ਨਿਰਭਿਆ ਦੀ ਮਾਂ ਨੇ ਕਿਹਾ, ਬੇਟੀ ਦੇ ਦੋਸ਼ੀਆਂ ਨੂੰ ਫਾਂਸੀ ''ਤੇ ਲਟਕਦਾ ਦੇਖਣਾ ਚਾਹੁੰਦੀ ਹਾਂ

Thursday, Jan 09, 2020 - 07:05 PM (IST)

ਨਿਰਭਿਆ ਦੀ ਮਾਂ ਨੇ ਕਿਹਾ, ਬੇਟੀ ਦੇ ਦੋਸ਼ੀਆਂ ਨੂੰ ਫਾਂਸੀ ''ਤੇ ਲਟਕਦਾ ਦੇਖਣਾ ਚਾਹੁੰਦੀ ਹਾਂ

ਨਵੀਂ ਦਿੱਲੀ — ਨਿਰਭਿਆ ਦੇ ਦੋਸ਼ੀਆਂ ਦਾ ਡੈੱਥ ਵਾਰੰਟ ਜਾਰੀ ਹੋਣ 'ਤੇ ਦੇਸ਼ ਦੇ ਲੋਕ ਖੁਸ਼ ਹਨ। ਬੁੱਧਵਾਰ ਨੂੰ ਨਿਰਭਿਆ ਦੀ ਮਾਂ ਆਸ਼ਾ ਦੇਵੀ ਨੇ ਕਿਹਾ ਕਿ ਦੋਸ਼ੀ 22 ਜਨਵਰੀ ਤਕ ਬਚਾਅ ਦੀ ਹਰ ਕੋਸ਼ਿਸ਼ ਕਰਣਗੇ। ਮੈਂ 7 ਸਾਲ ਤਕ ਸੰਘਰਸ਼ ਕਰਦੀ ਆਈ ਹਾਂ ਅਤੇ ਹੁਣ 21 ਜਨਵਰੀ ਤਕ ਸੰਘਰਸ਼ ਨੂੰ ਜਾਰੀ ਰੱਖਣਾ ਹੈ। ਮੇਰੀ ਇਕ ਦਿਲ ਤੋਂ ਇੱਛਾ ਹੈ। ਸ਼ਾਇਦ ਇਹ ਕਾਨੂੰਨੀ ਤੌਰ 'ਤੇ ਸੰਭਵ ਨਾ ਹੋ ਸਕੇ, ਪਰ ਮੈਂ ਇਸ ਦੇ ਲਈ ਇਕ ਵਾਰ ਕੋਸ਼ਿਸ਼ ਜ਼ਰੂਰ ਕਰਾਂਗੀ। ਮੈ ਆਪਣੀ ਬੇਟੀ ਦੇ ਦੋਸ਼ੀਆਂ ਨੂੰ ਆਪਣੀਆਂ ਅੱਖਾਂ ਸਾਹਮਣੇ ਫਾਂਸੀ 'ਤੇ ਲਟਕਦੇ ਹੋਏ ਦੇਖਣਾ ਚਾਹੁੰਦੀ ਹਾਂ। ਇਸ ਦੇ ਲਈ ਮੈਂ ਜੇਲ ਪ੍ਰਸ਼ਾਸਨ ਅਤੇ ਕੋਰਟ ਸਾਹਮਣੇ ਅਰਜ਼ੀ ਪੇਸ਼ ਕਰਾਂਗੀ।
ਦੂਜੇ ਪਾਸੇ ਦਿੱਲੀ ਦੇ ਦਵਾਰਕਾ ਸੈਕਟਰ ਸਥਿਤ ਉਨ੍ਹਾਂ ਦੇ ਅਪਾਰਟਮੈਂਟ ਦਾ ਨਜ਼ਾਰਾ ਮੰਗਲਵਾਰ ਨੂੰ ਕੁਝ ਵਖਰਾ ਸੀ। ਕੋਰਟ ਤੋਂ ਨਿਰਭਿਆ ਦੇ ਪਰਿਵਾਰ ਵਾਲਿਆਂ ਦੇ ਪਰਤਣ ਦੇ ਇੰਤਜ਼ਾਰ 'ਚ ਅਪਾਰਟਮੈਂਟ ਦੇ ਲੋਕ 3 ਘੰਟੇ ਤਕ ਗੇਟ 'ਤੇ ਰਾਹ ਦੇਖਦੇ ਰਹੇ। ਰਾਤ ਸਾਢੇ 9 ਵਜੇ ਜਦੋਂ ਉਹ ਘਰ ਪਰਤੇ ਤਾਂ ਲੋਕਾਂ ਨੇ ਚੌਰਾਹੇ 'ਤੇ ਉਨ੍ਹਾਂ ਦਾ ਸਵਾਗਤ ਤਾਲੀਆਂ ਵਜਾ ਕੇ ਕੀਤਾ। ਉਥੇ ਕੈਂਡਲ ਮਾਰਚ ਕੱਢਿਆ ਗਿਆ। ਲੋਕਾਂ ਨੇ ਸਰਕਾਰ ਤੋਂ ਅਪਾਰਟਮੈਂਟ ਦੇ ਸਾਹਮਣੇ ਵਾਲੇ ਚੌਰਾਹੇ ਦਾ ਨਾ ਨਿਰਭਿਆ ਚੌਂਕ ਰੱਖਣ ਦੀ ਮੰਗ ਕੀਤੀ ਹੈ। ਭੀੜ੍ਹ ਰਾਤ 12 ਵਜੇ ਤਕ ਇਕੱਠੀ ਰਹੀ।
ਆਸ਼ਾ ਦੇਵੀ ਨੇ ਦੱਸਿਆ, 'ਅਪਾਰਟਮੈਂਟ ਦੇ ਬਾਹਰ ਇਕ ਬੈਨਰ ਵੀ ਲਗਵਾ ਦਿੱਤਾ ਹੈ। ਇਸ ਵਿਚ ਲਿਖਿਆ ਹੈ, 'ਜਦੋਂ ਤਕ ਨਿਰਭਿਆ ਦੇ ਚਾਰੇ ਦੋਸ਼ੀਆਂ ਨੂੰ ਫਾਂਸੀ ਨਹੀਂ ਹੋ ਜਾਂਦੀ, ਉਦੋਂ ਤਕ ਉਸ ਥਾਂ 'ਤੇ ਹਰ ਰਾਤ 8 ਵਜੇ ਕੈਂਡਲ ਮਾਰਚ ਕੱਢਿਆ ਜਾਵੇਗਾ। ਲੋਕਾਂ ਦਾ ਪਿਆਰ ਦੇਖ ਕੇ ਮੇਰੀਆਂ ਅੱਖਾਂ 'ਚੋਂ ਹੰਝੂ ਆ ਗਏ। ਸਵੇਰ ਤੋਂ ਲੋਕਾਂ ਦੇ ਫੋਨ ਅਤੇ ਮੈਸੇਜ ਆ ਰਹੇ ਹਨ।


author

Inder Prajapati

Content Editor

Related News