ਨਿਪਾਹ ਵਾਇਰਸ ਨੇ ਫਿਰ ਦਿੱਤੀ ਦਸਤਕ, ਇਸ ਸੂਬੇ ਚ 14 ਸਾਲਾ ਨਾਬਾਲਗ ''ਚ ਹੋਈ ਪੁਸ਼ਟੀ

Sunday, Jul 21, 2024 - 01:03 AM (IST)

ਨਿਪਾਹ ਵਾਇਰਸ ਨੇ ਫਿਰ ਦਿੱਤੀ ਦਸਤਕ, ਇਸ ਸੂਬੇ ਚ 14 ਸਾਲਾ ਨਾਬਾਲਗ ''ਚ ਹੋਈ ਪੁਸ਼ਟੀ

ਕੇਰਲ - ਨਿਪਾਹ ਵਾਇਰਸ ਨੇ ਇੱਕ ਵਾਰ ਫਿਰ ਕੇਰਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਮਲੱਪੁਰਮ ਜ਼ਿਲ੍ਹੇ ਦੇ ਇੱਕ 14 ਸਾਲਾ ਲੜਕੇ ਵਿੱਚ ਲਾਗ ਦੀ ਪੁਸ਼ਟੀ ਹੋਈ ਹੈ। ਨਿਪਾਹ ਇਨਫੈਕਸ਼ਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੇਰਲ ਸਰਕਾਰ ਨੇ ਅਲਰਟ ਜਾਰੀ ਕੀਤਾ ਹੈ। ਨਾਲ ਹੀ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ।

ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ ਕਿ ਪੁਣੇ ਐਨਆਈਵੀ (ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ) ਨੇ ਲੜਕੇ ਵਿੱਚ ਲਾਗ ਦੀ ਪੁਸ਼ਟੀ ਕੀਤੀ ਹੈ। ਨਾਬਾਲਗ ਦਾ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਉਹ ਵੈਂਟੀਲੇਟਰ 'ਤੇ ਹੈ। ਜਲਦੀ ਹੀ ਉਸ ਨੂੰ ਸਰਕਾਰੀ ਮੈਡੀਕਲ ਕਾਲਜ ਕੋਝੀਕੋਡ ਵਿੱਚ ਸ਼ਿਫਟ ਕਰ ਦਿੱਤਾ ਜਾਵੇਗਾ। ਨਾਲ ਹੀ ਸੰਪਰਕ ਟਰੇਸਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ, ਉੱਚ ਜੋਖਮ ਵਾਲੇ ਸੰਪਰਕਾਂ ਨੂੰ ਅਲੱਗ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਸੈਂਪਲ ਜਾਂਚ ਲਈ ਭੇਜ ਦਿੱਤੇ ਗਏ ਹਨ।

ਮੰਤਰੀ ਨੇ ਕਿਹਾ ਕਿ ਇਹਤਿਆਤੀ ਉਪਾਅ ਕੀਤੇ ਗਏ ਹਨ। ਨਿਪਾਹ ਇਨਫੈਕਸ਼ਨ ਸਬੰਧੀ ਪ੍ਰੋਟੋਕੋਲ ਲਾਗੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ, ਰਾਸ਼ਟਰੀ ਸਿਹਤ ਮਿਸ਼ਨ ਦੇ ਡਾਇਰੈਕਟਰ ਅਤੇ ਮਲਪੁਰਮ ਅਤੇ ਕੋਝੀਕੋਡ ਦੇ ਜ਼ਿਲ੍ਹਾ ਕੁਲੈਕਟਰਾਂ ਨਾਲ ਮੀਟਿੰਗ ਕਰਕੇ ਸਖ਼ਤ ਕਦਮ ਚੁੱਕਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਹਸਪਤਾਲ ਦੇ ਸਟਾਫ਼ ਅਤੇ ਲੋਕਾਂ ਨੂੰ ਮਾਸਕ ਪਹਿਨਣ ਲਈ ਕਿਹਾ ਗਿਆ ਹੈ।

ਐਂਟੀਬਾਡੀਜ਼ ਅੱਜ ਕੇਰਲ ਪਹੁੰਚ ਜਾਣਗੀਆਂ
ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ ਕਿ ਪਿਛਲੀ ਵਾਰ ਆਸਟ੍ਰੇਲੀਆ ਤੋਂ ਖਰੀਦੇ ਗਏ ਮੋਨੋਕਲੋਨਲ ਐਂਟੀਬਾਡੀਜ਼, ਜੋ ਕਿ ਪੁਣੇ ਐਨਆਈਵੀ ਵਿਖੇ ਰੱਖੇ ਗਏ ਸਨ, ਐਤਵਾਰ ਨੂੰ ਕੇਰਲ ਪਹੁੰਚ ਜਾਣਗੇ। ਇਸ ਤੋਂ ਇਲਾਵਾ ਸਿਹਤ ਵਿਭਾਗ ਨੇ ਮੰਜਰੀ ਮੈਡੀਕਲ ਕਾਲਜ ਵਿੱਚ 30 ਆਈਸੋਲੇਸ਼ਨ ਵਾਰਡ ਅਤੇ ਛੇ ਬਿਸਤਰਿਆਂ ਵਾਲਾ ਆਈਸੀਯੂ ਬਣਾਇਆ ਹੈ। ਮਲਪੁਰਮ ਵਿੱਚ ਇੱਕ ਕਾਲ ਸੈਂਟਰ ਅਤੇ ਕੰਟਰੋਲ ਰੂਮ ਸ਼ੁਰੂ ਕੀਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਵਾਇਰਸ ਨਾਲ ਨਜਿੱਠਣ ਲਈ ਪੁਣੇ ਐਨਆਈਵੀ ਨੇ ਪਿਛਲੀ ਵਾਰ ਦੀ ਤਰ੍ਹਾਂ ਮੋਬਾਈਲ ਲੈਬ ਮੁਹੱਈਆ ਕਰਵਾਉਣ ਲਈ ਕਿਹਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


author

Inder Prajapati

Content Editor

Related News