ਨਿਪਾਹ ਵਾਇਰਸ ਨਾਲ ਮਰਨ ਵਾਲੇ ਵਿਅਕਤੀ ਦੇ ਸੰਪਰਕ ''ਚ ਆਏ 20 ਲੋਕਾਂ ''ਚ ਨਹੀਂ ਹੋਈ ਵਾਇਰਸ ਦੀ ਪੁਸ਼ਟੀ

Saturday, Sep 21, 2024 - 12:45 AM (IST)

ਮਲਪੁਰਮ - ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਮਹੀਨੇ ਦੇ ਸ਼ੁਰੂ ਵਿਚ ਨਿਪਾਹ ਵਾਇਰਸ ਦੀ ਲਾਗ ਨਾਲ ਮਰਨ ਵਾਲੇ 24 ਸਾਲਾ ਵਿਅਕਤੀ ਦੇ ਸੰਪਰਕ ਵਿਚ ਆਏ 20 ਲੋਕਾਂ ਵਿਚ ਸੰਕਰਮਣ ਦੀ ਪੁਸ਼ਟੀ ਨਹੀਂ ਹੋਈ ਹੈ। ਇੱਕ ਬਿਆਨ ਵਿੱਚ, ਉਨ੍ਹਾਂ ਕਿਹਾ ਕਿ ਇਸਦੀ ਸੰਪਰਕ ਸੂਚੀ ਵਿੱਚ ਕੁੱਲ 267 ਲੋਕ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 81 ਸਿਹਤ ਕਰਮਚਾਰੀ ਹਨ।

ਮੰਤਰੀ ਅਨੁਸਾਰ 177 ਵਿਅਕਤੀ ਮੁੱਢਲੀ ਸੰਪਰਕ ਸੂਚੀ ਵਿੱਚ ਹਨ ਅਤੇ 90 ਵਿਅਕਤੀ ਸੈਕੰਡਰੀ ਸੰਪਰਕ ਸੂਚੀ ਵਿੱਚ ਹਨ। ਮੰਤਰੀ ਨੇ ਮੀਟਿੰਗ ਨੂੰ ਇਹ ਵੀ ਦੱਸਿਆ ਕਿ ਇਨਫੈਕਸ਼ਨ ਨਾਲ ਮਰਨ ਵਾਲੇ ਨੌਜਵਾਨਾਂ ਦੇ ਸਹਿਪਾਠੀਆਂ (ਜੋ ਇਸ ਸਮੇਂ ਬੈਂਗਲੁਰੂ ਵਿੱਚ ਆਈਸੋਲੇਸ਼ਨ ਵਿੱਚ ਹਨ) ਨੂੰ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਦੇਣ ਲਈ ਪ੍ਰਬੰਧ ਕੀਤੇ ਗਏ ਹਨ। ਮਲਪੁਰਮ ਦੇ ਰਹਿਣ ਵਾਲੇ 24 ਸਾਲਾ ਵਿਅਕਤੀ ਦੀ 9 ਸਤੰਬਰ ਨੂੰ ਮੌਤ ਹੋ ਗਈ ਸੀ। ਉਹ ਨਿਪਾਹ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਸੀ।


Inder Prajapati

Content Editor

Related News