ਨਿਪਾਹ ਵਾਇਰਸ ਨੂੰ ਲੈ ਕੇ ਸਰਕਾਰ ਅਲਰਟ, ਬਣਾਏ ਕੰਟੇਨਮੈਂਟ ਜ਼ੋਨ, ਮਾਸਕ ਪਹਿਨਣਾ ਲਾਜ਼ਮੀ

Wednesday, Sep 13, 2023 - 04:59 PM (IST)

ਨਿਪਾਹ ਵਾਇਰਸ ਨੂੰ ਲੈ ਕੇ ਸਰਕਾਰ ਅਲਰਟ, ਬਣਾਏ ਕੰਟੇਨਮੈਂਟ ਜ਼ੋਨ, ਮਾਸਕ ਪਹਿਨਣਾ ਲਾਜ਼ਮੀ

ਕੇਰਲ- ਕੇਰਲ 'ਚ ਦਿਮਾਗ ਨੂੰ ਨੁਕਸਾਨ ਪਹੁੰਚਾਉ ਵਾਲੇ ਖ਼ਤਰਨਾਕ ਨਿਪਾਹ ਵਾਇਰਸ ਨਾਲ ਦੋ ਮੌਤਾਂ ਹੋ ਗਈਆਂ ਹਨ। ਜਿਸ ਤੋਂ ਬਾਅਦ ਕੇਰਲ ਸਰਕਾਰ ਨੇ ਕੁਝ ਸਕੂਲਾਂ ਅਤੇ ਦਫ਼ਤਰਾਂ ਨੂੰ ਬੰਦ ਕਰ ਦਿੱਤਾ ਹੈ ਅਤੇ 7 ਪਿੰਡਾਂ ਨੂੰ ਕੰਟੇਨਮੈਂਟ ਜ਼ੋਨ ਐਲਾਨ ਕਰ ਦਿੱਤਾ ਹੈ। ਕੇਰਲ ਦੇ ਕੋਝੀਕੋਡ 'ਚ ਬੁਖਾਰ ਨਾਲ ਦੋ ਲੋਕਾਂ ਦੀ ਮੌਤ ਦੀ ਖ਼ਬਰ ਮਗਰੋਂ ਮੰਗਲਵਾਰ ਨੂੰ ਕੇਰਲ ਦੇ ਸਿਹਤ ਮਹਿਕਮੇ ਨੇ ਅਲਰਟ ਜਾਰੀ ਕੀਤਾ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਪੁਸ਼ਟੀ ਕੀਤੀ ਸੀ ਕਿ ਨਿਪਾਹ ਵਾਇਰਸ ਕਾਰਨ 2 ਮੌਤਾਂ ਹੋਈਆਂ ਹਨ।

ਇਹ ਵੀ ਪੜ੍ਹੋ- ਗੰਭੀਰ ਜੈਨੇਟਿਕ ਬੀਮਾਰੀ ਤੋਂ ਪੀੜਤ 18 ਮਹੀਨੇ ਦੇ ਕਣਵ ਨੂੰ ਮਿਲੇ CM ਕੇਜਰੀਵਾਲ, ਲੱਗਣਾ ਸੀ 17.5 ਕਰੋੜ ਦਾ ਟੀਕਾ

ਕੋਝੀਕੋਡ ਵਿਚ ਨਿਪਾਹ ਵਾਇਰਸ ਦੇ ਲਾਗ ਦੀ ਪੁਸ਼ਟੀ ਹੋਣ ਮਗਰੋਂ ਕੇਰਲ ਸਿਹਤ ਮਹਿਕਮੇ ਨੇ ਕਨੂੰਰ, ਵਾਇਨਾਡ ਅਤੇ ਮਲੱਪੁਰਮ ਜ਼ਿਲ੍ਹਿਆਂ ਲਈ ਅਲਰਟ ਜਾਰੀ ਕੀਤਾ ਹੈ। ਕੰਟੇਨਮੈਂਟ ਜ਼ੋਨ ਵਾਲੇ ਇਲਾਕੇ ਅਤੇ ਹਸਪਤਾਲਾਂ 'ਚ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਸਵੇਰੇ 7 ਤੋਂ ਸ਼ਾਮ 5 ਵਜੇ ਤੱਕ ਸਿਰਫ ਦਵਾਈਆਂ ਅਤੇ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਹੀ ਖੋਲ੍ਹਣ ਦੀ ਇਜਾਜ਼ਤ ਹੈ। 

ਇਹ ਵੀ ਪੜ੍ਹੋ-  CM ਖੱਟੜ ਨੇ ਦੱਸਿਆ ਹਰਿਆਣਾ ਦੇ ਵਿਕਾਸ ਦਾ ਰੋਡਮੈਪ, ਕਿਹਾ-ਤੀਜੀ ਵਾਰ ਬਣਾਵਾਂਗੇ ਸਰਕਾਰ

ਕੇਰਲ ਦੇ ਸਿਹਤ ਮੰਤਰਾਲਾ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਵਾਇਰਸ ਚਮਗਾਦੜ, ਸੂਰਾਂ ਜਾਂ ਹੋਰ ਲੋਕਾਂ ਦੇ ਸਰੀਰਕ ਤਰਲ ਪਦਾਰਥਾਂ ਦੇ ਸਿੱਧੇ ਸੰਪਰਕ ਜ਼ਰੀਏ ਮਨੁੱਖਾਂ ਵਿਚ ਫ਼ੈਲਦਾ ਹੈ। ਕੇਰਲ ਸਰਕਾਰ ਨੇ ਦੱਸਿਆ ਕਿ ਪੁਣੇ ਤੋਂ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲਾਜੀ ਦੀ ਟੀਮ ਨਿਪਾਹ ਵਾਇਰਸ ਦੀ ਜਾਂਚ ਨੂੰ ਲੈ ਕੇ ਕੇਰਲ ਆਵੇਗੀ। ਟੀਮ ਕੋਝੀਕੋਡ ਮੈਡੀਕਲ ਕਾਲਜ ਵਿਚ ਚਮਗਾਦੜਾਂ ਦਾ ਸਰਵੇ ਵੀ ਕਰੇਗੀ। 

ਇਹ ਵੀ ਪੜ੍ਹੋ- VK ਸਿੰਘ ਦਾ ਵੱਡਾ ਬਿਆਨ, ਕਿਹਾ- POK ਖ਼ੁਦ-ਬ-ਖ਼ੁਦ ਭਾਰਤ 'ਚ ਸ਼ਾਮਲ ਹੋ ਜਾਵੇਗਾ, ਥੋੜ੍ਹੀ ਉਡੀਕ ਕਰੋ

ਓਧਰ ਸਿਹਤ ਮੰਤਰੀ ਨੇ ਦੱਸਿਆ ਕਿ ਰੱਖਿਆ ਮੁਹਿੰਮ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਖੇਤਰ ਵਿਚ ਸੰਪਰਕ ਟ੍ਰੇਸਿੰਗ ਅਤੇ ਨਿਗਰਾਨੀ ਮੁਹਿੰਮ ਵੀ ਚੱਲ ਰਹੀ ਹੈ। ਕੇਰਲ 'ਚ ਨਿਪਾਹ ਨਾਲ 2 ਮੌਤਾਂ ਹੋਈਆਂ ਸਨ। ਸਿਹਤ ਮੰਤਰੀ ਨੇ ਮੰਗਲਵਾਰ ਨੂੰ ਦੱਸਿਆ ਸੀ ਕਿ ਦੋਹਾਂ ਮ੍ਰਿਤਕਾਂ ਦੇ ਸੈਂਪਲ ਜਾਂਚ ਲਈ ਪੁਣੇ ਦੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲਾਜੀ ਭੇਜੇ ਗਏ ਹਨ। ਮ੍ਰਿਤਕਾਂ ਵਿਚ 9 ਸਾਲ ਦਾ ਬੱਚਾ ਅਤੇ 24 ਸਾਲ ਦਾ ਨੌਜਵਾਨ ਸ਼ਾਮਲ ਹੈ। ਸਿਹਤ ਮੰਤਰੀ ਨੇ ਸਥਾਨਕ ਸਿਹਤ ਵਰਕਰਾਂ ਨੂੰ ਆਪਣੇ ਖੇਤਰਾਂ 'ਚ ਸਖ਼ਤ ਨਿਗਰਾਨੀ ਰੱਖਣ ਦਾ ਨਿਰਦੇਸ਼ ਦਿੱਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News