ਛੱਤੀਸਗੜ੍ਹ : 5 ਲੱਖ ਦੇ ਇਨਾਮੀ ਸਮੇਤ 9 ਨਕਸਲੀ ਗ੍ਰਿਫ਼ਤਾਰ

06/06/2024 5:10:21 PM

ਬੀਜਾਪੁਰ, (ਯੂ. ਐੱਨ. ਆਈ)- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ ’ਚ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਸ ਨੇ 5 ਲੱਖ ਰੁਪਏ ਦੇ ਇਨਾਮ ਵਾਲੇ ਇਕ ਨਕਸਲੀ ਸਮੇਤ 9 ਨਕਸਲੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਨਕਸਲੀ ਆਈ. ਈ. ਡੀ. ਧਮਾਕਿਆਂ ਸਮੇਤ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁਕੇ ਹਨ। ਇਨ੍ਹਾਂ ਨਕਸਲੀਆਂ ’ਚ ਮੈਡਿਡ ਏਰੀਆ ਕਮੇਟੀ ਦੇ ਮੈਂਬਰ ਵੀ ਸ਼ਾਮਲ ਹਨ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਨਕਸਲੀਆਂ ’ਤੇ ਕਤਲ, ਆਈ. ਈ. ਡੀ. ਦਾ ਧਮਾਕਾ ਕਰਨ , ਸੜਕ ਨੂੰ ਤੋੜਨ, ਪੈਂਫਲੇਟ ਲਾਉਣ ਤੇ ਲੈਵੀ ਦੀ ਵਸੂਲੀ ਆਦਿ ਵਰਗੇ ਕਈ ਗੰਭੀਰ ਦੋਸ਼ ਹਨ।

ਕੁਝ ਦਿਨ ਪਹਿਲਾਂ ਥਾਣਾ ਇੰਚਾਰਜ ਫਰਸੇਗੜ੍ਹ ਦੀ ਕਾਰ ’ਚ ਹੋਏ ਆਈ. ਈ. ਡੀ. ਧਮਾਕੇ ਦੀ ਘਟਨਾ 'ਚ ਸ਼ਾਮਲ 5 ਨਕਸਲੀਆਂ ਨੂੰ ਵੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਇਨ੍ਹਾਂ ਨਕਸਲੀਆਂ ’ਤੇ 10-10 ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ। ਇਸ ਤੋਂ ਇਲਾਵਾ ਅਲਾਵਲ ਥਾਣਾ ਖੇਤਰ ਅਧੀਨ ਸੋਨਮਪੱਲੀ-ਬਾਂਡੇਪਾਰਾ ’ਚ ਤਲਾਸ਼ੀ ਦੌਰਾਨ ਨਕਸਲੀਆਂ ਨੂੰ ਧਮਾਕਾਖੇਜ਼ ਸੱਮਗਰੀ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।


Rakesh

Content Editor

Related News