ਖੇਤੀ ਕਾਨੂੰਨਾਂ ਦਾ ਵਿਰੋਧ : ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਅੰਦੋਲਨ ਦੇ 9 ਮਹੀਨੇ ਹੋਏ ਪੂਰੇ

08/26/2021 1:24:38 PM

ਨਵੀਂ ਦਿੱਲੀ- ਦਿੱਲੀ ਦੀਆਂ ਸਰਹੱਦਾਂ ’ਤੇ ਆਪਣੀਆਂ ਮੰਗਾਂ ਦੇ ਸਮਰਥਨ ’ਚ ਕਿਸਾਨਾਂ ਦੇ ਅੰਦੋਲਨ ਦੇ ਅੱਜ ਯਾਨੀ ਵੀਰਵਾਰ ਨੂੰ 9 ਮਹੀਨੇ ਪੂਰੇ ਹੋ ਗਏ ਹਨ। ਇਸ ਮੌਕੇ ਕਿਸਾਨ ਵੀਰਵਾਰ ਤੋਂ ਸਿੰਘੂ ਸਰਹੱਦ ’ਤੇ ਇਕ ਰਾਸ਼ਟਰੀ ਸੰਮੇਲਨ ਦਾ ਆਯੋਜਨ ਕਰਨਗੇ। ਇਸ 2 ਦਿਨਾਂ ਸੰਮੇਲਨ ’ਚ ਕਿਸਾਨਾਂ, ਜਨਾਨੀਆਂ, ਨੌਜਵਾਨਾਂ ਅਤੇ ਮਜ਼ਦੂਰਾਂ ਦੇ ਸੰਗਠਨਾਂ ਦੇ 1500 ਪ੍ਰਤੀਨਿਧੀ ਹਿੱਸਾ ਲੈਣਗੇ। ਇਸ ਸੰਮੇਲਨ ਦਾ ਟੀਚਾ ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਜਾਰੀ ਕਿਸਾਨਾਂ ਦੇ ਅੰਦੋਲਨ ਨੂੰ ‘ਗਤੀ ਅਤੇ ਵਿਸਥਾਰ’ ਪ੍ਰਦਾਨ ਕਰਨਾ ਹੈ। ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ 22 ਜਨਵਰੀ ਨੂੰ ਆਖ਼ਰੀ ਗੱਲਬਾਤ ਦੇ ਬਾਅਦ ਤੋਂ ਗਤੀਰੋਧ ਬਣਿਆ ਹੋਇਆ ਹੈ। 

ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਕੀਤਾ ਸੰਬੋਧਨ
26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਹੰਗਾਮਾ ਹੋਣ ਤੋਂ ਬਾਅਦ ਟੁੱਟਦਾ ਅੰਦਲੋਨ ਕਿਸਾਨ ਆਗੂਆਂ ਦੀ ਭਾਵੁਕ ਅਪੀਲ ਤੋਂ ਬਾਅਦ ਮੁੜ ਖੜ੍ਹਾ ਹੋ ਗਿਆ ਸੀ ਪਰ ਹੁਣ ਇੰਨਾ ਸਮਾਂ ਬੀਤਣ ਦੇ ਬਾਵਜੂਦ ਸਰਕਾਰ ਨਾਲ ਗੱਲਬਾਤ ਦਾ ਰਸਤਾ ਨਾ ਖੁੱਲ੍ਹਣ ’ਤੇ ਅੰਦੋਲਨ ਲੰਬਾ ਹੁੰਦਾ ਜਾ ਰਿਹਾ ਹੈ। ਸਰਕਾਰ ਨੇ ਗੱਲਬਾਤ ਦੀ ਕੋਈ ਪਹਿਲ ਨਹੀਂ ਕੀਤੀ। ਹੁਣ ਸੰਯੁਕਤ ਕਿਸਾਨ ਮੋਰਚਾ 26 ਅਤੇ 27 ਅਗਸਤ ਨੂੰ ਕੁੰਡਲੀ ਬਾਰਡਰ ’ਤੇ ਅਖਿਲ ਭਾਰਤੀ ਅਧਿਵੇਸ਼ਨ (ਸੰਮੇਲਨ) ਦਾ ਆਯੋਜਨ ਕੀਤਾ, ਜਿਸ ’ਚ ਅੰਦੋਲਨ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਦੇਣ ਦਾ ਖਾਕਾ ਤਿਆਰ ਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ) ਦੇ ਆਗੂ ਰਾਕੇਸ਼ ਟਿਕੈਤ ਨੇ ਸਿੰਘ ਸਰਹੱਦ ’ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ,‘‘ਕਾਫ਼ੀ ਦੁਖ਼ਦ ਹੈ ਕਿ 9 ਮਹੀਨੇ ਹੋ ਗਏ ਹਨ ਅਤੇ ਸਰਕਾਰ ਗੱਲਬਾਤ ਨੂੰ ਹਾਲੇ ਵੀ ਤਿਆਰ ਨਹੀਂ ਹੈ ਪਰ ਸਾਨੂੰ ਦੁਖ਼ੀ ਨਹੀਂ ਹੋਣਾ ਚਾਹੀਦਾ। ਇਸ ਸੰਮੇਲਨ ਦੌਰਾਨ ਅਸੀਂ ਦਿਖਾਵਾਂਗੇ ਕਿ 9 ਮਹੀਨਿਆਂ ’ਚ ਅਸੀਂ ਕੀ ਗੁਆਇਆ ਹੈ ਅਤੇ ਕੀ ਪਾਇਆ ਹੈ।’’

ਇਹ ਵੀ ਪੜ੍ਹੋ : ਕਿਸਾਨ ਅੰਦੋਲਨ: SC ਨੇ ਕਿਹਾ- ਸੜਕਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਨਹੀਂ ਕੀਤਾ ਜਾ ਸਕਦਾ, ਕੇਂਦਰ ਲੱਭੇ ਹੱਲ

26 ਨਵੰਬਰ 2020 ਨੂੰ ਸ਼ੁਰੂ ਹੋਇਆ ਸੀ ਅੰਦੋਲਨ
ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਹਜ਼ਾਰਾਂ ਕਿਸਾਨਾਂ ਨੇ ਪੰਜਾਬ ਤੋਂ ਦਿੱਲੀ ਕੂਚ ਕੀਤਾ ਸੀ। 26 ਨਵੰਬਰ 2020 ਨੂੰ ਹਜ਼ਾਰਾਂ ਦੀ ਗਿਣਤੀ ’ਚ ਤਾਇਨਾਤ ਸੁਰੱਖਿਆ ਫ਼ੋਰਸਾਂ ਨੇ ਕੁੰਡਲੀ ਬਾਰਡਰ ’ਤੇ ਬੈਰੀਕੇਡਿੰਗ ਕਰ ਕੇ ਕਿਸਾਨਾਂ ਨੂੰ ਦਿੱਲੀ ’ਚ ਦਾਖ਼ਲ ਹੋਣ ਤੋਂ ਰੋਕਿਆ ਸੀ। ਅੱਗੇ ਰਸਤਾ ਨਾ ਮਿਲਣ ’ਤੇ ਹਜ਼ਾਰਾਂ ਕਿਸਾਨਾਂ ਨੇ ਉਦੋਂ ਕੁੰਡਲੀ ਖੇਤਰ ’ਚ ਨੈਸ਼ਨਲ ਹਾਈਵੇਅ-44 ਦੇ ਵਿਚੋ-ਵਿਚ ਡੇਰਾ ਲਾ ਰੱਖਿਆ ਹੈ। ਉਸ ਸਮੇਂ ਕਿਸੇ ਨੂੰ ਅਨੁਮਾਨ ਨਹੀਂ ਸੀ ਕਿ ਕੁੰਡਲੀ ਬਾਰਡਰ ’ਤੇ ਕਿਸਾਨ ਅੰਦੋਲਨ ਦਾ ਮੁੱਖ ਧਰਨਾ ਸਥਾਨ ਬਣ ਜਾਵੇਗਾ। ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼, ਦਿੱਲੀ ਅਤੇ ਨੇੜੇ-ਤੇੜੇ ਦੇ ਹਜ਼ਾਰਾਂ ਦੀ ਗਿਣਤੀ ’ਚ ਕਿਸਾਨ ਕੁੰਡਲੀ  ਬਾਰਡਰ ਪਹੁੰਚਣਾ ਸ਼ੁਰੂ ਹੋ ਗਏ, ਜਿਸ ਦੇ ਬਾਅਦ ਤੋਂ ਇੱਥੇ ਧਰਨਾ ਚੱਲ ਰਿਹਾ ਹੈ।

ਇਹ ਵੀ ਪੜ੍ਹੋੇ- ਰਾਕੇਸ਼ ਟਿਕੈਤ ਦੀ ਕੇਂਦਰ ਨੂੰ ਚਿਤਾਵਨੀ: 5 ਸਤੰਬਰ ਨੂੰ ਮਹਾਪੰਚਾਇਤ 'ਚ ਬਣੇਗੀ ਆਰ-ਪਾਰ ਦੀ ਰਣਨੀਤੀ 

11 ਦੌਰ ਦੀ ਹੋਈ ਗੱਲਬਾਤ ਰਹੀ ਬੇਨਤੀਜਾ
ਕਿਸਾਨਾਂ ਨੂੰ ਲਗਾਤਾਰ ਸਮਰਥਨ ਮਿਲਣ ਨਾਲ ਕੇਂਦਰ ਸਰਕਾਰ ਨੇ ਦਬਾਅ ਦੇ ਕਾਰਨ ਦਿੱਲੀ ਦੇ ਵਿਗਿਆਨ ਭਵਨ ’ਚ 1 ਦਸੰਬਰ 2020 ਨੂੰ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਲਈ ਬੁਲਾਇਆ ਸੀ ਪਰ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਅਤੇ ਕਿਸਾਨਾਂ ਦਰਮਿਆਨ ਲੰਬੇ ਸਮੇਂ ਤੱਕ ਚੱਲੀ ਗੱਲਬਾਤ ਬੇਨਤੀਜਾ ਰਹੀ। ਉਸ ਤੋਂ ਬਾਅਦ ਇਕ-ਇਕ ਕਰ ਕੇ 11 ਦੌਰ ਦੀ ਗੱਲਬਾਤ ਹੋਈ ਪਰ ਦੋਹਾਂ ਪੱਖਾਂ ਵਿਚਾਲੇ ਸਹਿਮਤੀ ਨਹੀਂ ਬਣ ਸਕੀ। 22 ਜਨਵਰੀ ਦੇ ਬਾਅਦ ਤੋਂ ਦੋਹਾਂ ਪੱਖਾਂ ਵਿਚਾਲੇ ਗਤੀਰੋਧ ਬਣਿਆ ਹੋਇਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News