ਨਿੱਕੀ ਕਤਲਕਾਂਡ: ਮੁਲਜ਼ਮ ਸਾਹਿਲ ਗਹਿਲੋਤ 12 ਦਿਨ ਦੀ ਨਿਆਂਇਕ ਹਿਰਾਸਤ ''ਚ

Wednesday, Feb 22, 2023 - 03:28 PM (IST)

ਨਵੀਂ ਦਿੱਲੀ- ਦਿੱਲੀ ਦੀ ਇਕ ਅਦਾਲਤ ਨੇ ਆਪਣੀ ਪ੍ਰੇਮਿਕਾ ਨਿੱਕੀ ਯਾਦਵ ਦਾ ਕਤਲ ਕਰਨ ਅਤੇ ਉਸ ਦੀ ਲਾਸ਼ ਨੂੰ ਇਕ ਫਰਿੱਜ 'ਚ ਰੱਖਣ ਦੇ ਮੁਲਜ਼ਮ ਸਾਹਿਲ ਗਹਿਲੋਤ ਨੂੰ ਬੁੱਧਵਾਰ ਨੂੰ 12 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ। ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਅਰਚਨਾ ਬੇਨੀਵਾਲ ਨੇ ਇਹ ਹੁਕਮ ਦਿੱਤਾ। ਇਸ ਤੋਂ ਪਹਿਲਾਂ ਦਿੱਲੀ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਗਹਿਲੋਤ ਦੀ ਪੁਲਸ ਹਿਰਾਸਤ ਦਾ ਸਮਾਂ ਦੋ ਦਿਨ ਲਈ ਵਧਾ ਦਿੱਤਾ ਸੀ ਅਤੇ 5 ਹੋਰ ਮੁਲਜ਼ਮਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਸੀ। ਸਾਰੇ ਮੁਲਜ਼ਮਾਂ ਨੂੰ ਹੁਣ 6 ਮਾਰਚ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। 

ਇਹ ਵੀ ਪੜ੍ਹੋ- ਨਿੱਕੀ ਦੇ ਕਤਲ ਦੀ ਸਾਜਿਸ਼ 'ਚ ਦੋਸ਼ੀ ਪ੍ਰੇਮੀ ਦੇ ਪਿਤਾ-ਦੋਸਤ ਸਮੇਤ 4 ਗ੍ਰਿਫ਼ਤਾਰ, ਦਿੱਲੀ ਪੁਲਸ ਦਾ ਜਵਾਨ ਵੀ ਸ਼ਾਮਲ

PunjabKesari

ਕੀ ਹੈ ਪੂਰਾ ਮਾਮਲਾ

ਸਾਹਿਲ ਗਹਿਲੋਤ ਨੇ ਨਿੱਕੀ ਯਾਦਵ ਦਾ ਕਤਲ ਮਗਰੋਂ ਉਸ ਦੀ ਲਾਸ਼ ਨੂੰ ਦੱਖਣੀ-ਪੱਛਮੀ ਦਿੱਲੀ ਸਥਿਤ ਆਪਣੇ ਢਾਬੇ ਦੇ ਇਕ ਫਰੀਜ਼ਰ ਅੰਦਰ ਰੱਖਿਆ ਸੀ ਅਤੇ ਉਹ ਇਕ ਹੋਰ ਕੁੜੀ ਨਾਲ ਵਿਆਹ ਕਰਨ ਚਲਾ ਗਿਆ ਸੀ। ਇਸ ਘਟਨਾ ਦਾ ਖ਼ੁਲਾਸਾ ਅਪਰਾਧ ਦੇ 4 ਦਿਨ ਬਾਅਦ ਯਾਨੀ ਕਿ ਵੈਲੇਨਟਾਈਨ ਡੇਅ ਨੂੰ ਹੋਇਆ। 

ਇਹ ਵੀ ਪੜ੍ਹੋ- ਦਿੱਲੀ: ਨਿੱਕੀ ਕਤਲਕਾਂਡ ਮਗਰੋਂ ਦੇਸ਼ 'ਚ ਉਬਾਲ, MP ਨਵਨੀਤ ਰਾਣਾ ਬੋਲੀ- ਲਿਵ-ਇਨ ਸਾਡਾ ਸੱਭਿਆਚਾਰ ਨਹੀਂ

PunjabKesari

2020 'ਚ ਸਾਹਿਲ ਨੇ ਨਿੱਕੀ ਨਾਲ ਕਰਵਾਇਆ ਸੀ ਵਿਆਹ

ਜਿਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ 'ਚ ਪ੍ਰੇਮੀ ਸਾਹਿਲ ਗਹਿਲੋਤ, ਰਿਸ਼ਤੇਦਾਰ ਦੇ ਦੋ ਭਰਾ ਅਤੇ ਦੋ ਦੋਸਤ ਸ਼ਾਮਲ ਹਨ। ਪੁਲਸ ਮੁਤਾਬਕ ਜਾਂਚ ਦੌਰਾਨ ਸਾਹਮਣੇ ਆਇਆ ਕਿ ਸਾਹਿਲ ਨੇ ਅਕਤੂਬਰ 2020 'ਚ ਯਾਦਵ ਨਾਲ ਚੁੱਪ-ਚਪੀਤੇ ਵਿਆਹ ਕਰਵਾ ਲਿਆ ਸੀ ਅਤੇ ਪੀੜਤਾ ਮੁਲਜ਼ਮ 'ਤੇ ਵਿਆਹ ਨੂੰ ਸਮਾਜਿਕ ਮਨਜ਼ੂਰੀ ਦਿਵਾਉਣ ਲਈ ਦਬਾਅ ਬਣਾ ਰਹੀ ਸੀ।

ਇਹ ਵੀ ਪੜ੍ਹੋ- ਦਿੱਲੀ ਵਿਚ ਫਿਰ ਸ਼ਰਧਾ ਵਰਗਾ ਕਤਲਕਾਂਡ, ਬੇਰਹਿਮੀ ਨਾਲ ਕਤਲ ਕਰ ਢਾਬੇ ਦੇ ਫਰਿੱਜ 'ਚ ਲੁਕੋਈ ਪ੍ਰੇਮਿਕਾ ਦੀ ਲਾਸ਼


Tanu

Content Editor

Related News