ਇਸ ਸੂਬੇ ਦੇ ਇਨ੍ਹਾਂ ਚਾਰ ਸ਼ਹਿਰਾਂ 'ਚ ਹੁਣ 31 ਜਨਵਰੀ ਤੱਕ ਰਹੇਗਾ ਨਾਈਟ ਕਰਫਿਊ

Friday, Jan 15, 2021 - 09:54 PM (IST)

ਇਸ ਸੂਬੇ ਦੇ ਇਨ੍ਹਾਂ ਚਾਰ ਸ਼ਹਿਰਾਂ 'ਚ ਹੁਣ 31 ਜਨਵਰੀ ਤੱਕ ਰਹੇਗਾ ਨਾਈਟ ਕਰਫਿਊ

ਅਹਿਮਦਾਬਾਦ - ਕੋਰੋਨਾ ਵਾਇਰਸ ਦੀ ਮਹਾਮਾਰੀ ਤੋਂ ਨਿਜੱਠਣ ਲਈ ਟੀਕਾਕਰਣ ਦੀ ਤਿਆਰੀ ਲੱਗਭੱਗ ਪੂਰੀ ਹੈ। 16 ਜਨਵਰੀ ਤੋਂ ਪੂਰੇ ਦੇਸ਼ ਵਿੱਚ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਹੋ ਜਾਵੇਗੀ। ਉਥੇ ਹੀ ਉਸ ਤੋਂ ਠੀਕ ਇੱਕ ਦਿਨ ਪਹਿਲਾਂ ਗੁਜਰਾਤ ਸਰਕਾਰ ਨੇ ਚਾਰ ਸ਼ਹਿਰਾਂ ਵਿੱਚ ਖ਼ਤਮ ਹੋ ਰਹੀ ਨਾਈਟ ਕਰਫਿਊ ਦੀ ਮਿਆਦ ਵਧਾ ਦਿੱਤੀ ਹੈ। ਗੁਜਰਾਤ ਦੇ ਰਾਜਕੋਟ, ਵਡੋਦਰਾ, ਸੂਰਤ ਅਤੇ ਅਹਿਮਦਾਬਾਦ ਵਿੱਚ ਨਾਈਟ ਕਰਫਿਊ ਦੀ ਮਿਆਦ ਹੁਣ 31 ਜਨਵਰੀ ਤੱਕ ਵਧਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੜ੍ਹੋ ਕਿਸਾਨ ਅੰਦੋਲਨ ਨਾਲ ਜੁੜੀਆਂ ਅੱਜ ਦੀਆਂ 5 ਵੱਡੀਆਂ ਖ਼ਬਰਾਂ

ਮੁੱਖ ਮੰਤਰੀ ਵਿਜੇ ਰੁਪਾਣੀ ਨੇ ਸ਼ੁੱਕਰਵਾਰ ਨੂੰ ਜਾਮਨਗਰ ਵਿੱਚ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅਹਿਮਦਾਬਾਦ ਸਮੇਤ ਪ੍ਰਦੇਸ਼ ਦੇ ਚਾਰ ਮਹਾਨਗਰਾਂ ਵਿੱਚ 31 ਜਨਵਰੀ ਤੱਕ ਨਾਈਟ ਕਰਫਿਊ ਜਾਰੀ ਰਹੇਗਾ। ਇਨ੍ਹਾਂ ਸ਼ਹਿਰਾਂ ਵਿੱਚ ਰਾਤ ਦੇ 10 ਵਜੇ ਤੋਂ ਸਵੇਰੇ 6 ਵਜੇ ਤੱਕ ਕਰਫਿਊ ਲਾਗੂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅਹਿਮਦਾਬਾਦ ਸਮੇਤ ਚਾਰਾਂ ਮਹਾਨਗਰਾਂ ਵਿੱਚ ਲਾਗੂ ਨਾਈਟ ਕਰਫਿਊ ਦੀ ਮਿਆਦ 15 ਜਨਵਰੀ ਨੂੰ ਖ਼ਤਮ ਹੋ ਰਹੀ ਸੀ।
ਇਹ ਵੀ ਪੜ੍ਹੋ- ਕੀ ਗਰਭਵਤੀ ਔਰਤਾਂ ਲਗਵਾ ਸਕਦੀਆਂ ਹਨ ਕੋਵਿਡ-19 ਟੀਕਾ, ਪੜ੍ਹੋ ਪੂਰੀ ਖ਼ਬਰ

ਲੋਕਾਂ ਨੂੰ ਉਮੀਦ ਸੀ ਕਿ ਪਿਛਲੇ ਕੁੱਝ ਦਿਨਾਂ ਤੋਂ ਹਰ ਦਿਨ ਸਾਹਮਣੇ ਆ ਰਹੇ ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ ਕਮੀ ਨੂੰ ਵੇਖਦੇ ਹੋਏ ਨਾਈਟ ਕਰਫਿਊ ਤੋਂ ਢਿੱਲ ਮਿਲ ਜਾਵੇਗੀ। ਹੋਟਲ ਅਤੇ ਰੈਸਟੋਰੈਂਟ ਚਾਲਕਾਂ ਦੇ ਨਾਲ ਹੀ ਕਈ ਹੋਰ ਵਪਾਰਕ ਸੰਗਠਨਾਂ ਨੇ ਸੂਬਾ ਸਰਕਾਰ ਤੋਂ ਨਾਈਟ ਕਰਫਿਊ ਹਟਾਉਣ ਦੀ ਮੰਗ ਕੀਤੀ ਸੀ। ਨਾਈਟ ਕਰਫਿਊ ਹਟਾਉਣ ਦੀ ਮੰਗ ਵਿਚਾਲੇ ਸਰਕਾਰ ਨੇ 1 ਜਨਵਰੀ ਤੋਂ ਨਾਈਟ ਕਰਫਿਊ ਦੀ ਸਮਾਂ ਸੀਮਾ ਰਾਤ 9 ਦੀ ਬਜਾਏ 10 ਵਜੇ ਤੋਂ ਕਰ ਦਿੱਤੀ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


author

Inder Prajapati

Content Editor

Related News