ਦਿੱਲੀ ''ਚ ਨਾਈਜ਼ੀਰੀਆਈ ਔਰਤ ਮੰਕੀਪਾਕਸ ਨਾਲ ਪੀੜਤ, ਭਾਰਤ ''ਚ ਪੀੜਤਾਂ ਦੀ ਗਿਣਤੀ 13 ਹੋਈ

Friday, Sep 16, 2022 - 11:31 AM (IST)

ਦਿੱਲੀ ''ਚ ਨਾਈਜ਼ੀਰੀਆਈ ਔਰਤ ਮੰਕੀਪਾਕਸ ਨਾਲ ਪੀੜਤ, ਭਾਰਤ ''ਚ ਪੀੜਤਾਂ ਦੀ ਗਿਣਤੀ 13 ਹੋਈ

ਨਵੀਂ ਦਿੱਲੀ (ਭਾਸ਼ਾ)- ਦਿੱਲੀ 'ਚ ਨਾਈਜ਼ੀਰੀਆ ਦੀ 30 ਸਾਲਾ ਔਰਤ ਮੰਕੀਪਾਕਸ ਨਾਲ ਪੀੜਤ ਪਾਈ ਗਈ ਹੈ। ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਸ਼ਹਿਰ 'ਚ ਇਸ ਸੰਕਰਮਣ ਦਾ 8ਵਾਂ ਅਤੇ ਦੇਸ਼ 'ਚ 13ਵਾਂ ਮਾਮਲਾ ਹੈ।

ਇਹ ਵੀ ਪੜ੍ਹੋ : ਯੂਕ੍ਰੇਨ ਤੋਂ ਪਰਤੇ ਭਾਰਤੀ ਵਿਦਿਆਰਥੀਆਂ ਨੂੰ ਕੇਂਦਰ ਸਰਕਾਰ ਨੇ ਦਿੱਤਾ ਵੱਡਾ ਝਟਕਾ

ਸੂਤਰਾਂ ਨੇ ਦੱਸਿਆ ਕਿ ਔਰਤ ਨੂੰ ਇਲਾਜ ਲਈ ਲੋਕ ਨਾਇਕ ਜੈਪ੍ਰਕਾਸ਼ ਨਾਰਾਇਣ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਇਕ ਹੋਰ ਵਿਅਕਤੀ ਦੇ ਮੰਕੀਪਾਕਸ ਨਾਲ ਪੀੜਤ ਹੋਣ ਦਾ ਖ਼ਦਸ਼ਾ ਹੈ ਅਤੇ ਉਸ ਨੂੰ ਦਿੱਲੀ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News