ਵਿਦੇਸ਼ ''ਚ ਨੌਕਰੀ ਦੇ ਨਾਂ ''ਤੇ ਠੱਗੀ, ਭਾਰਤੀ ਪ੍ਰੇਮਿਕਾ ਸਣੇ ਨਾਈਜੀਰੀਆਈ ਗ੍ਰਿਫਤਾਰ

Saturday, Aug 18, 2018 - 10:20 PM (IST)

ਵਿਦੇਸ਼ ''ਚ ਨੌਕਰੀ ਦੇ ਨਾਂ ''ਤੇ ਠੱਗੀ, ਭਾਰਤੀ ਪ੍ਰੇਮਿਕਾ ਸਣੇ ਨਾਈਜੀਰੀਆਈ ਗ੍ਰਿਫਤਾਰ

ਨਵੀਂ ਦਿੱਲੀ— ਵਿਦੇਸ਼ਾਂ 'ਚ ਨੌਕਰੀਆਂ ਦਿਵਾਉਣ ਦੇ ਨਾਂ 'ਤੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਨਾਈਜੀਰੀਆਈ ਨਾਗਰਿਕ ਤੇ ਉਸ ਦੀ ਭਾਰਤੀ ਪ੍ਰੇਮਿਕਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਨੌਕਰੀ ਦਿਵਾਉਣ ਦੇ ਨਾਂ 'ਤੇ ਲੋਕਾਂ ਨੂੰ ਠੱਗਣ ਲਈ ਇਮਾਸਾਊਨ ਹੈਨਰੀ ਓਮੋਰਗਬੀ ਤੇ ਉਸ ਦੀ ਪ੍ਰੇਮਿਕਾ ਸ਼ੀਲਾ ਡੇ ਵੱਖ-ਵੱਖ ਫਰਜ਼ਾ ਬੈਂਕ ਖਾਤਿਆਂ ਤੇ ਡਾਟਾ ਦੀ ਵਰਤੋਂ ਕਰਕੇ ਇਸ ਧੋਖਾਧੜੀ ਨੂੰ ਅੰਜਾਮ ਦੇ ਰਹੇ ਸਨ।
ਪੁਲਸ ਦੇ ਮੁਤਾਬਕ ਦੋਵੇਂ ਭਾਰਤ ਤੋਂ ਬਾਹਰ ਨੌਕਰੀ ਕਰਨ ਦੇ ਚਾਹਵਾਨ ਲੋਕਾਂ ਨੂੰ ਰੁਜ਼ਗਾਰ ਮੌਕਿਆਂ ਦੇ ਸਬੰਧ 'ਚ ਈ-ਮੇਲ ਭੇਜਦੇ ਸਨ। ਵਧੀਆ ਨੌਕਰੀਆਂ ਦੀ ਪੇਸ਼ਕਸ਼ ਕਰਕੇ ਉਹ ਪੀੜਤਾਂ ਦਾ ਵਿਸ਼ਵਾਸ ਜਿੱਤਣ ਤੋਂ ਬਾਅਦ ਵੀਜ਼ਾ ਪ੍ਰਕਿਰਿਆ, ਵਰਕ ਪਰਮਿਟ ਅਰਜ਼ੀ ਤੇ ਯਾਤਰਾ ਖਰਚਿਆਂ ਦੇ ਨਾਂ 'ਤੇ ਪੀੜਤਾਂ ਨੂੰ ਪੈਸੇ ਦੇਣ ਲਈ ਕਹਿੰਦੇ ਸਨ। ਪੁਲਸ ਨੇ ਦੱਸਿਆ ਕਿ ਨੌਕਰੀ ਦੇ ਚਾਹਵਾਨ ਲੋਕ ਇਨ੍ਹਾਂ ਦੋਵਾਂ ਵਲੋਂ ਮੁਹੱਈਆ ਕਰਵਾਏ ਗਏ ਖਾਤੇ 'ਚ ਪੈਸੇ ਜਮਾ ਕਰਾ ਦਿੰਦੇ ਤੇ ਇਸ ਤੋਂ ਬਾਅਦ ਦੋਵੇਂ ਪੈਸੇ ਲੈ ਕੇ ਗਾਇਬ ਹੋ ਜਾਂਦੇ। ਦਵਾਰਕਾ ਨਿਵਾਸੀ ਇਕ ਵਿਅਕਤੀ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਇਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਤੇ ਇਨ੍ਹਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।


Related News