ਨਾਈਜੀਰੀਆਂ ''ਚ ਬੰਦੀ ਬਣਾਏ ਗਏ ਨੌਜਵਾਨ ਪਹੁੰਚੇ ਘਰ
Monday, Jan 08, 2018 - 11:16 PM (IST)

ਪਾਲਮਪੁਰ—ਹਿਮਾਚਲ ਦੇ ਦੋ ਨੌਜਵਾਨ ਜਿਨ੍ਹਾਂ ਨੂੰ ਨਾਈਜੀਰੀਆ ਸ਼ਹਿਰ ਲਾਗੋਸ ਦੀ ਬੰਦਰਗਾਹ 'ਚ ਪਿਛਲੇ 4 ਮਹੀਨਿਆਂ ਤੋਂ ਇਕ ਵਪਾਰਕ ਸਮੁੰਦਰੀ ਜਹਾਜ਼ ਤੋਂ ਬਿਨ੍ਹਾ ਵਜ੍ਹਾ ਹਿਰਾਸਤ 'ਚ ਲੈ ਲਿਆ ਗਿਆ ਸੀ। ਉਨ੍ਹਾਂ ਨੂੰ ਅਖੀਰ ਕੇਂਦਰ ਸਰਕਾਰ ਦੇ ਯਤਨਾਂ ਨਾਲ ਰਿਹਾ ਕਰਵਾ ਲਿਆ ਗਿਆ। ਬਰੀ ਹੋਣ ਤੋਂ ਬਾਅਦ ਸੁਧੀਰ ਕੁਮਾਰ ਨਿਵਾਸੀ ਨਗਰੋਟਾ ਰਮੇਹੜ, ਅਤੁਲ ਸ਼ਰਮਾ ਰੱਕੜ ਆਪਣੇ ਨਗਰ ਪਾਲਮਪੁਰ ਪਹੁੰਚੇ। ਇਥੇ ਉਨ੍ਹਾਂ ਲੋਕਸਭਾ ਸੰਸਦ ਮੈਂਬਰ ਸ਼ਾਂਤਾ ਕੁਮਾਰ ਤੇ ਭਾਜਪਾ ਮਹਿਲਾ ਨੇਤਰੀ ਇੰਦੂ ਗੋਸਵਾਮੀ ਦਾ ਸ਼ੁਕਰੀਆ ਅਦਾ ਕੀਤਾ।
ਇਕ ਮਹੀਨਾ ਪਹਿਲਾਂ ਸੁਧੀਰ ਤੇ ਅਤੁਲ ਦੇ ਪਰਿਵਾਰ ਵਲੋਂ ਇੰਦੂ ਗੋਸਵਾਮੀ ਕੋਲ ਸਹਾਇਤਾ ਦੀ ਅਪੀਲ ਕੀਤੀ ਗਈ ਸੀ। ਜਿਸ ਉਪਰੰਤ ਸ਼ਾਂਤਾ ਕੁਮਾਰ ਤੇ ਇੰਦੂ ਨੇ ਵਿਦੇਸ਼ੀ ਮੰਤਰੀ ਸੁਸ਼ਮਾ ਸਵਰਾਜ ਨਾਲ ਗੱਲ ਕਰ ਕੇ ਇਨ੍ਹਾਂ ਦੋਹਾਂ ਨੂੰ ਬਰੀ ਕਰਾਉਣ ਦੀ ਕੋਸ਼ਿਸ਼ ਕੀਤੀ ਗਈ, ਜੋ ਆਖਿਰ ਸਫਲ ਹੋਈ।
ਬਿਨਾਂ ਵਜ੍ਹਾ ਲਿਆ ਸੀ ਹਿਰਾਸਤ 'ਚ
ਅਤੁਲ ਤੇ ਸੁਧੀਰ ਨੇ ਦੱਸਿਆ ਕਿ 19 ਸਤੰਬਰ ਨੂੰ ਉਨ੍ਹਾਂ ਦੇ ਜਹਾਜ਼ ਨੂੰ ਲੇਗੋਸ ਸ਼ਹਿਰ ਦੀ ਬੰਦਰਗਾਹ 'ਚ ਰੋਕ ਲਿਆ ਗਿਆ। ਜਿਥੇ ਉਨ੍ਹਾਂ ਨੂੰ ਹੋਰ 2 ਲੋਕਾਂ ਸਮੇਤ ਜਹਾਜ਼ 'ਚੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੇਵਜ੍ਹਾ ਹਿਰਾਸਤ 'ਚ ਲਿਆ ਗਿਆ ਸੀ।
ਉਨ੍ਹਾਂ ਦੱਸਿਆ ਕਿ 29 ਦਸੰਬਰ ਨੂੰ ਉਹ ਜਹਾਜ਼ ਦੇ ਜ਼ਰੀਏ ਆਪਣੇ ਘਰ ਲਈ ਰਵਾਨਾ ਹੋਏ ਸਨ ਅਤੇ 1 ਜਨਵਰੀ ਨੂੰ ਆਪਣੇ ਘਰ ਪਹੁੰਚੇ ਹਨ।