ਭਾਣਜੀ ਦੇ ਵਿਆਹ ਤੋਂ ਖੁਸ਼ ਨਹੀਂ ਸੀ ਮਾਮਾ, Reception ਦੇ ਭੋਜਨ ''ਚ ਮਿਲਾ ਦਿੱਤਾ ਜ਼ਹਿਰ
Wednesday, Jan 08, 2025 - 05:17 PM (IST)
ਕੋਲਹਾਪੁਰ- ਇਕ ਵਿਅਕਤੀ ਨੇ ਆਪਣੀ ਭਾਣਜੀ ਦੇ ਵਿਆਹ ਦੇ 'ਰਿਸਪੈਸ਼ਨ' 'ਚ ਮਹਿਮਾਨਾਂ ਲਈ ਤਿਆਰ ਕੀਤੇ ਗਏ ਭੋਜਨ 'ਚ ਜ਼ਹਿਰ ਮਿਲਾ ਦਿੱਤਾ, ਕਿਉਂਕਿ ਉਹ ਉਸ ਦੇ ਵਿਆਹ ਦੇ ਖ਼ਿਲਾਫ਼ ਸੀ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਮਹਾਰਾਸ਼ਟਰ ਦੇ ਕੋਲਹਾਪੁਰ ਜ਼ਿਲ੍ਹੇ ਦੀ ਹੈ। ਉਨ੍ਹਾਂ ਦੱਸਿਆ ਕਿ ਹਾਲਾਂਕਿ ਕਿਸੇ ਵੀ ਵਿਅਕਤੀ ਨੇ ਉਸ ਭੋਜਨ ਨੂੰ ਖਾਧਾ ਅਤੇ ਉਸ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਦੁਪਹਿਰ ਪਨਹਾਲਾ ਤਹਿਸੀਲ ਦੇ ਉਤਰੇ ਪਿੰਡ 'ਚ ਹੋਈ। ਜ਼ਹਿਰ ਮਿਲਾਉਂਦੇ ਸਮੇਂ ਕੁਝ ਲੋਕਾਂ ਨੇ ਦੋਸ਼ੀ ਨੂੰ ਦੇਖ ਲਿਆ ਪਰ ਉਹ ਦੌੜਣ 'ਚ ਸਫ਼ਲ ਰਿਹਾ। ਪਨਹਾਲਾ ਥਾਣੇ ਦੇ ਸਬ ਇੰਸਪੈਕਟਰ ਮਹੇਸ਼ ਕੋਂਡੁਭੈਰੀ ਨੇ ਦੱਸਿਆ ਕਿ ਪਨਹਾਲਾ ਪੁਲਸ ਨੇ ਉਤਰੇ ਪਿੰਡ ਵਾਸੀ ਮਹੇਸ਼ ਪਾਟਿਲ ਨਾਮੀ ਵਿਅਕਤੀ ਖ਼ਿਲਾਫ਼ ਲੋਕਾਂ ਦੀ ਜਾਨ ਨੂੰ ਖ਼ਤਰੇ 'ਚ ਪਾਉਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਸੀ। ਦੋਸ਼ੀ ਔਰਤ ਦਾ ਮਾਮਾ ਹੈ। ਪੁਲਸ ਅਨੁਸਾਰ, ਕੁੜੀ ਮਾਮੇ ਦੇ ਘਰ ਰਹਿੰਦੀ ਸੀ। ਕੋਂਡੁਭੈਰੀ ਨੇ ਦੱਸਿਆ,''ਕੁੜੀ ਹਾਲ 'ਚ ਪਿੰਡ ਦੇ ਇਕ ਨੌਜਵਾਨ ਦੌੜ ਗਈ ਸੀ ਅਤੇ ਉਸ ਨਾਲ ਵਿਆਹ ਕਰ ਲਿਆ ਸੀ ਪਰ ਪਾਟਿਲ ਨੂੰ ਮਨਜ਼ੂਰ ਨਹੀਂ ਸੀ, ਇਸ ਲਈ ਉਹ ਮੰਗਲਵਾਰ ਨੂੰ ਇਕ ਮੈਰਿਜ ਹਾਲ 'ਚ ਆਯੋਜਿਤ ਵਿਆਹ ਦੇ ਰਿਸੈਪਸ਼ਨ ਸਮਾਰੋਹ 'ਚ ਆਇਆ ਅਤੇ ਮਹਿਮਾਨਾਂ ਲਈ ਤਿਆਰ ਕੀਤੇ ਜਾ ਰਹੇ ਖਾਣੇ 'ਚ ਜ਼ਹਿਰੀਲਾ ਪਦਾਰਥਾ ਮਿਲਾ ਦਿੱਤਾ।''
ਇਹ ਵੀ ਪੜ੍ਹੋ : 11 ਜਨਵਰੀ ਤੱਕ ਵਧੀਆਂ ਸਕੂਲਾਂ ਦੀਆਂ ਛੁੱਟੀਆਂ, ਆਨਲਾਈਨ ਲੱਗਣਗੀਆਂ ਕਲਾਸਾਂ
ਸਬ ਇੰਸਪੈਕਟਰ ਨੇ ਦੱਸਿਆ ਕਿ ਜਦੋਂ ਪਾਟਿਲ ਭੋਜਨ 'ਚ ਜ਼ਹਿਰੀਲਾ ਪਦਾਰਥ ਮਿਲਾ ਰਿਹਾ ਸੀ ਤਾਂ ਉਸ ਦੇ ਨੇੜੇ-ਤੇੜੇ ਮੌਜੂਦ ਲੋਕਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਫੜ ਲਿਆ। ਕੋਂਡੁਭੈਰੀ ਨੇ ਦੱਸਿਆ,''ਇਸ ਤੋਂ ਬਾਅਦ ਉਹ ਮੌਕੇ 'ਤੇ ਦੌੜ ਗਿਆ। ਅਸੀਂ ਉਸ ਖ਼ਿਲਾਫ਼ ਧਾਰਾ 286 (ਜ਼ਹਿਰੀਲੇ ਪਦਾਰਥ ਦੇ ਸੰਬੰਧ 'ਚ ਲਾਪਰਵਾਹੀ), 125 (ਦੂਜਿਆਂ ਦੇ ਜੀਵਨ ਜਾਂ ਨਿੱਜੀ ਸੁਰੱਖਿਆ ਨੂੰ ਖ਼ਤਰੇ 'ਚ ਪਾਉਣ ਵਾਲਾ ਕੰਮ) ਅਤੇ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੇ ਹੋਰ ਪ੍ਰਾਸੰਗਿਕ ਪ੍ਰਬੰਧਾਂ ਦੇ ਅਧੀਨ ਮਾਮਲਾ ਦਰਜ ਕੀਤਾ ਹੈ।'' ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ। ਪੁਲਸ ਨੇ ਦੱਸਿਆ ਕਿ ਜਿਸ ਖਾਣੇ 'ਚ ਜ਼ਹਿਰੀਲਾ ਪਦਾਰਥ ਮਿਲਾਇਆ ਗਿਆ ਸੀ, ਉਸ ਨੂੰ ਕਿਸੇ ਨੇ ਨਹੀਂ ਖਾਧਾ ਅਤੇ ਉਸ ਦੇ ਨਮੂਨੇ ਫੋਰੈਂਸਿਕ ਲੈਬ 'ਚ ਭੇਜ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8