ਨਿਕੋਬਾਰ ਪ੍ਰਾਜੈਕਟ ਰਣਨੀਤਿਕ ਨਹੀਂ, ਮਕਸਦ ਇਕ ਕਾਰੋਬਾਰੀ ਨੂੰ ਫਾਇਦਾ ਪਹੁੰਚਾਉਣਾ: ਰਾਹੁਲ

Saturday, Jun 06, 2026 - 12:13 AM (IST)

ਨਿਕੋਬਾਰ ਪ੍ਰਾਜੈਕਟ ਰਣਨੀਤਿਕ ਨਹੀਂ, ਮਕਸਦ ਇਕ ਕਾਰੋਬਾਰੀ ਨੂੰ ਫਾਇਦਾ ਪਹੁੰਚਾਉਣਾ: ਰਾਹੁਲ

ਨਵੀਂ ਦਿੱਲੀ - ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਗ੍ਰੇਟ ਨਿਕੋਬਾਰ ਟਾਪੂ ਪ੍ਰਾਜੈਕਟ ਦਾ ਰੱਖਿਆ ਅਤੇ ਰਣਨੀਤਿਕ ਖੇਤਰ ਨਾਲ ਸਬੰਧ ਨਹੀਂ ਹੈ, ਸਗੋਂ ਇਹ ਇਕ ਉਦਯੋਗਪਤੀ ਨੂੰ ਹੋਟਲ ਅਤੇ ‘ਕੈਸੀਨੋ’ ਬਣਾਉਣ ’ਚ ਮਦਦ ਕਰਨ ਦਾ ਯਤਨ ਹੈ। ਰਾਹੁਲ ਗਾਂਧੀ ਨੇ ਇਸੇ ਸਾਲ ਅਪ੍ਰੈਲ ਦੇ ਅੰਤ ’ਚ ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੂਹ ਦਾ ਦੌਰਾ ਕੀਤਾ ਸੀ। ਉਨ੍ਹਾਂ ਨੇ ਵੀਰਵਾਰ ਨੂੰ ਆਪਣੀ ਉਸ ਯਾਤਰਾ ’ਤੇ ਆਧਾਰਿਤ 16 ਮਿੰਟ ਤੋਂ ਵੱਧ ਦੀ ਇਕ ਵੀਡੀਓ ਜਾਰੀ ਕੀਤੀ।

ਉਨ੍ਹਾਂ ਨੇ ਲੋਕਾਂ ਨੂੰ ਮੋਦੀ ਸਰਕਾਰ ਨੂੰ ਇਹ ਦੱਸਣ ਲਈ ਇਕ ਆਨਲਾਈਨ ਪਟੀਸ਼ਨ ’ਤੇ ਦਸਤਖ਼ਤ ਕਰਨ ਦੀ ਅਪੀਲ ਕੀਤੀ ਕਿ ‘ਅਸੀਂ ‘ਗ੍ਰੀਡ’ (ਲਾਲਚ) ਦੇ ਬਦਲ ਵਜੋਂ ‘ਗ੍ਰੀਨ’ (ਹਰਾ ਖੇਤਰ) ਨੂੰ ਚੁਣਦੇ ਹਾਂ।’ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਇਹ ਵੀਡੀਓ ‘ਐਕਸ’ ’ਤੇ ਸਾਂਝੀ ਕਰਦੇ ਹੋਏ ਕਿਹਾ, “ਮੈਂ ਭਾਰਤ ਦੇ ਸਭ ਤੋਂ ਦੱਖਣੀ ਸਿਰੇ ਦਾ ਦੌਰਾ ਕੀਤਾ। ਮੈਂ ਇੰਦਰਾ ਪੁਆਇੰਟ ’ਤੇ ਗਿਆ ਸੀ। ਮੈਂ ਸਦੀਆਂ ਤੋਂ ਖੜ੍ਹੇ ਰੁੱਖਾਂ ਦੇ ਹੇਠਾਂ ਗਿਆ। ਮੈਂ ਧਰਤੀ ’ਤੇ ਸਭ ਤੋਂ ਜ਼ਿੰਦਾ ਮੂੰਗਾ ਚੱਟਾਨਾਂ ਵਾਲੇ ਖੇਤਰ ’ਚ ਗੋਤਾ ਲਾਇਆ। ਮੈਂ ਉੱਥੇ ਰਹਿਣ ਵਾਲੇ ਲੋਕਾਂ ਨਾਲ ਮੁਲਾਕਾਤ ਕੀਤੀ। ਇਹ ਉਹ ਆਦਿਵਾਸੀ ਭਾਈਚਾਰੇ ਹਨ, ਜਿਨ੍ਹਾਂ ਦੀ ਜ਼ਮੀਨ ਜੰਗਲਾਤ ਅਧਿਕਾਰ ਕਾਨੂੰਨ ਦੀ ਉਲੰਘਣਾ ਕਰ ਕੇ ਖੋਹੀ ਜਾ ਰਹੀ ਹੈ।” ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਵੱਲੋਂ ਇਨ੍ਹਾਂ ਟਾਪੂਆਂ ’ਤੇ ਵਸੇ ਲੋਕਾਂ ਨੂੰ ਉਚਿਤ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ।
 


author

Inder Prajapati

Content Editor

Related News