''ਪਤਨੀ ਰਾਤ ਨੂੰ ਕਿਸੇ ਬੰਦੇ ਨਾਲ ਗੱਲ ਕਰੇ ਤਾਂ ਚਰਿੱਤਰ ’ਤੇ ਸ਼ੱਕ ਨਹੀਂ ਕਰ ਸਕਦੇ..!'' ਦਿੱਲੀ ਅਦਾਲਤ ਦੀ ਟਿੱਪਣੀ

Friday, Jun 26, 2026 - 12:00 PM (IST)

''ਪਤਨੀ ਰਾਤ ਨੂੰ ਕਿਸੇ ਬੰਦੇ ਨਾਲ ਗੱਲ ਕਰੇ ਤਾਂ ਚਰਿੱਤਰ ’ਤੇ ਸ਼ੱਕ ਨਹੀਂ ਕਰ ਸਕਦੇ..!'' ਦਿੱਲੀ ਅਦਾਲਤ ਦੀ ਟਿੱਪਣੀ

ਨਵੀਂ ਦਿੱਲੀ (ਏਜੰਸੀ) - ਦਿੱਲੀ ਦੀ ਇਕ ਅਦਾਲਤ ਨੇ ਕਿਹਾ ਹੈ ਕਿ ਸਿਰਫ ਇਸ ਲਈ ਕਿ ਕੋਈ ਔਰਤ ਦੇਰ ਰਾਤ ਫ਼ੋਨ ’ਤੇ ਕਿਸੇ ਦੂਜੇ ਮਰਦ ਨਾਲ ਗੱਲ ਕਰਦੀ ਹੈ, ਉਸ ਦੇ ਚਰਿੱਤਰ ’ਤੇ ਸ਼ੱਕ ਕਰਨ ਦਾ ਕਾਰਨ ਨਹੀਂ ਹੋ ਸਕਦਾ। ਐਡੀਸ਼ਨਲ ਸੈਸ਼ਨ ਜੱਜ ਸ਼ੁਨਾਲੀ ਗੁਪਤਾ ਨੇ ਇਕ ਔਰਤ ਦੇ ਪਤੀ ਦੀ ਅਪੀਲ ਖਾਰਿਜ ਕਰਦੇ ਹੋਏ ਇਹ ਟਿੱਪਣੀ ਕੀਤੀ। ਉਸ ਨੇ ਹੇਠਲੀ ਅਦਾਲਤ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਸੀ, ਜਿਸ ’ਚ ਘਰੇਲੂ ਹਿੰਸਾ ਦੇ ਇਕ ਪੈਂਡਿੰਗ ਮਾਮਲੇ ’ਚ ਉਸ ਦੀ ਪਤਨੀ ਅਤੇ ਇਕ ਹੋਰ ਵਿਅਕਤੀ ਦੇ ‘ਕਾਲ ਡਿਟੇਲ ਰਿਕਾਰਡ’ (ਸੀ. ਡੀ. ਆਰ.) ਨੂੰ ਸੁਰੱਖਿਅਤ ਰੱਖਣ ਦੀ ਉਸ ਦੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਗਿਆ ਸੀ।

ਪੜ੍ਹੋ ਇਹ ਵੀ - ਹੁਣ ਨਹੀਂ ਵਿਕਣਗੀਆਂ ਨਕਲੀ ਦਵਾਈਆਂ ! QR ਕੋਡ ਲਗਾਉਣ ਦੀ ਤਿਆਰੀ 'ਚ ਸਰਕਾਰ

ਇਸ ਮਾਮਲੇ ਦੇ ਸਬੰਧ ਵਿਚ ਸੈਸ਼ਨ ਅਦਾਲਤ ਨੇ ਇਕ ਹੁਕਮ ’ਚ ਕਿਹਾ, “ਮੇਰੀ ਰਾਇ ’ਚ... ਕਿਸੇ ਵਿਅਕਤੀ ਨਾਲ ਸਿਰਫ ਗੱਲ ਕਰਨ ਨਾਲ ਹੀ ਔਰਤ ਦੇ ਚਰਿੱਤਰ ’ਤੇ ਸਵਾਲ ਨਹੀਂ ਉਠਾਇਆ ਜਾ ਸਕਦਾ, ਜਦੋਂ ਤੱਕ ਕਿ ਇਹ ਦੋਸ਼ ਨਾ ਲਾਇਆ ਗਿਆ ਹੋਵੇ ਕਿ ਔਰਤ ਦਾ ਉਸ ਵਿਅਕਤੀ ਨਾਲ ਕੋਈ ਗ਼ੈਰ-ਕਾਨੂੰਨੀ ਜਾਂ ਵਿਭਚਾਰਪੂਰਨ ਸਬੰਧ ਹੈ।” ਅਪੀਲ ਕਰਨ ਵਾਲੇ ਪਤੀ ਨੇ ਦਲੀਲ ਦਿੱਤੀ ਸੀ ਕਿ ਰਿਕਾਰਡ ਨੂੰ ਸੁਰੱਖਿਅਤ ਰੱਖਣਾ ਜ਼ਰੂਰੀ ਹੈ, ਕਿਉਂਕਿ ਸ਼ਿਕਾਇਤਕਰਤਾ (ਉਸ ਦੀ ਪਤਨੀ) ਕਥਿਤ ਤੌਰ ’ਤੇ ਦੇਰ ਰਾਤ ਕੁਝ ਲੋਕਾਂ ਦੇ ਨਾਲ ਨਿਯਮਿਤ ਤੌਰ ’ਤੇ ਫ਼ੋਨ ’ਤੇ ਗੱਲ ਕਰਦੀ ਸੀ।

ਪੜ੍ਹੋ ਇਹ ਵੀ - ਹਨੀਮੂਨ 'ਤੇ ਪੁੱਜ ਗਿਆ ਪੂਰਾ ਸਹੁਰਾ ਪਰਿਵਾਰ, ਨਵੀਂ ਲਾੜੀ ਦਾ ਚੜ੍ਹਿਆ ਪਾਰਾ, ਫਿਰ ਉਹ ਹੋਇਆ, ਜੋ ਸੋਚਿਆ ਨਾ ਸੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News