ਪੰਜਾਬ ਨੂੰ ਖੋਖਲ੍ਹੇ ਦਾਅਵਿਆਂ ਦੀ ਲੋੜ ਨਹੀਂ, ਅਜਿਹੀ ਸਰਕਾਰ ਚਾਹੀਦੀ ਹੈ ਜੋ ਸੱਚੀ ਸ਼ਾਸਨ ਕਰੇ:  RP ਸਿੰਘ

Monday, Jun 15, 2026 - 02:19 PM (IST)

ਪੰਜਾਬ ਨੂੰ ਖੋਖਲ੍ਹੇ ਦਾਅਵਿਆਂ ਦੀ ਲੋੜ ਨਹੀਂ, ਅਜਿਹੀ ਸਰਕਾਰ ਚਾਹੀਦੀ ਹੈ ਜੋ ਸੱਚੀ ਸ਼ਾਸਨ ਕਰੇ:  RP ਸਿੰਘ

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਨਸ਼ੀਲੇ ਪਦਾਰਥਾਂ ਦੇ ਮੁੱਦੇ 'ਤੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਸੂਬੇ ਨੂੰ ਖੋਖਲ੍ਹੇ ਦਾਅਵਿਆਂ, ਕਾਮੇਡੀ ਸ਼ੋਅ ਵਰਗੇ ਪ੍ਰੋਗਰਾਮਾਂ ਤੋਂ ਧਿਆਨ ਭਟਕਾਉਣ ਵਾਲੇ ਕੰਮਾਂ ਜਾਂ ਦਿਖਾਵਟੀ ਫੋਟੋ-ਆਪਸ ਦੀ ਲੋੜ ਨਹੀਂ ਹੈ ਸਗੋਂ ਅਜਿਹੀ ਸਰਕਾਰ ਦੀ ਲੋੜ ਹੈ, ਜੋ ਸੱਚੀ ਸ਼ਾਸਨ ਕਰੇ। ਆਰਪੀ ਸਿੰਘ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਲਿਖਿਆ,''ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਖੋਖਲ੍ਹੇ ਵਾਅਦੇ ਪੰਜਾਬ ਦੀ ਭਿਆਨਕ ਜ਼ਮੀਨੀ ਹਕੀਕਤ ਦੇ ਬੋਝ ਨਾਲ ਅਧਿਕਾਰਤ ਤੌਰ 'ਤੇ ਢਹਿ ਗਏ ਹਨ। ਜੋ ਪ੍ਰਸ਼ਾਸਨ ਕੁਝ ਹੀ ਮਹੀਨਿਆਂ 'ਚ ਡਰੱਗ ਦੀ ਸਮੱਸਿਆ ਨੂੰ ਖ਼ਤਮ ਕਰਨ ਦੇ ਵੱਡੇ-ਵੱਡੇ ਅਤੇ ਨਾਟਕੀ ਦਾਅਵਿਆਂ ਦੇ ਦਮ 'ਤੇ ਸੱਤਾ 'ਚ ਆਇਆ ਸੀ, ਉਸ ਨੇ ਸ਼ਾਸਨ ਚਲਾਉਣ 'ਚ 'ਅਸਫ਼ਲਤਾ' ਦਿਖਾਈ ਹੈ।'' ਉਨ੍ਹਾਂ ਕਿਹਾ ਕਿ ਇਸ ਸ਼ਾਸਨ ਦੇ ਅਧੀਨ ਆਮ ਨਾਗਰਿਕਾਂ ਦੀ ਬੇਬਸੀ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕੋਟਕਪੁਰਾ ਦੀ ਰਾਮ ਬਸਤੀ 'ਚ ਕਾਨੂੰਨ ਦੀ ਪਾਲਣਾ ਕਰਨ ਵਾਲੇ ਆਮ ਪਰਿਵਾਰਾਂ ਨੂੰ ਆਪਣੀਆਂ ਕੰਧਾਂ 'ਤੇ 'ਘਰ ਵਿਕਰੀ ਦੇ ਲਈ ਹੈ' ਦੇ ਪੋਸਟਰ ਲਗਾਉਣ ਲਈ ਮਜ਼ਬੂਰ ਹੋਣਾ ਪਿਆ ਹੈ। 

PunjabKesari

ਭਾਜਪਾ ਆਗੂ ਨੇ ਕਿਹਾ ਕਿ ਇਹ ਆਰਥਿਕ ਕਾਰਨਾਂ ਨਾਲ ਕੀਤਾ ਗਿਆ ਪਲਾਇਨ ਨਹੀਂ ਹੈ। ਇਹ ਜਿਊਂਦੇ ਰਹਿਣ ਲਈ ਕੀਤੀ ਗਈ ਹਤਾਸ਼ ਕੋਸ਼ਿਸ਼ ਹੈ। ਸ਼੍ਰੀ ਮਾਨ ਦੇ ਸ਼ਾਸਨ ਕਾਰਜਕਾਲ 'ਚ ਖੁੱਲ੍ਹੇਆਮ ਡਰੱਗ ਦੀ ਤਸਕਰੀ ਇੰਨੀ ਵਧ ਗਈ ਹੈ ਕਿ ਮਾਤਾ-ਪਿਤਾ ਅਤੇ ਬੱਚਿਆਂ ਨੂੰ 'ਚਿੱਟੇ' ਦੀ ਸਰਵਿਆਪੀ ਪਕੜ ਤੋਂ ਬਚਾਉਣ ਲਈ ਆਪਣੇ ਪੁਸ਼ਤੈਨੀ ਘਰ ਅੱਧੀ ਕੀਮਤ 'ਤੇ ਵੇਚਣ ਨੂੰ ਤਿਆਰ ਹਨ। ਇਨ੍ਹਾਂ ਪਰਿਵਾਰਾਂ ਦੀ ਰੱਖਿਆ ਕਰਨ ਦੀ ਬਜਾਏ ਪ੍ਰਸ਼ਾਸਨ ਦਾ ਤੰਤਰ ਜਨਸੰਪਰਕ (ਪੀਆਰ) ਇਕਾਈ ਦੀ ਤਰ੍ਹਾਂ ਕੰਮ ਕਰਦਾ ਹੈ। ਸਥਾਨਕ ਪੁਲਸ ਇਸ ਤ੍ਰਾਸਦੀ ਨੂੰ ਸਿਰਫ਼ 'ਨਿੱਜੀ ਵਿਵਾਦ' ਦੱਸ ਕੇ ਘੱਟ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਕਿ ਸਰਕਾਰ ਨੂੰ ਰਾਜਨੀਤਕ ਸ਼ਰਮਿੰਦਗੀ ਤੋਂ ਬਚਾਇਆ ਜਾ ਸਕੇ।''

ਸਿੰਘ ਨੇ ਕਿਹਾ ਕਿ ਇਹ ਨਸ਼ਾ ਸੜਕਾਂ ਤੋਂ ਲੈ ਕੇ ਰਾਜ ਦੇ ਸਭ ਤੋਂ ਸੁਰੱਖਿਅਤ ਇਲਾਕਿਆਂ ਤੱਕ ਫੈਲਿਆ ਹੈ। ਹੁਸ਼ਿਆਰਪੁਰ ਕੇਂਦਰੀ ਜੇਲ੍ਹ ਦਾ ਇਕ ਕੈਦੀ ਜੇਲ੍ਹ ਦੇ ਅੰਦਰੋਂ ਲਾਈਵ ਵੀਡੀਓ ਬ੍ਰਾਡਕਾਸਟ ਕਰਨ 'ਚ ਕਾਮਯਾਬ ਰਿਹਾ, ਜਿਸ 'ਚ ਉਸ ਨੇ ਖੁੱਲ੍ਹੇਆਮ 'ਆਈਸੀਈ' (ਮੇਥਾਮਫੇਟਾਮਾਈਨ) ਵਰਗੇ ਸਿੰਥੇਟਿਕ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਹੋਏ ਦਿਖਾ ਅਤੇ ਦੋਸ਼ ਲਗਾਇਆ ਕਿ ਜੇਲ੍ਹ ਅਧਿਕਾਰੀ ਖੁਦ ਹੀ ਸਪਲਾਈ ਚੇਨ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਅੰਤਰਰਾਸ਼ਟਰੀ ਕਾਰਟੇਲ ਅਤੇ ਸਥਾਨਕ ਤਸਕਰ ਸਰਕਾਰੀ ਜੇਲ੍ਹਾਂ ਦੇ ਅੰਦਰੋਂ ਆਸਾਨੀ ਨਾਲ ਆਪਣੇ ਕੰਮ ਨੂੰ ਸਟ੍ਰੀਮ ਕਰ ਸਕਦੇ ਹਨ ਤਾਂ ਸਪੱਸ਼ਟ ਹੈ ਕਿ ਸੂਬਾ ਸਰਕਾਰ  ਬਹੁਤ ਪ੍ਰਚਾਰਿਤ 'ਯੁੱਧ ਨਸ਼ੇ ਦੇ ਵਿਰੁੱਧ' ਮੁਹਿੰਮ ਸਿਰਫ਼ ਇਕ ਬੇਅਸਰ ਮੀਡੀਆ ਸਟੰਟ ਹੈ। ਭਾਜਪਾ ਆਗੂ ਨੇ ਕਿਹਾ ਕਿ 'ਆਪ' ਸਰਕਾਰ ਨੇ ਢਾਂਚਾਗਤ ਕ੍ਰਾਂਤੀ ਦਾ ਵਾਅਦਾ ਕੀਤਾ ਸੀ ਪਰ ਉਸ ਨੇ ਸਿਰਫ਼ ਇਕ ਦੁਖ਼ਦ ਸਥਿਤੀ ਦਿੱਤੀ ਹੈ, ਜਿੱਥੇ ਡਰੱਗ ਮਾਫੀਆ ਬਿਨਾਂ ਕਿਸੇ ਡਰ ਦੇ ਕੰਮ ਕਰਦੇ ਹਨ, ਜਦੋਂ ਕਿ ਆਮ ਨਾਗਰਿਕ ਡਰ ਦੇ ਸਾਏ 'ਚ ਜਿਊਂਦੇ ਹਨ। ਫਰੀਦਕੋਟ ਦੀਆਂ ਸੜਕਾਂ ਦੇ ਕੋਨਿਆਂ ਤੋਂ ਲੈ ਕੇ ਹੁਸ਼ਿਆਰਪੁਰ ਦੇ ਉੱਚ ਸੁਰੱਖਿਆ ਵਾਲੇ ਬੈਰਕਾਂ ਤੱਕ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੇ ਰਾਜ ਤੰਤਰ ਨੇ ਸੂਬੇ ਦੇ ਨੌਜਵਾਨਾਂ ਨੂੰ ਪੂਰੀ ਤਰ੍ਹਾਂ ਨਾਲ ਡਰੱਗ ਮਾਫੀਆ ਦੇ ਹਵਾਲੇ ਕਰ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News