E20 ਫਿਊਲ ਕਾਰਨ ਵਾਹਨ ਨੂੰ ਹੋਇਆ ਨੁਕਸਾਨ ਤਾਂ ਨਹੀਂ ਮਿਲੇਗਾ Insurance ! ਸਰਕਾਰ ਨੇ ਦੱਸਿਆ ਸੱਚ
Tuesday, Jun 16, 2026 - 04:40 PM (IST)
ਨਵੀਂ ਦਿੱਲੀ- ਸੋਸ਼ਲ ਮੀਡੀਆ 'ਤੇ ਇਕ ਖ਼ਬਰ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਥੇਨੌਲ ਯੁਕਤ ਪੈਟਰੋਲ ਕਾਰਨ ਨੁਕਸਾਨੇ ਗਏ ਵਾਹਨਾਂ ਦੇ ਇੰਜਣਾਂ 'ਤੇ ਇੰਸੌਰੈਂਸ ਕਲੇਮ ਨਹੀਂ ਮਿਲੇਗਾ, ਜਿਸ ਨੂੰ ਦੇਖ ਕੇ ਵਾਹਨ ਚਾਲਕਾਂ 'ਚ ਘਬਰਾਹਟ ਦਾ ਮਾਹੌਲ ਦੇਖਿਆ ਜਾ ਰਿਹਾ ਹੈ।
ਇਸ ਖ਼ਬਰ ਦੇ ਵਾਇਰਲ ਹੋਣ ਮਗਰੋਂ ਕੇਂਦਰ ਸਰਕਾਰ ਨੇ ਇਨ੍ਹਾਂ ਅਫ਼ਵਾਹਾਂ ਦਾ ਪੂਰੀ ਤਰ੍ਹਾਂ ਖੰਡਨ ਕੀਤਾ ਹੈ, ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਵਾਹਨਾਂ 'ਚ E20 ਫਿਊਲ (20 ਫ਼ੀਸਦੀ ਇਥੇਨੌਲ ਯੁਕਤ ਪੈਟਰੋਲ) ਦੀ ਵਰਤੋਂ ਕਰਨ ਨਾਲ ਵਾਹਨ ਦਾ ਇੰਸ਼ੌਰੈਂਸ ਕਲੇਮ ਰੱਦ ਹੋ ਸਕਦਾ ਹੈ।
ਇਹ ਵੀ ਪੜ੍ਹੋ- 'ਹਾਲੇ ਖ਼ਤਮ ਨਹੀਂ ਹੋਈ ਜੰਗ..!' ਇਜ਼ਰਾਈਲੀ PM ਨੇ ਦੇ'ਤੀ ਚਿਤਾਵਨੀ
ਸਰਕਾਰੀ ਫੈਕਟ ਚੈੱਕ ਯੂਨਿਟ 'ਪੀ.ਆਈ.ਬੀ. ਫੈਕਟ ਚੈੱਕ' ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇੱਕ ਪੋਸਟ ਰਾਹੀਂ ਇਸ ਦਾਅਵੇ ਨੂੰ ਖ਼ਾਰਜ ਕਰਦਿਆਂ ਇਸ ਨੂੰ ਪੂਰੀ ਤਰ੍ਹਾਂ ਫ਼ਰਜ਼ੀ ਕਰਾਰ ਦਿੱਤਾ ਹੈ। ਪੀ.ਆਈ.ਬੀ. ਨੇ ਸਪੱਸ਼ਟ ਕੀਤਾ ਹੈ ਕਿ E20 ਫਿਊਲ ਦੀ ਵਰਤੋਂ ਕਰਨ ਵਾਲੇ ਵਾਹਨਾਂ ਦੇ ਮੋਟਰ ਇੰਸ਼ੋਰੈਂਸ ਪਾਲਿਸੀਆਂ 'ਤੇ ਕੋਈ ਮਾੜਾ ਅਸਰ ਨਹੀਂ ਪੈਂਦਾ ਅਤੇ ਉਹ ਪੂਰੀ ਤਰ੍ਹਾਂ ਵੈਲਿਡ ਰਹਿੰਦੀਆਂ ਹਨ। ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਗੁਮਰਾਹਕੁੰਨ ਖ਼ਬਰਾਂ 'ਤੇ ਯਕੀਨ ਕਰਨ ਤੇ ਉਨ੍ਹਾਂ ਨੂੰ ਅੱਗੇ ਸ਼ੇਅਰ ਕਰਨ ਤੋਂ ਪਹਿਲਾਂ ਇਕ ਵਾਰ ਇਨ੍ਹਾਂ ਦੀ ਸਰਕਾਰੀ ਸਰੋਤਾਂ ਤੋਂ ਪੁਸ਼ਟੀ ਜ਼ਰੂਰ ਕਰਨ।
ਇੱਕ ਤਾਜ਼ਾ ਰਿਪੋਰਟ ਮੁਤਾਬਕ, ਭਾਰਤ ਦਾ ਇਥੇਨੌਲ ਬਲੈਂਡਿੰਗ ਪ੍ਰੋਗਰਾਮ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਹੁਣ ਦੇਸ਼ ਭਰ 'ਚ E20 ਫਿਊਲ ਦੀ ਸਪਲਾਈ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੀ ਹੈ। ਸਰਕਾਰ ਇਸ ਦੀ ਵਰਤੋਂ ਕੱਚੇ ਤੇਲ ਦੀ ਦਰਾਮਦ ਨੂੰ ਘਟਾਉਣ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਕਰ ਰਹੀ ਹੈ।
ਇਸ ਤੋਂ ਪਹਿਲਾਂ 5 ਜੂਨ ਨੂੰ ਮਨਾਏ ਗਏ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਸਰਕਾਰ ਨੇ E85 ਫਿਊਲ (85 ਫ਼ੀਸਦੀ ਇਥੇਨੌਲ) ਵੀ ਲਾਂਚ ਕਰ ਦਿੱਤਾ ਹੈ। ਫਿਲਹਾਲ ਇਹ ਦੇਸ਼ ਦੇ 48 ਸਰਕਾਰੀ ਪੈਟਰੋਲ ਪੰਪਾਂ 'ਤੇ ਉਪਲਬਧ ਹੈ। ਸਰਕਾਰ ਦਾ ਟੀਚਾ ਦਸੰਬਰ 2026 ਤੱਕ ਇਸ ਨੂੰ 500 ਪੰਪਾਂ ਅਤੇ ਦਸੰਬਰ 2027 ਤੱਕ ਲਗਭਗ 5,000 ਪੈਟਰੋਲ ਪੰਪਾਂ ਤੱਕ ਪਹੁੰਚਾਉਣ ਦਾ ਹੈ।
ਇਹ ਵੀ ਪੜ੍ਹੋ- ਇਕ ਹੋਰ ਪੰਜਾਬੀ ਨੌਜਵਾਨ ਕੈਨੇਡਾ ਤੋਂ ਹੋਵੇਗਾ ਡਿਪੋਰਟ ! ਖ਼ੁਦ ਕਬੂਲਿਆ ਵੱਡਾ ਗੁਨਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
