NIA ਨੇ ਅੱਤਵਾਦੀ ਫੰਡਿੰਗ ਦੇ ਮਾਮਲੇ ''ਚ ਟਰੱਕ ਚਾਲਕ ਦੇ ਘਰ ਛਾਪਾ ਮਾਰਿਆ

07/30/2020 2:52:15 PM

ਸ਼੍ਰੀਨਗਰ- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਅੱਤਵਾਦੀਆਂ ਦੀ ਫੰਡਿੰਗ ਦੇ ਮਾਮਲੇ 'ਚ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਟਰੱਕ ਚਾਲਕ ਹਿਲਾਲ ਅਹਿਮਦ ਦੇ ਘਰ ਵੀਰਵਾਰ ਨੂੰ ਛਾਪਾ ਮਾਰਿਆ, ਜਿਸ ਨੂੰ 2 ਮਹੀਨੇ ਪਹਿਲਾਂ ਦਿੱਲੀ 'ਚ ਭਾਰੀ ਮਾਤਰਾ 'ਚ ਨਕਦੀ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਐੱਨ.ਆਈ.ਏ. ਦੇ ਅਧਿਕਾਰੀਆਂ ਨੇ ਸੁਰੱਖਿਆ ਦਸਤਿਆਂ ਅਤੇ ਰਾਜ ਪੁਲਸ ਦੇ ਜਵਾਨਾਂ ਦੀ ਮਦਦ ਨਾਲ ਪੁਲਵਾਮਾ 'ਚ ਅਵੰਤੀਪੋਰਾ ਦੇ ਪੰਜਗਾਮ 'ਚ ਹਿਲਾਲ ਦੇ ਘਰ ਛਾਪੇ ਮਾਰੇ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਦਸਤਿਆਂ ਅਤੇ ਰਾਜ ਪੁਲਸ ਨੇ ਵੀਰਵਾਰ ਸਵੇਰੇ ਹਿਲਾਲ ਦੇ ਘਰ ਤੱਕ ਜਾਣ ਵਾਲੀਆਂ ਸਾਰੀਆਂ ਸੜਕਾਂ ਨੂੰ ਸੀਲ ਕਰ ਦਿੱਤਾ।

ਬਾਅਦ 'ਚ ਐੱਨ.ਆਈ.ਏ. ਦੇ ਅਧਿਕਾਰੀਆਂ ਨੇ ਉਸ ਦੇ ਘਰ ਦੀ ਤਲਾਸ਼ੀ ਲਈ। ਸੂਤਰਾਂ ਨੇ ਦੱਸਿਆ ਕਿ ਦੋਸ਼ੀ ਨੂੰ ਮਈ 'ਚ ਭਾਰੀ ਮਾਤਰਾ 'ਚ ਨਕਦੀ ਨਾਲ ਦਿੱਲੀ 'ਚ ਗ੍ਰਿਫਤਾਰ ਕੀਤਾ ਗਿਆ ਸੀ। ਐੱਨ.ਆਈ.ਏ. ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਅੱਤਵਾਦੀਆਂ ਦੀ ਫੰਡਿੰਗ ਦੇ ਮਾਮਲੇ 'ਚ ਹੁਣ ਤੱਕ ਘਾਟੀ 'ਚ 2 ਦਰਜਨ ਤੋਂ ਵੱਧ ਵੱਖਵਾਦੀ ਨੇਤਾਵਾਂ ਅਤੇ ਵਪਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਨਾਲ ਹੀ ਜਾਂਚ ਏਜੰਸੀ ਨੇ ਘਾਟੀ ਦੇ ਕਈ ਮੀਡੀਆ ਕਰਮੀਆਂ ਤੋਂ ਵੀ ਪੁੱਛ-ਗਿੱਛ ਕੀਤੀ।


DIsha

Content Editor

Related News