ISIS ਨਾਲ ਜੁੜੇ ਹੋਣ ਦੇ ਸ਼ੱਕ ’ਚ NIA ਦੀ 6 ਸੂਬਿਆਂ ’ਚ ਛਾਪੇਮਾਰੀ

Monday, Aug 01, 2022 - 11:10 AM (IST)

ISIS ਨਾਲ ਜੁੜੇ ਹੋਣ ਦੇ ਸ਼ੱਕ ’ਚ NIA ਦੀ 6 ਸੂਬਿਆਂ ’ਚ ਛਾਪੇਮਾਰੀ

ਨਵੀਂ ਦਿੱਲੀ- ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਆਈ. ਐੱਸ. ਆਈ. ਐੱਸ. ਨਾਲ ਜੁੜੀਆਂ ਗਤੀਵਿਧੀਆਂ ਦੇ ਸਬੰਧ ’ਚ ਐਤਵਾਰ ਨੂੰ 6 ਸੂਬਿਆਂ ’ਚ 13 ਸ਼ੱਕੀਆਂ ਦੇ ਕੰਪਲੈਕਸਾਂ ਦੀ ਤਲਾਸ਼ੀ ਲਈ। ਐੱਨ. ਆਈ. ਏ. ਵੱਲੋਂ ਜਾਰੀ ਬਿਆਨ ਮੁਤਾਬਕ ਮੱਧ ਪ੍ਰਦੇਸ਼, ਗੁਜਰਾਤ, ਬਿਹਾਰ, ਕਰਨਾਟਕ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ’ਚ ਛਾਪੇਮਾਰੀ ਕੀਤੀ ਗਈ।

ਇਹ ਵੀ ਪੜ੍ਹੋ : ਕੋਰੋਨਾ ਮਹਾਮਾਰੀ ਨੇ ਬਦਲਿਆ ਭਾਰਤੀਆਂ ਦੀ ਨੀਂਦ ਦਾ ਪੈਟਰਨ, 6 ਘੰਟੇ ਤੋਂ ਘੱਟ ਸੌਂ ਰਹੇ ਹਨ ਲੋਕ

ਏਜੰਸੀ ਨੇ ਮੱਧ ਪ੍ਰਦੇਸ਼ ਦੇ ਭੋਪਾਲ ਅਤੇ ਰਾਏਸੇਨ, ਗੁਜਰਾਤ ਦੇ ਭਰੂਚ, ਸੂਰਤ, ਨਵਸਾਰੀ ਅਤੇ ਅਹਿਮਦਾਬਾਦ, ਬਿਹਾਰ ਦੇ ਅਰਰੀਆ, ਕਰਨਾਟਕ ਦੇ ਭਟਕਲ ਅਤੇ ਤੁਮਕੁਰ ’ਚ ਛਾਪੇ ਮਾਰੇ। ਇਸ ਦੇ ਨਾਲ ਹੀ ਮਹਾਰਾਸ਼ਟਰ ’ਚ ਕੋਲਹਾਪੁਰ ਅਤੇ ਨਾਂਦੇੜ ਜ਼ਿਲਿਆਂ ਅਤੇ ਉੱਤਰ ਪ੍ਰਦੇਸ਼ ’ਚ ਦੇਵਬੰਦ ਜ਼ਿਲੇ ’ਚ ਛਾਪੇਮਾਰੀ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News