ਹਿਜ਼ਬੁਲ ਦੇ 3 ਅੱਤਵਾਦੀਆਂ ਖ਼ਿਲਾਫ਼ ਦੋਸ਼-ਪੱਤਰ ਦਾਖਲ: ਐੱਨ.ਆਈ.ਏ.

Sunday, May 23, 2021 - 03:51 AM (IST)

ਹਿਜ਼ਬੁਲ ਦੇ 3 ਅੱਤਵਾਦੀਆਂ ਖ਼ਿਲਾਫ਼ ਦੋਸ਼-ਪੱਤਰ ਦਾਖਲ: ਐੱਨ.ਆਈ.ਏ.

ਜੰਮੂ : ਨੈਸ਼ਨਲ ਇਨਵੈਸਟੀਗੇਸ਼ਨ ਅਥਾਰਟੀ (ਐੱਨ.ਆਈ.ਏ.) ਨੇ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿਚ ਅੱਤਵਾਦੀ ਸਰਗਰਮੀਆਂ ਨੂੰ ਭੜਕਾਉਣ ਦੀ ਸਾਜ਼ਿਸ਼ ਰਚਣ ਨਾਲ ਸਬੰਧਤ 2019 ਦੇ ਮਾਮਲੇ ਵਿਚ ਹਿਜ਼ਬੁਲ ਮੁਜਾਹਿਦੀਨ ਦੇ 3 ਅੱਤਵਾਦੀਆਂ ਖ਼ਿਲਾਫ਼ ਸ਼ਨੀਵਾਰ ਦੋਸ਼-ਪੱਤਰ ਦਾਖਲ ਕੀਤਾ।

ਐੱਨ.ਆਈ.ਏ. ਦੇ ਬੁਲਾਰੇ ਨੇ ਦੱਸਿਆ ਕਿ ਕਿਸ਼ਤਵਾੜ ਵਿਚ ਹੁੰਜੱਲਾ ਦੇ ਜ਼ਫਰ ਹੁਸੈਨ, ਪੋਛਲ ਦੇ ਤਾਰਕ ਹੁਸੈਨ ਗਿਰੀ ਅਤੇ ਡੋਡਾ ਜ਼ਿਲ੍ਹੇ ’ਚ ਟਾਂਟਨਾ ਦੇ ਤਨਵੀਰ ਅਹਿਮਦ ਮਲਿਕ ਖ਼ਿਲਾਫ਼ ਜੰਮੂ ਵਿਚ ਇਕ ਵਿਸ਼ੇਸ਼ ਅਦਾਲਤ ਸਾਹਮਣੇ ਦੋਸ਼-ਪੱਤਰ ਦਾਖਲ ਕੀਤਾ ਗਿਆ। ਇਨ੍ਹਾਂ ਅੱਤਵਾਦੀਆਂ ਨੇ ਵੱਖ-ਵੱਖ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਲਈ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀਆਂ ਦੀ ਮਦਦ ਕੀਤੀ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News