ਜੰਮੂ-ਕਸ਼ਮੀਰ ’ਚ ਐੱਨ. ਆਈ. ਏ. ਨੇ ਅੱਤਵਾਦੀ ਗਤੀਵਿਧੀਆਂ ਦੇ ਮਾਮਲੇ ’ਚ 14 ਥਾਵਾਂ ’ਤੇ ਮਾਰੇ ਛਾਪੇ

Saturday, Dec 24, 2022 - 02:46 PM (IST)

ਜੰਮੂ (ਭਾਸ਼ਾ)- ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਜੰਮੂ-ਕਸ਼ਮੀਰ ’ਚ ਵੱਖ-ਵੱਖ ਪਾਬੰਦੀਸ਼ੁਦਾ ਸੰਗਠਨਾਂ ਦੀਆਂ ਅੱਤਵਾਦੀ ਗਤੀਵਿਧੀਆਂ ਨਾਲ ਜੁੜੇ ਮਾਮਲੇ ’ਚ ਸ਼ੁੱਕਰਵਾਰ ਨੂੰ ਕਈ ਜ਼ਿਲਿਆਂ ’ਚ 14 ਥਾਵਾਂ ’ਤੇ ਛਾਪੇ ਮਾਰੇ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸੰਘੀ ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਇਹ ਛਾਪੇ ਜੰਮੂ, ਕੁਲਗਾਮ (ਦੱਖਣੀ ਕਸ਼ਮੀਰ), ਪੁਲਵਾਮਾ, ਅਨੰਤਨਾਗ ਅਤੇ ਸੋਪੋਰ (ਉੱਤਰੀ ਕਸ਼ਮੀਰ ਦੇ ਬਾਰਾਮੂਲਾ) ’ਚ ਮਾਰੇ ਗਏ। ਏਜੰਸੀ ਨੇ ਕਿਹਾ ਕਿ 21 ਜੂਨ ਨੂੰ ਜੰਮੂ ’ਚ ਐੱਨ. ਆਈ. ਏ. ਪੁਲਸ ਥਾਣੇ ’ਚ ਇਕ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਸ ਦੇ ਸਬੰਧ ’ਚ ਛਾਪੇ ਮਾਰੇ ਜਾ ਰਹੇ ਹਨ।

ਬੁਲਾਰੇ ਨੇ ਕਿਹਾ, ਇਹ ਮਾਮਲਾ ਪਾਕਿਸਤਾਨੀ ਕਮਾਂਡਰਾਂ/ਆਪ੍ਰੇਟਰਾਂ ਦੇ ਇਸ਼ਾਰੇ ’ਤੇ ਵੱਖ-ਵੱਖ ਉਪਨਾਮਾਂ ਅਧੀਨ ਕੰਮ ਕਰ ਰਹੇ ਕਈ ਪਾਬੰਦੀਸ਼ੁਦਾ ਸੰਗਠਨਾਂ ਅਤੇ ਉਨ੍ਹਾਂ ਦੇ ਸਹਿਯੋਗੀ/ਸ਼ਾਖਾਵਾਂ ਦੇ ਕਾਡਰ ਅਤੇ ‘ਓਵਰ ਗਰਾਊਂਡ ਵਰਕਰਾਂ’ ਵਲੋਂ ਰਚੀ ਗਈ ਅੱਤਵਾਦੀ ਅਤੇ ਵਿਨਾਸ਼ਕਾਰੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਦੀ ਅਪਰਾਧਿਕ ਸਾਜ਼ਿਸ਼ ਨਾਲ ਸਬੰਧਤ ਹੈ। ਅਧਿਕਾਰੀ ਨੇ ਕਿਹਾ ਕਿ ਉਹ ਜੰਮੂ-ਕਸ਼ਮੀਰ ’ਚ ਸਾਈਬਰ ਖੇਤਰ ਦੀ ਵਰਤੋਂ ਕਰ ਕੇ ਅੱਤਵਾਦੀ ਹਮਲਿਆਂ ਨੂੰ ਅੰਜ਼ਾਮ ਦੇਣ ’ਚ ਸ਼ਾਮਲ ਸਨ। ਉਹ ਘੱਟ ਗਿਣਤੀਆਂ, ਸੁਰੱਖਿਆ ਕਰਮਚਾਰੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਜੰਮੂ-ਕਸ਼ਮੀਰ ’ਚ ਫਿਰਕੂ ਅਸ਼ਾਂਤੀ ਫੈਲਾ ਰਹੇ ਹਨ।

ਬੁਲਾਰੇ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਕਈ ਥਾਵਾਂ ਤੋਂ ਡਿਜੀਟਲ ਡਿਵਾਈਸ, ਸਿਮ ਕਾਰਡ ਅਤੇ ਡਿਜੀਟਲ ਸਟੋਰੇਜ ਡਿਵਾਈਸਾਂ ਵਰਗੀ ਅਪਮਾਨਜਨਕ ਸਮੱਗਰੀ ਬਰਾਮਦ ਕੀਤੀ ਗਈ ਹੈ। ਐੱਨ. ਆਈ. ਏ. ਨੇ ਕਿਹਾ ਕਿ ਮਾਮਲੇ ’ਚ ਅੱਗੇ ਜਾਂਚ ਜਾਰੀ ਹੈ।


Rakesh

Content Editor

Related News