ਦਿੱਲੀ, ਅਮਰੋਹਾ ''ਚ ਅੱਤਵਾਦੀ ਮਾਡਿਊਲ : NIA ਨੇ 10 ਲੋਕਾਂ ਵਿਰੁੱਧ ਦੋਸ਼ ਪੱਤਰ ਕੀਤਾ ਦਾਇਰ
Friday, Jun 21, 2019 - 02:55 PM (IST)

ਨਵੀਂ ਦਿੱਲੀ— ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਅਮਰੋਹਾ 'ਚ ਅੱਤਵਾਦੀ ਮਾਡਿਊਲ ਬਣਾਉਣ ਦੇ ਇਕ ਮਾਮਲੇ 'ਚ ਇੱਥੇ ਦੀ ਇਕ ਕੋਰਟ 'ਚ ਸ਼ੁੱਕਰਵਾਰ ਨੂੰ 10 ਸ਼ੱਕੀਆਂ ਵਿਰੁੱਧ ਦੋਸ਼ ਪੱਤਰ ਦਾਇਰ ਕੀਤਾ। ਇਹ ਦੋਸ਼ ਪੱਤਰ ਉੱਚ ਸੈਸ਼ਨ ਜੱਜ ਅਜੇ ਕੁਮਾਰ ਦੀ ਕੋਰਟ 'ਚ ਪੇਸ਼ ਕੀਤਾ ਗਿਆ।
ਇਸ ਮਾਮਲੇ 'ਚ ਅਮਰੋਹਾ ਦੇ ਇਕ ਮਦਰਸੇ 'ਚ ਮੁਫ਼ਤੀ ਮੁਹੰਮਦ ਸੁਹੈਲ ਸਮੇਤ 10 ਹੋਰ ਲੋਕਾਂ ਵਿਰੁੱਧ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਵੱਖ-ਵੱਖ ਧਾਰਾਵਾਂ 'ਚ ਮਾਮਲਾ ਦਰਜ ਕੀਤਾ ਹੈ। ਕੋਰਟ ਇਸ ਮਾਮਲੇ 'ਚ ਆਉਣ ਵਾਲੀ 4 ਜੁਲਾਈ ਨੂੰ ਸੁਣਵਾਈ ਕਰੇਗੀ। ਏਜੰਸੀ ਅਨੁਸਾਰ ਸੁਹੈਲ ਅਤੇ ਦਿੱਲੀ ਵਾਸੀ ਫੈਜ ਨੇ ਆਈ.ਐੱਸ.ਆਈ.ਐੱਸ. ਤੋਂ ਪ੍ਰੇਰਿਤ ਹੋ ਕੇ ਇਕ ਅੱਤਵਾਦੀ ਮੋਡਿਊਲ ਬਣਾਇਆ ਅਤੇ ਇਸ ਦਾ ਨਾਂ ਹਰਕਤ-ਉਲ-ਹਰਬ-ਏ-ਇਸਲਾਮ ਰੱਖਿਆ।