ਭਾਰਤ ਵਿਰੋਧੀ ਏਜੰਡਾ ਚਲਾਉਣ ਵਾਲੇ ਲੀਬੀਆ ਦੇ ਅੱਤਵਾਦੀ ਸਮੇਤ 2 ਵਿਰੁੱਧ ਚਾਰਜਸ਼ੀਟ
Saturday, Jul 13, 2024 - 01:02 AM (IST)
ਮੁੰਬਈ, (ਭਾਸ਼ਾ)- ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਲੀਬੀਆ ’ਚ ਸਰਗਰਮ ਆਈ. ਐੱਸ. ਆਈ. ਐੱਸ. ਦੇ ਇਕ ਅੱਤਵਾਦੀ ਸਮੇਤ ਦੋ ਵਿਅਕਤੀਆਂ ਖਿਲਾਫ ਕਥਿਤ ਤੌਰ ’ਤੇ ਭਾਰਤ ਵਿਰੋਧੀ ਏਜੰਡੇ ਨੂੰ ਅੱਗੇ ਵਧਾਉਣ ਦੀ ਸਾਜ਼ਿਸ਼ ’ਚ ਸ਼ਾਮਲ ਹੋਣ ਦੇ ਦੋਸ਼ ਹੇਠ ਸ਼ੁੱਕਰਵਾਰ ਚਾਰਜਸ਼ੀਟ ਦਾਇਰ ਕੀਤੀ।
ਅੱਤਵਾਦ ਵਿਰੋਧੀ ਏਜੰਸੀ ਨੇ ਇਕ ਬਿਆਨ ’ਚ ਕਿਹਾ ਕਿ ਦੋਹਾਂ ਮੁਲਜ਼ਮਾਂ ਨੇ ਭਾਰਤ 'ਚ ਨਾਜ਼ੁਕ ਅਦਾਰਿਆਂ ’ਤੇ ਹਮਲਾ ਕਰਨ ਲਈ ਨੌਜਵਾਨਾਂ ਨੂੰ ਭਰਤੀ ਕਰਨ ਦੀ ਸਾਜ਼ਿਸ਼ ਰਚੀ ਸੀ।
ਮੁਹੰਮਦ ਜ਼ੋਹੇਬ ਖਾਨ ਨੂੰ ਇਸ ਸਾਲ ਫਰਵਰੀ ’ਚ ਕਈ ਥਾਵਾਂ 'ਤੇ ਛਾਪੇਮਾਰੀ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ । ਉਸ ਨੂੰ ਐੱਨ. ਆਈ. ਏ. ਨੇ ਲੀਬੀਆ ਦੇ ਰਹਿਣ ਵਾਲੇ ਮੁਹੰਮਦ ਸ਼ੋਏਬ ਖਾਨ ਦੇ ਨਾਲ ਗ੍ਰਿਫਤਾਰ ਕੀਤਾ ਸੀ, ਜੋ ਆਈ.ਐੱਸ. ਆਈ. ਐੱਸ. ਦਾ ਮੈਂਬਰ ਹੈ। ਉਹ ਭਾਰਤ ਵਿਰੋਧੀ ਏਜੰਡੇ ਨੂੰ ਅੱਗੇ ਵਧਾਉਣ ਦੀ ਸਾਜ਼ਿਸ਼ ਰਚ ਰਿਹਾ ਸੀ।
ਇੱਥੇ ਐੱਨ. ਆਈ. ਏ. ਦੀ ਵਿਸ਼ੇਸ਼ ਅਦਾਲਤ ’ਚ ਚਾਰਜਸ਼ੀਟ ਦਾਖ਼ਲ ਕੀਤੀ ਗਈ ਜਿਸ ’ਚ ਦੋਵਾਂ ਨੂੰ ਆਈ. ਐੱਸ. ਆਈ. ਐੱਸ. ਦੀ ਸਾਜ਼ਿਸ਼ ਦਾ ਮੁੱਖ ਸਾਜ਼ਿਸ਼ਕਰਤਾ ਦੱਸਿਆ ਗਿਆ।