NIA ਨੂੰ ਮਿਲੀ ਵੱਡੀ ਕਾਮਯਾਬੀ, ਨੌਜਵਾਨਾਂ ਨੂੰ ਹਥਿਆਰ ਚਲਾਉਣ ਦੀ ਟ੍ਰੇਨਿੰਗ ਦੇਣ ਵਾਲਾ PFI ਦਾ ਟ੍ਰੇਨਰ ਗ੍ਰਿਫਤਾਰ

Thursday, Jun 15, 2023 - 12:23 PM (IST)

NIA ਨੂੰ ਮਿਲੀ ਵੱਡੀ ਕਾਮਯਾਬੀ, ਨੌਜਵਾਨਾਂ ਨੂੰ ਹਥਿਆਰ ਚਲਾਉਣ ਦੀ ਟ੍ਰੇਨਿੰਗ ਦੇਣ ਵਾਲਾ PFI ਦਾ ਟ੍ਰੇਨਰ ਗ੍ਰਿਫਤਾਰ

ਨਵੀਂ ਦਿੱਲੀ- ਐੱਨ.ਆਈ.ਏ. ਨੇ ਕਰਨਾਟਕ 'ਚ ਫਰਜ਼ੀ ਪਛਾਣ ਨਾਲ ਰਹਿਣ ਵਾਲੇ ਪਾਬੰਦੀਸ਼ੁਦਾ ਸੰਗਠਨ ਪੀਪੁਲਸ ਫਰੰਟ ਆਫ ਇੰਡੀਆ (ਪੀ.ਐੱਫ.ਆਈ.) ਦੇ ਇਕ ਕਥਿਤ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਏਜੰਸੀ ਦਾ ਦਾਅਵਾ ਹੈ ਕਿ ਦੋਸ਼ੀ ਨੌਜਵਾਨਾਂ ਨੂੰ ਹਥਿਆਰ ਚਲਾਉਣ ਦੀ ਟ੍ਰੇਨਿੰਗ ਦਿੰਦਾ ਸੀ। ਐੱਨ.ਆਈ.ਏ. ਮੁਤਾਬਕ, ਪੀ.ਐੱਫ.ਆਈ. ਭਾਰਤ 'ਚ ਇਸਲਾਮੀ ਸ਼ਾਸਨ ਸਥਾਪਿਤ ਕਰਨ ਦੇ ਅੰਤਿਮ ਉਦੇਸ਼ ਦੇ ਨਾਲ ਅੱਤਵਾਦੀ ਗਤੀਵਿਧੀਆਂ ਨੂੰ ਉਤਸ਼ਾਹ ਦੇਣ ਅਤੇ ਚਲਾਉਣ ਲਈ ਨੌਜਵਾਨਾਂ ਨੂੰ ਭਰਤੀ ਕਰਨ ਅਤੇ ਉਨ੍ਹਾਂ ਨੂੰ ਕੱਟਰਪੰਥੀ ਬਣਾਉਣ ਲਈ ਹਥਿਆਰ ਚਲਾਉਣ ਦੀ ਟ੍ਰੇਨਿੰਗ ਦਿੰਦਾ ਹੈ। ਨਾਂਦਿਆਲ ਨਿਵਾਸੀ 33 ਸਾਲਾ ਦੋਸ਼ੀ ਨੌਸਾਮ ਮੁਹੰਮਦ ਯੂਨੁਸ ਉਰਫ ਯੂਨੁਸ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹ ਆਪਣੇ ਵੱਡੇ ਭਰਾ ਦੇ ਇਨਵਰਟਰ ਦਾ ਕਾਰੋਬਾਰ ਕਰਦਾ ਸੀ।

ਸਤੰਬਰ 2022 'ਚ ਜਦੋਂ ਉਸਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਉਹ ਆਪਣੀ ਪਤਨੀ ਅਤੇ ਦੋ ਨਾਬਾਲਗ ਬੱਚਿਆਂ ਦੇ ਨਾਲ ਫਰਾਰ ਪਾਇਆ ਗਿਆ। ਐੱਨ.ਆਈ.ਏ. ਦੀ ਜਾਂਚ ਤੋਂ ਪਚਾ ਚਲਿਆ ਹੈ ਕਿ ਉਸਨੇ ਆਪਣੇ ਪੂਰੇ ਪਰਿਵਾਰ ਨੂੰ ਆਂਧਰਾ ਪ੍ਰਦੇਸ਼ ਤੋਂ ਟਰਾਂਸਫਰ ਕਰ ਦਿੱਤਾ ਸੀ। ਉਹ ਕਰਨਾਟਕ ਦੇ ਬੇਲਾਰੀ ਜ਼ਿਲ੍ਹੇ ਦੇ ਕਾਊਲ ਬਾਜ਼ਾਰ ਇਲਾਕੇ 'ਚ ਲੁਕਿਆ ਹੋਇਆ ਸੀ, ਜਿੱਥੇ ਉਸਨੇ ਇਕ ਨਵੀਂ ਪਛਾਣ ਬਸ਼ੀਰ ਦੇ ਰੂਪ 'ਚ ਦਿੱਤੀ ਸੀ। ਯੂਨੁਸ ਇਕ ਮਾਸਟਰ ਹਥਿਆਰ ਟ੍ਰੇਨਰ ਸੀ ਅਤੇ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਖੇਤਰ 'ਚ ਪੀ.ਐੱਫ.ਆਈ. ਦੁਆਰਾ ਭਰਤੀ ਕੀਤੇ ਗਏ ਨੌਜਵਾਨਾਂ ਨੂੰ ਹਥਿਆਰ ਚਲਾਉਣ ਦੀ ਟ੍ਰੇਨਿੰਗ ਕਰ ਰਿਹਾ ਸੀ। ਉਹ ਨਿਜ਼ਾਮਾਬਾਦ, ਪੀ.ਐੱਫ.ਆਈ. ਮਾਮਲੇ 'ਚ ਇਨ੍ਹਾਂ ਦੋਵਾਂ ਸੂਬਿਆਂ ਦੇ ਪੀ.ਈ. ਸਿਖਲਾਈ ਰਾਜ ਕੋਆਰਡੀਨੇਟਰ ਵੀ ਸਨ। 

ਇਸ ਮਾਮਲੇ 'ਚ ਹੁਣ ਤਕ 16 ਦੋਸ਼ੀ ਗ੍ਰਿਫਤਾਰ

ਐੱਨ.ਆਈ.ਏ. ਦੀ ਪੁੱਛਗਿੱਛ ਦੌਰਾਨ ਗੋਲਮੋਲ ਜਵਾਬ ਦੇਣ ਵਾਲੇ ਯੂਨੁਸ ਨੇ ਇਕ ਸ਼ੇਖ ਇਲਿਆਸ ਅਹਿਮਦ ਦਾ ਨਾਂ ਵੀ ਲਿਆ ਹੈ, ਜੋ ਪੀ.ਐੱਫ.ਆਈ. ਦੇ ਹਥਿਆਰ ਸਿਖਲਾਈ ਪ੍ਰੋਗਰਾਮ 'ਚ ਵੀ ਸ਼ਾਮਲ ਸੀ। ਇਲਿਆਸ ਫਿਲਹਾਲ ਫਰਾਰ ਹੈ। ਤੇਲੰਗਾਨਾ ਪੁਲਸ ਨੇ ਸ਼ੁਰੂ 'ਟਚ 4 ਜੁਲਾਈ 2022 ਨੂੰ ਮਾਮਲੇ 'ਚ ਐੱਫ.ਆਈ.ਆਰ. ਦਰਜ ਕੀਤੀ ਸੀ। ਐੱਨ.ਆਈ.ਏ. ਨੇ ਮਾਮਲੇ ਨੂੰ ਆਪਣੇ ਹੱਥ 'ਚ ਲੈ ਲਿਆ ਸੀ ਅਤੇ ਉਸਨੂੰ (ਆਰ.ਸੀ.-03/2022/ਐੱਨ.ਆਈ.ਏ./ਐੱਚ.ਵਾਈ.ਡੀ.) ਦੇ ਰੂਪ 'ਚ ਦੁਬਾਰਾ ਦਰਜ ਕੀਤਾ ਸੀ।ਐੱਨ.ਆਈ.ਏ. ਨੇ ਇਸ ਮਾਮਲੇ 'ਚ ਹੁਣ ਤਕ 16 ਦੋਸ਼ੀਆਂ ਦੇ ਖਿਲਾਫ ਦੋਸ਼ ਪੱਤਰ ਦਾਇਰ ਕੀਤੇ ਹਨ।


author

Rakesh

Content Editor

Related News