ਦਿੱਲੀ ਅਗਨੀਕਾਂਡ ''ਚ 43 ਮਜ਼ਦੂਰਾਂ ਦੀ ਮੌਤ ''ਤੇ NHRC ਨੇ ਲਿਆ ਨੋਟਿਸ

12/9/2019 6:53:08 PM

ਨਵੀਂ ਦਿੱਲੀ — ਰਾਜਧਾਨੀ ਦਿੱਲੀ ਦੇ ਰਾਨੀ ਝਾਂਸੀ ਰੋਡ 'ਤੇ ਐਤਵਾਰ ਸਵੇਰੇ ਹੋਏ ਅਨਾਜ ਮੰਡੀ ਅਗਨੀ ਕਾਂਡ ਮਾਮਲੇ 'ਤੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਖੁਦ ਨੋਟਿਸ ਲਿਆ ਹੈ। ਫਿਲਮਿਸਤਾਨ ਬਿਲਡਿੰਗ 'ਚ ਅੱਗ ਲੱਗਣ ਤੋਂ ਬਾਅਦ 43 ਲੋਕਾਂ ਦੀ ਮੌਤ ਹੋ ਗਈ ਸੀ, ਉਥੇ ਹੀ ਕਈ ਹੋਰ ਗੰਭੀਰ ਰੂਪ ਨਾਲ ਜ਼ਖਮੀ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਬਿਲਡਿੰਗ 'ਚ ਸ਼ਾਰਟ ਸਰਕਿਟ ਕਾਰਨ ਅੱਗ ਲੱਗੀ ਸੀ, ਜਿਸ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ ਸੀ। ਇਸ ਬਿਲਡਿੰਗ 'ਚ ਕਿਸੇ ਵੀ ਤਰ੍ਹਾਂ ਸੁਰੱਖਿਆ ਰੈਗੁਲੇਟਰ ਨਹੀਂ ਸਨ, ਜਿਸ ਕਾਰਨ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਜ਼ਿਆਦਾਤਰ ਮਜ਼ਦੂਰਾਂ ਦੀ ਸਾਹ ਘੁਟਣ ਕਾਰਨ ਮੌਤ ਹੋਈ ਹੈ। ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਹਾਦਸੇ ਦੇ ਸਬੰਧ 'ਚ ਦਿੱਲੀ ਦੇ ਮੁੱਖ ਸਕੱਤਰ ਪੁਲਸ ਕਮਿਸ਼ਨਰ, ਉੱਤਰੀ ਦਿੱਲੀ ਐੱਮ.ਸੀ.ਡੀ. ਤੋਂ 6 ਹਫਤੇ ਦੇ ਅੰਦਰ ਰਿਪੋਰਟ ਦਾਖਲ ਕਰਨ ਕਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Inder Prajapati

This news is Edited By Inder Prajapati