ਅਰਬ ਸਾਗਰ ਬਜਰਾ ਦੁਰਘਟਨਾ ਮਾਮਲੇ ’ਚ ਪੈਟ੍ਰੋਲੀਅਮ ਮੰਤਰਾਲਾ, ONGC ਤੇ ਕੋਸਟ ਗਾਰਡ ਫੋਰਸ ਨੂੰ ਨੋਟਿਸ

Monday, May 24, 2021 - 02:37 AM (IST)

ਅਰਬ ਸਾਗਰ ਬਜਰਾ ਦੁਰਘਟਨਾ ਮਾਮਲੇ ’ਚ ਪੈਟ੍ਰੋਲੀਅਮ ਮੰਤਰਾਲਾ, ONGC ਤੇ ਕੋਸਟ ਗਾਰਡ ਫੋਰਸ ਨੂੰ ਨੋਟਿਸ

ਨਵੀਂ ਦਿੱਲੀ- ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ( ਐੱਨ. ਐੱਚ. ਆਰ. ਸੀ.) ਨੇ ਅਰਬ ਸਾਗਰ ’ਚ ਬਜਰਾ ਦੁਰਘਟਨਾਗ੍ਰਸਤ ਹੋਣ ਦੇ ਮਾਮਲੇ ’ਚ ਪੈਟ੍ਰੋਲੀਅਮ ਮੰਤਰਾਲਾ, ਓ. ਐੱਨ. ਜੀ. ਸੀ. ਦੇ ਪ੍ਰਧਾਨ, ਕੋਸਟ ਗਾਰਡ ਫੋਰਲ ਅਤੇ ਪੋਤ ਪਰਿਵਹਨ ਮਹਾਨਿਦੇਸ਼ਕ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਦੁਰਘਟਨਾ ’ਚ ਕਈ ਲੋਕਾਂ ਦੀ ਮੌਤ ਹੋ ਗਈ ਹੈ। ਕਮਿਸ਼ਨ ਨੇ ਇਕ ਬਿਆਨ ’ਚ ਕਿਹਾ, ‘‘ਚੱਕਰਵਾਤ ਦੇ ਬਣਨ ਤੋਂ ਪਹਿਲਾਂ ਅਤੇ ਬਣਨ ਦੌਰਾਨ ਜੇਕਰ ਸਾਰੀ ਸਬੰਧਿਤ ਏਜੰਸੀਆਂ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦੀ ਤਾਂ ਲੋਕਾਂ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਸੀ।’’ 

ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਦੇ ਕ੍ਰਿਕਟਰ ਹੇਨਰੀ ਨਿਕੋਲਸ ਨੇ ਕੀਤਾ ਵਿਆਹ, ਦੇਖੋ ਤਸਵੀਰਾਂ


ਬਿਆਨ ’ਚ ਕਿਹਾ ਗਿਆ ਹੈ ਕਿ ਐੱਨ. ਐੱਚ. ਆਰ. ਸੀ. 17 ਮਈ ਨੂੰ ਅਰਬ ਸਾਗਰ ’ਚ ਪੀ 305 ਬਜਰੇ ਦੇ ਡੁੱਬਣ ਨਾਲ 49 ਕਰਮਚਾਰੀਆਂ ਦੀ ਮੌਤ ਤੋਂ ਬਾਅਦ ਭਾਰਤ ਦੇ ਨਾਵਿਕਾਂ ਦੇ ਅਧਿਕਾਰਾਂ ਨੂੰ ਲੈ ਕੇ ਬਹੁਤ ਚਿੰਤਤ ਹੈ। ਕਮਿਸ਼ਨ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸ਼ਿਪਿੰਗ ਦੇ ਡਾਇਰੈਕਟਰ ਜਨਰਲ ਓ. ਐੱਨ. ਜੀ. ਸੀ. ਆਧਿਕਾਰੀਆਂ ਤੇ ਤੱਟ ਰੱਖਿਅਕ ਬਲ ਨੂੰ ਜਾਣਕਾਰੀ ਸੀ ਕਿ ਚੱਕਰਵਾਤ ਤਾਊਤ ਦੇ ਮੱਦੇਨਜ਼ਰ ਬਜਰੇ 'ਤੇ ਸਵਾਰ ਕਰਮਚਾਰੀਆਂ ਦੀ ਜਾਨ ਨੂੰ ਖਤਰੇ ਦੀ ਆਸ਼ੰਕਾ ਹੈ ਪਰ ਲੱਗਦਾ ਹੈ ਕਿ ਉਸ ਨੇ ਪੀੜਤਾਂ ਦੀ ਸੁਰੱਖਿਅਤ ਸਥਾਨਾਂ 'ਤੇ ਲਿਆਉਣ ਦੇ ਲਈ ਕੋਈ ਪ੍ਰਭਾਵਸ਼ਾਲੀ ਕਦਮ ਨਹੀਂ ਚੁੱਕਿਆ ਤੇ ਉਹ ਬੇਵੱਸ ਰਹੇ। ਇਹ ਪੀੜਤਾਂ ਦੇ ਜੀਵਨ ਦੇ ਅਧਿਕਾਰੀਆਂ ਦੇ ਘੋਰ ਉਲੰਘਣ ਦਾ ਮਾਮਲਾ ਹੈ।

ਇਹ ਖ਼ਬਰ ਪੜ੍ਹੋ-  ਰਾਜਸਥਾਨ 'ਚ 8 ਜੂਨ ਤੱਕ ਵਧਾਇਆ ਗਿਆ ਲਾਕਡਾਊਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News