ਰਾਸ਼ਟਰੀ ਸਿਹਤ ਮਿਸ਼ਨ ''ਚ ਬੰਪਰ ਭਰਤੀਆਂ, ਚਾਹਵਾਨ ਉਮੀਦਵਾਰ ਅੱਜ ਹੀ ਕਰਨ ਅਪਲਾਈ

Wednesday, Sep 16, 2020 - 12:20 PM (IST)

ਨਵੀਂ ਦਿੱਲੀ— ਰਾਸ਼ਟਰੀ ਸਿਹਤ ਮਿਸ਼ਨ, ਰਾਜਸਥਾਨ ਨੇ 6310 ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਸ ਭਰਤੀ ਲਈ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ ਅੱਜ ਯਾਨੀ ਕਿ 16 ਸਤੰਬਰ 2020 ਹੈ। ਯੋਗ ਅਤੇ ਇੱਛੁਕ ਉਮੀਦਵਾਰ ਅੱਜ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ। ਰਾਜਸਥਾਨ ਵਿਚ ਸਰਕਾਰ ਨੇ ਕਮਿਊਨਿਟੀ ਹੈਲਥ ਅਫ਼ਸਰ (ਸੀ. ਐੱਚ. ਓ.) ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। 

ਸਿੱਖਿਅਕ ਯੋਗਤਾ—
ਇਨ੍ਹਾਂ ਭਰਤੀਆਂ ਲਈ ਅਪਲਾਈ ਕਰ ਰਹੇ ਉਮੀਦਵਾਰਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਮਿਊਨਿਟੀ ਹੈਲਥ ਜਾਂ ਨਰਸਿੰਗ 'ਚ ਬੀ. ਐੱਸ. ਸੀ. ਦੀ ਡਿਗਰੀ ਹੋਣਾ ਜ਼ਰੂਰੀ ਹੈ। ਨਾਲ ਹੀ ਜੇਕਰ ਕੋਈ ਉਮੀਦਵਾਰ G.N.M ਜਾਂ BAMS ਕਰ ਚੁੱਕਾ ਹੈ ਤਾਂ ਵੀ ਅਪਲਾਈ ਕਰ ਸਕਦਾ ਹੈ। 

ਕੁੱਲ ਅਹੁਦੇ —
ਟੀ. ਐੱਸ. ਪੀ. ਅਹੁਦੇ- 1041
ਨੋਨ ਟੀ. ਐੱਸ. ਪੀ.-5269
ਕੁੱਲ ਅਹੁਦਿਆਂ ਦੀ ਗਿਣਤੀ- 6310

ਉਮਰ ਹੱਦ—
ਇਸ ਅਹੁਦਿਆਂ 'ਤੇ ਭਰਤੀ ਲਈ ਬਿਨੈਕਾਰ ਦੀ ਘੱਟ ਤੋਂ ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 45 ਸਾਲ ਤੈਅ ਕੀਤੀ ਗਈ ਹੈ। ਉਮਰ ਦੀ ਗਣਨਾ 1 ਜਨਵਰੀ 2020 ਦੇ ਆਧਾਰ 'ਤੇ ਕੀਤੀ ਜਾਵੇਗੀ। 

ਅਰਜ਼ੀ ਫੀਸ—
ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਆਮ ਵਰਗ ਦੇ ਉਮੀਦਵਾਰਾਂ ਨੂੰ 400 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਜਦਕਿ ਓ. ਬੀ. ਸੀ. ਅਤੇ ਐੱਸ. ਸੀ, ਐੱਸ. ਟੀ. ਵਰਗ ਦੇ ਉਮੀਦਵਾਰਾਂ ਨੂੰ 300 ਰੁਪਏ ਅਰਜ਼ੀ ਫੀਸ ਦੇਣੀ ਹੋਵੇਗੀ। 

ਚੋਣ ਪ੍ਰਕਿਰਿਆ—
ਰਾਸ਼ਟਰੀ ਸਿਹਤ ਮਿਸ਼ਨ ਰਾਜਸਥਾਨ ਭਰਤੀ 2020 ਤਹਿਤ ਉਮੀਦਵਾਰਾਂ ਦੀ ਚੋਣ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।

ਤਨਖ਼ਾਹ— 
ਇਸ ਭਰਤੀ ਤਹਿਤ ਕਮਿਊਨਿਟੀ ਹੈਲਥ ਅਫ਼ਸਰ ਦੇ ਅਹੁਦਿਆਂ 'ਤੇ ਚੁਣੇ ਗਏ ਉਮੀਦਵਾਰਾਂ ਨੂੰ 25,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਵੇਗੀ।

ਇੰਝ ਕਰੋ ਅਪਲਾਈ— 
ਇਨ੍ਹਾਂ ਅਹੁਦਿਆਂ 'ਤੇ ਨੌਕਰੀ ਦੇ ਇੱਛੁਕ ਅਤੇ ਯੋਗ ਉਮੀਦਵਾਰ 16 ਸਤੰਬਰ ਯਾਨੀ ਕਿ ਅੱਜ ਹੀ ਅਧਿਕਾਰਤ ਵੈੱਬਸਾਈਟ  http://rajswasthya.nic.in  'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।


Tanu

Content Editor

Related News