NGT ਨੇ ਸਵਾਨ ਨਦੀ ਕਿਨਾਰੇ ਨਿੱਜੀ ਜ਼ਮੀਨ ''ਚ ਗੈਰ-ਕਾਨੂੰਨੀ ਖਨਨ ਦੀ ਰਿਪੋਰਟ ਤਲਬ ਕੀਤੀ
Friday, Jun 18, 2021 - 11:03 AM (IST)
ਸ਼ਿਮਲਾ- ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਨੇ ਬਸਾਲ 'ਚ ਸਵਾਨ ਕਿਨਾਰੇ ਨਿੱਜੀ ਜ਼ਮੀਨ 'ਚ ਗੈਰ-ਕਾਨੂੰਨੀ ਖਨਨ ਦੀ ਰਿਪੋਰਟ ਤਲਬ ਕੀਤੀ ਹੈ। ਇਸ ਖੇਤਰ ਦੀ ਰਿਪੋਰਟ 10 ਦਿਨਾਂ 'ਚ ਐੱਨ.ਜੀ.ਟੀ. ਨੂੰ ਦੇਣੀ ਹੋਵੇਗੀ। 5 ਮੈਂਬਰੀ ਪੈਨਲ ਨੇ ਵੀਰਵਾਰ ਨੂੰ ਮੌਕੇ 'ਤੇ ਜਾ ਕੇ ਨਿਰੀਖਣ ਕੀਤਾ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਰਿਟਾਇਰਡ ਜੱਜ ਜਸਟਿਸ ਜਸਬੀਰ ਸਿੰਘ ਦੀ ਪ੍ਰਧਾਨਗੀ 'ਚ ਜਾਂਚ ਕੀਤੀ ਗਈ। ਟੀਮ ਨੇ ਹੈਰਾਨੀ ਜਤਾਉਂਦੇ ਹੋਏ ਅਧਿਕਾਰੀਆਂ ਨੂੰ ਮੌਕੇ 'ਤੇ ਨਿਰਦੇਸ਼ ਦਿੱਤੇ।
ਪਿੰਡ ਵਾਸੀਆਂ ਨੇ ਐੱਨ.ਜੀ.ਟੀ. ਦੀ ਟੀਮ ਨੂੰ ਦੱਸੀਆਂ ਗੈਰ-ਕਾਨੂੰਨੀ ਖਨਨ ਨੂੰ ਲੈ ਕੇ ਆਪਣੀਆਂ ਸਮੱਸਿਆਵਾਂ ਤੋਂ ਜਾਣੂੰ ਕਰਵਾਇਆ। ਸਵਾਨ ਨਦੀ 'ਚ ਗੈਰ-ਕਾਨੂੰਨੀ ਖਨਨ ਨੂੰ ਲੈ ਕੇ ਐੱਨ.ਜੀ.ਟੀ. ਨੇ ਸਖ਼ਤ ਰੁਖ ਅਪਣਾਇਆ ਹੈ। ਐੱਨ.ਜੀ.ਟੀ. ਦੀ ਟੀਮ ਨੇ ਕ੍ਰਸ਼ਰ ਦਾ ਵੀ ਨਿਰੀਖਣ ਕੀਤਾ। ਟੀਮ ਨੇ ਲੇਬਰ ਸਮੇਤ ਹੋਰ ਚੀਜ਼ਾਂ ਦਾ ਵੇਰਵਾ ਤਲਬ ਕੀਤਾ ਹੈ। ਪਟੀਸ਼ਨਕਰਤਾ ਅਮਨਦੀਪ ਨੇ ਗੈਰ-ਕਾਨੂੰਨੀ ਖਨਨ ਨੂੰ ਲੈ ਕੇ ਐੱਨ.ਜੀ.ਟੀ. 'ਚ ਸ਼ਿਕਾਇਤ ਕੀਤੀ ਹੈ।