NGT ਨੇ ਕੋਚੀ ਨਗਰ ਨਿਗਮ ''ਤੇ ਲਗਾਇਆ 100 ਕਰੋੜ ਦਾ ਜੁਰਮਾਨਾ, ਜਾਣੋ ਕਿਉਂ
Saturday, Mar 18, 2023 - 03:32 PM (IST)
ਨਵੀਂ ਦਿੱਲੀ (ਭਾਸ਼ਾ)- ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਨੇ ਠੋਸ ਕੂੜੇ ਦੇ ਨਿਪਟਾਰੇ 'ਚ ਅਸਫ਼ਲ ਰਹਿਣ ਕਾਰਨ ਵਾਤਾਵਰਣ ਨੂੰ ਹੋਏ ਨੁਕਸਾਨ ਲਈ ਕੇਰਲ 'ਚ ਕੋਚੀ ਨਗਰ ਨਿਗਮ ਨੂੰ 100 ਕਰੋੜ ਰੁਪਏ ਦਾ ਵਾਤਾਵਰਣ ਮੁਆਵਜ਼ਾ ਦੇਣ ਦਾ ਨਿਰਦੇਸ਼ ਦਿੱਤਾ ਹੈ। ਐੱਨ.ਜੀ.ਟੀ. ਨੇ ਕਿਹਾ ਕਿ ਕੇਰਲ ਰਾਜ ਅਤੇ ਸੰਬੰਧਤ ਅਧਿਕਾਰੀ ਪੂਰੀ ਤਰ੍ਹਾਂ ਅਸਫ਼ਲ ਰਹੇ ਹਨ ਅਤੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਨਿਯਮਾਂ ਅਤੇ ਆਦੇਸ਼ਾਂ ਦਾ ਵੱਡੇ ਪੈਮਾਨੇ 'ਤੇ ਉਲੰਘਣਾ ਕੀਤੀ ਗਈ ਹੈ।''
ਟ੍ਰਿਬਿਊਨਲ ਨੇ ਕਿਹਾ ਹੈ ਕਿ ਵਾਤਾਵਰਣ ਉਲੰਘਣਾ ਲਈ ਜਵਾਬਦੇਹੀ ਤੈਅ ਨਾ ਕਰਨ ਦਾ ਅਧਿਕਾਰੀਆਂ ਦਾ ਰਵੱਈਆ 'ਕਾਨੂੰਨ ਦੇ ਸ਼ਾਸਨ ਲਈ ਖ਼ਤਰਨਾਕ' ਹੈ। ਐੱਨ.ਜੀ.ਟੀ. ਇਕ ਮਾਮਲੇ ਦੀ ਸੁਣਵਾਈ ਕਰ ਰਿਹਾ ਸੀ, ਜਿਸ 'ਚ ਉਸ ਨੇ ਕੋਚੀ 'ਚ ਇਕ ਕੂੜਾਘਰ 'ਚ ਅੱਗ ਲਗਾਏ ਜਾਣ ਕਾਰਨ ਵਾਤਾਵਰਣ ਐਮਰਜੈਂਸੀ ਸਥਿਤੀ ਪੈਦਾ ਹੋਣ ਨਾਲ ਸੰਬੰਧਤ ਮੀਡੀਆ 'ਚ ਆਈ ਖ਼ਬਰ ਦੇ ਆਧਾਰ 'ਤੇ ਖ਼ੁਦ ਨੋਟਿਸ ਲੈ ਕੇ ਕਾਰਵਾਈ ਸ਼ੁਰੂ ਕੀਤੀ ਸੀ।