Next Generation ਦਾ E-Passport! ਦੇਖੋ ਪਹਿਲੀ ਝਲਕ

Tuesday, Nov 18, 2025 - 03:26 PM (IST)

Next Generation ਦਾ E-Passport! ਦੇਖੋ ਪਹਿਲੀ ਝਲਕ

ਨਵੀਂ ਦਿੱਲੀ : ਭਾਰਤ ਸਰਕਾਰ ਦੇਸ਼ ਦੇ ਪਾਸਪੋਰਟ ਢਾਂਚੇ ਨੂੰ ਹਾਈ-ਐਂਡ ਤਕਨਾਲੋਜੀ ਨਾਲ ਅਪਗ੍ਰੇਡ ਕਰਨ ਜਾ ਰਹੀ ਹੈ, ਜਿਸ ਨੂੰ ਵਰਤਮਾਨ 'ਚ ਦੁਨੀਆ ਦੇ ਕੁਝ ਚੋਣਵੇਂ ਦੇਸ਼ ਹੀ ਵਰਤ ਰਹੇ ਹਨ। ਸਰਕਾਰ ਈ-ਪਾਸਪੋਰਟ ਲੈ ਕੇ ਆਈ ਹੈ, ਜੋ ਪਾਸਪੋਰਟ ਫਰਾਡ ਨੂੰ ਲਗਭਗ ਖਤਮ ਕਰ ਦੇਵੇਗਾ।

PunjabKesari

ਨਵੇਂ ਈ-ਪਾਸਪੋਰਟ ਦੀਆਂ ਮੁੱਖ ਵਿਸ਼ੇਸ਼ਤਾਵਾਂ
• RFID ਚਿੱਪ : ਅਗਲੇ ਕੁਝ ਮਹੀਨਿਆਂ 'ਚ ਜਾਰੀ ਹੋਣ ਵਾਲੇ ਹਰ ਨਵੇਂ ਪਾਸਪੋਰਟ 'ਚ RFID ਚਿੱਪ ਹੋਵੇਗੀ। ਇਸ ਚਿੱਪ ਵਿੱਚ ਨਾਗਰਿਕ ਦੀ ਬਾਇਓਮੈਟ੍ਰਿਕ ਜਾਣਕਾਰੀ ਏਨਕ੍ਰਿਪਟਡ (encrypted) ਰੂਪ 'ਚ ਸਟੋਰ ਰਹੇਗੀ।
• ਸੁਰੱਖਿਆ ਵਿਸ਼ੇਸ਼ਤਾਵਾਂ: ਇਸ 'ਚ ਮਾਈਕ੍ਰੋ-ਲੈਟਰ ਪ੍ਰਿੰਟਿੰਗ ਅਤੇ ਉਭਰੇ ਹੋਏ ਸੁਰੱਖਿਆ ਸ਼ੇਡ ਵਰਗੇ ਹਾਈ-ਐਂਡ ਸੁਰੱਖਿਆ ਫੀਚਰ ਹੋਣਗੇ।
• ਸੁਰੱਖਿਅਤ ਡਾਟਾ: ਚਿੱਪ 'ਚ ਪਾਸਪੋਰਟ ਧਾਰਕ ਦੀ ਫੋਟੋ, ਫਿੰਗਰਪ੍ਰਿੰਟ ਅਤੇ ਨਿੱਜੀ ਵੇਰਵੇ ਵਰਗੀ ਬਾਇਓਮੈਟ੍ਰਿਕ ਜਾਣਕਾਰੀ ICAO (ਇੰਟਰਨੈਸ਼ਨਲ ਸਿਵਲ ਐਵੀਏਸ਼ਨ ਆਰਗੇਨਾਈਜ਼ੇਸ਼ਨ) ਦੇ ਮਾਪਦੰਡਾਂ ਤਹਿਤ ਡਿਜੀਟਲ ਦਸਤਖਤ ਨਾਲ ਸੁਰੱਖਿਅਤ ਰਹੇਗੀ।
• ਤੇਜ਼ ਇਮੀਗ੍ਰੇਸ਼ਨ: 'ਕਾਂਟੈਕਟਲੈੱਸ ਸਕੈਨਿੰਗ' ਦੀ ਸਹੂਲਤ ਕਾਰਨ ਇਮੀਗ੍ਰੇਸ਼ਨ 'ਤੇ ਚੈਕਿੰਗ ਬਹੁਤ ਤੇਜ਼ ਹੋ ਜਾਵੇਗੀ। ਇਸ ਨਾਲ ਨਕਲੀ ਪਾਸਪੋਰਟ ਜਾਂ ਡਾਟਾ ਕਾਪੀ ਕਰਨ ਵਰਗੀਆਂ ਘਟਨਾਵਾਂ ਲਗਭਗ ਅਸੰਭਵ ਹੋ ਜਾਣਗੀਆਂ।
• ਫਰਾਡ 'ਤੇ ਰੋਕ: ਸੀਨੀਅਰ ਅਧਿਕਾਰੀਆਂ ਅਨੁਸਾਰ, ਨਵਾਂ ਸਿਸਟਮ ਪਾਸਪੋਰਟ ਫਰਾਡ ਨੂੰ ਖਤਮ ਕਰ ਦੇਵੇਗਾ। ਜੇਕਰ ਕਿਸੇ ਵਿਅਕਤੀ ਦੇ ਨਾਮ 'ਤੇ ਪਹਿਲਾਂ ਹੀ ਪਾਸਪੋਰਟ ਮੌਜੂਦ ਹੈ, ਤਾਂ ਸਿਸਟਮ ਤੁਰੰਤ ਅਲਰਟ ਦੇਵੇਗਾ, ਜਿਸ ਨਾਲ ਦੋਹਰੀ ਪਛਾਣ ਬਣਾਉਣਾ ਲਗਭਗ ਨਾਮੁਮਕਿਨ ਹੋ ਜਾਵੇਗਾ।

PunjabKesari

ਪਾਸਪੋਰਟ ਸੇਵਾ ਪ੍ਰੋਗਰਾਮ 2.0 ਵੀ ਲਾਗੂ
2025 ਵਿੱਚ ਸ਼ੁਰੂ ਕੀਤਾ ਗਿਆ Passport Seva Programme 2.0 ਦੇਸ਼ ਭਰ ਵਿੱਚ ਲਾਗੂ ਹੋ ਚੁੱਕਾ ਹੈ। ਇਸ ਨਵੀਂ ਸੇਵਾ ਵਿੱਚ AI ਚੈਟਬੋਟ ਅਤੇ ਵਾਇਸਬੋਟ ਸਹਾਇਤਾ, ਆਨਲਾਈਨ ਦਸਤਾਵੇਜ਼ ਅੱਪਲੋਡ, ਆਟੋ-ਫਿਲਡ ਫਾਰਮ, ਅਤੇ UPI/QR ਅਧਾਰਿਤ ਭੁਗਤਾਨ ਸ਼ਾਮਲ ਹਨ।

ਸਰਕਾਰ ਨੇ ਦਾਅਵਾ ਕੀਤਾ ਹੈ ਕਿ ਨਵੇਂ ਸਿਸਟਮ ਨੇ ਅਰਜ਼ੀ ਦੇਣ ਤੋਂ ਲੈ ਕੇ ਪਾਸਪੋਰਟ ਜਾਰੀ ਹੋਣ ਤੱਕ ਦੀ ਪ੍ਰਕਿਰਿਆ ਨੂੰ ਤੇਜ਼, ਪਾਰਦਰਸ਼ੀ ਅਤੇ ਕਾਫੀ ਸੁਰੱਖਿਅਤ ਬਣਾ ਦਿੱਤਾ ਹੈ। ਸਰਕਾਰ ਦੀ ਯੋਜਨਾ ਤਹਿਤ ਨਵਾਂ ਈ-ਪਾਸਪੋਰਟ ਸਿਸਟਮ 2035 ਤੱਕ ਪੂਰੀ ਤਰ੍ਹਾਂ ਲਾਗੂ ਹੋ ਜਾਵੇਗਾ, ਹਾਲਾਂਕਿ ਪੁਰਾਣੇ ਪਾਸਪੋਰਟ ਆਪਣੀ ਵੈਧਤਾ ਖਤਮ ਹੋਣ ਤੱਕ ਮੰਨਣਯੋਗ ਰਹਿਣਗੇ।


author

Baljit Singh

Content Editor

Related News