ਮਨੁੱਖਤਾ ਸ਼ਰਮਸਾਰ! ਕੂੜੇ ਦੇ ਢੇਰ 'ਤੇ ਮਿਲੀ ਨਵਜਨਮੀ ਬੱਚੀ, CCTV ਜ਼ਰੀਏ ਪਰਿਵਾਰ ਦੀ ਭਾਲ ਜਾਰੀ
Saturday, Mar 04, 2023 - 10:09 AM (IST)

ਮੇਰਠ- ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਘਟਨਾ ਜ਼ਿਲ੍ਹੇ ਦੇ ਖਰਖੌਦਾ ਥਾਣਾ ਖੇਤਰ ਦੀ ਹੈ, ਜਿੱਥੇ ਸ਼ੁੱਕਰਵਾਰ ਨੂੰ ਕੂੜੇ ਦੇ ਢੇਰ 'ਤੇ ਇਕ ਬੈਗ 'ਚੋਂ ਇਕ ਨਵਜਨਮੀ ਬੱਚੀ ਰੋਂਦੀ ਹੋਈ ਮਿਲੀ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਪੁਲਸ ਨੂੰ ਖਰਖੌਦਾ ਥਾਣਾ ਖੇਤਰ ਵਿਚ ਬਿਜਲੀ ਬੰਬਾ ਚੌਕੀ ਖੇਤਰ ਦੇ ਲੋਹੀਆ ਨਗਰ ਸਥਿਤ ਢਲਾਵ ਘਰ 'ਚ ਨਵਜਨਮੀ ਬੱਚੀ ਦੇ ਮਿਲਣ ਦੀ ਸੂਚਨਾ ਮਿਲੀ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਨਵਜਨਮੀ ਬੱਚੀ ਨੂੰ ਸ਼ਹਿਰ ਦੇ ਗੜ੍ਹ ਰੋਡ ਸਥਿਤ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ।
ਇਹ ਵੀ ਪੜ੍ਹੋ- ਵਿਆਹ ਤੋਂ ਇਨਕਾਰ ਕੀਤਾ ਤਾਂ ਸਨਕੀ ਪ੍ਰੇਮੀ ਨੇ ਲਿਆ 'ਖ਼ੂਨੀ' ਬਦਲਾ, ਪ੍ਰੇਮਿਕਾ 'ਤੇ ਕੀਤੇ ਚਾਕੂ ਨਾਲ 16 ਵਾਰ
ਇਸ ਤੋਂ ਬਾਅਦ ਬੱਚੀ ਨੂੰ ਜ਼ਿਲ੍ਹਾ ਮਹਿਲਾ ਹਸਪਤਾਲ ਦੇ ਵਿਸ਼ੇਸ਼ ਨਵਜਾਤ ਸ਼ਿਸ਼ੂ ਦੇਖਭਾਲ ਇਕਾਈ 'ਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਬੱਚੀ ਕਰੀਬ ਇਕ ਦਿਨ ਦੀ ਹੈ ਅਤੇ ਉਸ ਦਾ ਵਜ਼ਨ 1 ਕਿਲੋਗ੍ਰਾਮ 800 ਗ੍ਰਾਮ ਹੈ। ਦੱਸਿਆ ਜਾ ਰਿਹਾ ਹੈ ਕਿ ਕੂੜਾ ਚੁੰਗਣ ਵਾਲੇ ਲੋਕ ਜਦੋਂ ਢਲਾਵ ਘਰ ਪਹੁੰਚੇ ਤਾਂ ਉਨ੍ਹਾਂ ਨੂੰ ਕੂੜੇ ਦੇ ਢੇਰ 'ਤੇ ਬੈਗ 'ਚੋਂ ਬੱਚੀ ਦੇ ਰੋਣ ਦੀ ਆਵਾਜ਼ ਆਈ। ਜਦੋਂ ਉਨ੍ਹਾਂ ਨੇ ਬੈਗ ਖੋਲ੍ਹ ਕੇ ਵੇਖਿਆ ਤਾਂ ਉਸ 'ਚ ਨਵਜਨਮੀ ਬੱਚੀ ਸੀ। ਖਰਖੌਦਾ ਪੁਲਸ ਨੇ ਦੱਸਿਆ ਕਿ ਬੱਚੀ ਨੂੰ ਇਸ ਤਰ੍ਹਾਂ ਛੱਡਣ ਵਾਲੇ ਵਿਅਕਤੀ ਦਾ ਸੀ. ਸੀ. ਟੀ. ਵੀ. ਫੁਟੇਜ਼ ਦੀ ਮਦਦ ਨਾਲ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਰਾਮ ਰਹੀਮ ਅਸਲੀ ਜਾਂ ਨਕਲੀ ਮਾਮਲਾ: SC ਪੁੱਜਾ ਮਾਮਲਾ, ਹਾਈ ਕੋਰਟ ਨੇ 'ਠੁਕਰਾਈ' ਅਰਜ਼ੀ