ਡੋਕਲਾਮ ਪਠਾਰ ’ਚ ਚੀਨੀ ਪਿੰਡ ਦੀਆਂ ਨਵੀਂਆਂ ਫੋਟੋਆਂ ਆਈਆਂ ਸਾਹਮਣੇ

07/20/2022 11:43:09 AM

ਨਵੀਂ ਦਿੱਲੀ (ਭਾਸ਼ਾ)– ਭੂਟਾਨ ਵੱਲ ਡੋਕਲਾਮ ਪਠਾਰ ਤੋਂ ਪਹਿਲਾਂ ਚੀਨ ਦੇ ਇਕ ਪਿੰਡ ਦੀ ਉਸਾਰੀ ਦਾ ਸੰਕੇਤ ਦੇਣ ਵਾਲੀਆਂ ਨਵੀਂਆਂ ਤਸਵੀਰਾਂ ਮੰਗਲਵਾਰ ਨੂੰ ਸਾਹਮਣੇ ਆਈਆਂ। ਇਹ ਖੇਤਰ ਭਾਰਤ ਲਈ ਰਣਨੀਤਕ ਤੌਰ ’ਤੇ ਮਹੱਤਵਪੂਰਨ ਹੈ।

ਡੋਕਲਮ ਟ੍ਰਾਈ-ਜੰਕਸ਼ਨ ’ਤੇ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਕਾਰ 73 ਦਿਨਾਂ ਤਕ ਅੜਿੱਕਾ ਬਣਿਆ ਰਿਹਾ, ਜਦੋਂ ਚੀਨ ਨੇ ਉਸ ਖੇਤਰ ਵਿਚ ਇਕ ਸੜਕ ਦਾ ਨਿਰਮਾਣ ਕਰਨ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਭੂਟਾਨ ਨੇ ਦਾਅਵਾ ਕੀਤਾ ਹੈ। ਮੈਕਸਰ ਵਲੋਂ 8 ਮਾਰਚ ਨੂੰ ਖਿੱਚੀਆਂ ਗਈਆਂ ਤਸਵੀਰਾਂ ’ਚ ਪਿੰਡ ਵਿਚ ਹਰ ਘਰ ਦੇ ਦਰਵਾਜ਼ੇ ’ਤੇ ਇਕ ਕਾਰ ਖੜੀ ਨਜ਼ਰ ਆ ਰਹੀ ਹੈ। ਮੈਕਸਰ ਸਪੇਸ ਤਕਨਾਲੌਜੀ ਵਿਚ ਖੁਫੀਆ ਮੁੱਦਿਆਂ ’ਤੇ ਧਿਆਨ ਕੇਂਦਰਿਤ ਕਰਦਾ ਹੈ। ਨਵੀਂਆਂ ਤਸਵੀਰਾਂ ’ਤੇ ਫੌਜ ਵਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ।


Rakesh

Content Editor

Related News