ਪਾਕਿ ਨੂੰ ਚੁਫੇਰਿਓਂ ਘੇਰਨ ਲੱਗਾ ਭਾਰਤ, ਵੱਡੇ ਐਕਸ਼ਨ ਦੀ ਤਿਆਰੀ
Monday, Feb 25, 2019 - 08:08 AM (IST)

ਨਵੀਂ ਦਿੱਲੀ,(ਇੰਟ.)- ਅੱਤਵਾਦ ਦੇ ਮੁੱਦੇ ’ਤੇ ਭਾਰਤ ਨੇ ਪੂਰੀ ਦੁਨੀਆ ਵਿਚ ਪਾਕਿਸਤਾਨ ਦੀ ਘੇਰਾਬੰਦੀ ਤੇਜ਼ ਕਰ ਦਿੱਤੀ ਹੈ, ਜੋ ਕਿਸੇ ਵੱਡੇ ਐਕਸ਼ਨ ਦੀ ਤਿਆਰੀ ਜਾਪਦੀ ਹੈ। ਭਾਰਤ ਆਪਣੇ ਡਿਫੈਂਸ ਮਾਹਿਰਾਂ ਰਾਹੀਂ ਸਾਰੀ ਦੁਨੀਆ ਵਿਚ ਪਾਕਿਸਤਾਨ ਦੀਆਂ ਕਰਤੂਤਾਂ ਦਾ ਖੁਲਾਸਾ ਕਰੇਗਾ ਅਤੇ ਵਿਸ਼ਵ ਪੱਧਰ ’ਤੇ ਪਾਕਿਸਤਾਨ ਨੂੰ ਅਲੱਗ-ਥਲੱਗ ਕਰ ਕੇ ਅੱਤਵਾਦ ਰੋਕਣ ਲਈ ਦਬਾਅ ਬਣਾਏਗਾ।
ਇਸ ਲੜੀ ਵਿਚ ਭਾਰਤ ਸਰਕਾਰ ਨੇ ਸਾਰੇ ਦੇਸ਼ਾਂ ਵਿਚ ਤਾਇਨਾਤ ਆਪਣੇ ਡਿਫੈਂਸ ਮਾਹਿਰਾਂ ਨੂੰ ਦਿੱਲੀ ਸੱਦਿਆ ਹੈ। ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਉਨ੍ਹਾਂ ਨਾਲ ਸੋਮਵਾਰ ਤੇ ਮੰਗਲਵਾਰ ਨੂੰ ਮੀਟਿੰਗ ਕਰਨਗੇ। ਇਸ ਦੌਰਾਨ ਜਵਾਨਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਸਰਹੱਦੀ ਖੇਤਰਾਂ ’ਚ ਹਾਈ ਅਲਰਟ ਲਾਗੂ ਕਰਵਾਇਆ ਗਿਆ।