ਮਿਲੋ ਦੇਸ਼ ਦੇ ‘ਫਲੈਗ ਅੰਕਲ’ ਅਬਦੁਲ ਗੱਫਾਰ ਨੂੰ, ਹਰ ਦਿਨ ਬਣਾ ਰਹੇ ਡੇਢ ਲੱਖ ‘ਤਿਰੰਗਾ’

Tuesday, Aug 02, 2022 - 05:41 PM (IST)

ਮਿਲੋ ਦੇਸ਼ ਦੇ ‘ਫਲੈਗ ਅੰਕਲ’ ਅਬਦੁਲ ਗੱਫਾਰ ਨੂੰ, ਹਰ ਦਿਨ ਬਣਾ ਰਹੇ ਡੇਢ ਲੱਖ ‘ਤਿਰੰਗਾ’

ਨਵੀਂ ਦਿੱਲੀ– ਦਿੱਲੀ ਦੇ ਸਦਰ ਬਜ਼ਾਰ ’ਚ ਅਬਦੁਲ ਗੱਫਾਰ ਨਾਂ ਦੇ ਸ਼ਖਸ ਨੇ ਇਕ ਖ਼ਾਸ ਪਛਾਣ ਬਣਾ ਲਈ ਹੈ। ਇਸ ਸਦਰ ਬਜ਼ਾਰ ’ਚ ਅਬਦੁਲ ਗੱਫਾਰ ਦੀ ਦੁਕਾਨ ਹੈ, ਜਿਨ੍ਹਾਂ ਨੂੰ ਸਾਡੇ ਦੇਸ਼ ’ਚ ਫਲੈਗ ਅੰਕਲ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਇਹ ਦੁਕਾਨ ਹੁਣ ਨਵੇਂ ਰਿਕਾਰਡ ਦੀ ਵਜ੍ਹਾ ਕਰ ਕੇ ਚਰਚਾ ’ਚ ਹੈ। ਹਰ ਦਿਨ ਇਸ ਦੁਕਾਨ ’ਚ ਡੇਢ ਲੱਖ ਤੋਂ ਜ਼ਿਆਦਾ ਤਿਰੰਗੇ ਬਣਾਏ ਜਾ ਰਹੇ ਹਨ।

ਇਹ ਵੀ ਪੜ੍ਹੋ- PM ਮੋਦੀ ਨੇ ਆਪਣੇ ਸੋਸ਼ਲ ਮੀਡੀਆ DP ’ਚ ਲਹਿਰਾਇਆ ‘ਤਿਰੰਗਾ’, ਲੋਕਾਂ ਨੂੰ ਵੀ ਕੀਤੀ ਅਪੀਲ

PunjabKesari

ਉਂਝ ਤਾਂ ਬੀਤੇ 60 ਸਾਲਾਂ ਤੋਂ ਅਬਦੁਲ ਅਤੇ ਉਨ੍ਹਾਂ ਦੀ ਦੁਕਾਨ ਆਪਣੇ ਵੱਖਰੇ ਹੀ ਅੰਦਾਜ਼ ’ਚ ਦੇਸ਼ ਦੀ ਸੇਵਾ ਕਰ ਰਹੇ ਹਨ। ਇਸ ਵਾਰ ਇਕ ਰਿਕਾਰਡ ਵੀ ਬਣ ਗਿਆ ਹੈ। ਰਿਕਾਰਡ ਇਹ ਹੈ ਕਿ ਅਬਦੁਲ ਦੀ ਦੁਕਾਨ ’ਚ ਹਰ ਦਿਨ ਡੇਢ ਲੱਖ ਤੋਂ ਜ਼ਿਆਦਾ ਰਾਸ਼ਟਰੀ ਝੰਡੇ ਬਣਾਏ ਜਾ ਰਹੇ ਹਨ। ਅਬਦੁਲ ਦਾ ਕਹਿਣਾ ਹੈ ਕਿ ਹਮੇਸ਼ਾ ਅਸੀਂ ਆਜ਼ਾਦੀ ਦਿਹਾੜੇ ਦੇ ਮੌਕੇ ’ਤੇ ਹਰ ਦਿਨ 4 ਤੋਂ 5 ਹਜ਼ਾਰ ਝੰਡੇ ਬਣਾਉਂਦੇ ਸੀ ਪਰ ਇਸ ਵਾਰ ਡਿਮਾਂਡ ਬਹੁਤ ਜ਼ਿਆਦਾ ਹੈ। ਇਹ ਹੀ ਵਜ੍ਹਾ ਹੈ ਕਿ ਹੁਣ ਅਸੀਂ 4 ਸ਼ਿਫਟਾਂ ’ਚ ਕੰਮ ਕਰ ਰਹੇ ਹਾਂ ਅਤੇ ਹਰ ਦਿਨ ਡੇਢ ਲੱਖ ਤੋਂ ਵਧੇਰੇ ਝੰਡੇ ਬਣਾਏ ਜਾ ਰਹੇ ਹਨ। ਵੱਧਦੀ ਮੰਗ ਦੇ ਚੱਲਦੇ ਇਨ੍ਹੀਂ ਦਿਨੀਂ ਗੱਫਾਰ ਦੀ ਦੁਕਾਨ ’ਤੇ ਵੱਡੀ ਗਿਣਤੀ ’ਚ ਵਰਕਰ ਵੀ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ- ਅਧਿਆਪਕ ਭਰਤੀ ਘਪਲਾ: ED ਦੇ ਸਵਾਲਾਂ ਦਾ ਜਵਾਬ ਨਹੀਂ ਦਿੰਦੇ ਪਾਰਥ ਚੈਟਰਜੀ, ਆਖਦੇ ਹਨ ‘ਥੱਕ’ ਗਿਆ

60 ਸਾਲ ਤੋਂ ਕਰ ਰਹੇ ਤਿਰੰਗਾ ਬਣਾਉਣ ਦਾ ਕੰਮ

71 ਸਾਲਾ ਅਬਦੁਲ ਗੱਫਾਰ ਬੀਤੇ 60 ਸਾਲ ਤੋਂ ਤਿਰੰਗੇ ਬਣਾਉਣ ਦਾ ਕੰਮ ਕਰ ਰਹੇ ਹਨ। ਅਬਦੁਲ ਨੂੰ ਪਿਆਰ ਨਾਲ ਲੋਕ ਝੰਡੇ ਵਾਲਾ ਆਖ ਕੇ ਵੀ ਬੁਲਾਉਂਦੇ ਹਨ। ਭਾਰਤ ਹੈੱਡਲੂਮਸ ਨਾਂ ਤੋਂ ਉਨ੍ਹਾਂ ਦੀ ਸਦਰ ਬਜ਼ਾਰ ’ਚ ਦੁਕਾਨ ਹੈ। ਇਨ੍ਹੀਂ ਦਿਨੀਂ ਇਹ ਦੁਕਾਨ ਤਿਰੰਗੇ ਨਾਲ ਭਰੀ ਹੋਈ ਨਜ਼ਰ ਆ ਰਹੀ ਹੈ। ਆਖ਼ਰਕਾਰ ਇੱਥੇ ਆਜ਼ਾਦੀ ਦੇ ਦਿਹਾੜੇ ਦੀਆਂ ਤਿਆਰੀਆਂ ਜੋ ਚੱਲ ਰਹੀਆਂ ਹਨ। ਇਸ ਦੀ ਖ਼ਾਸ ਵਜ੍ਹਾ ਇਸ ਵਾਰ ਸਰਕਾਰ ਵਲੋਂ ਸ਼ੁਰੂ ਕੀਤੀ ਗਈ ‘ਹਰ ਘਰ ਤਿਰੰਗਾ’ ਮੁਹਿੰਮ ਵੀ ਹੈ।

PunjabKesari

ਕੀ ਹੈ ਹਰ ਘਰ ਤਿਰੰਗਾ ਮੁਹਿੰਮ

ਇਸ ਮੁਹਿੰਮ ਤਹਿਤ 13 ਤੋਂ 15 ਅਗਸਤ ਦਰਮਿਆਨ ਜਨ ਹਿੱਸੇਦਾਰੀ ਵਜੋਂ ਘਰਾਂ ਦੀਆਂ ਛੱਤਾਂ ’ਤੇ ਤਿਰੰਗਾ ਲਹਿਰਾਇਆ ਜਾਵੇਗਾ। ਇਸ ’ਚ ਸਰਕਾਰੀ ਅਤੇ ਪ੍ਰਾਈਵੇਟ ਅਦਾਰੇ ਵੀ ਸ਼ਾਮਲ ਹੋਣਗੇ। ਇਸ ਮੁਹਿੰਮ ਨੂੰ ਲੈ ਕੇ ਪ੍ਰਸ਼ਾਸਨ ਜ਼ੋਰਾਂ-ਸ਼ੋਰਾਂ ਨਾਲ ਤਿਆਰੀ ਕਰ ਰਿਹਾ ਹੈ। ਲੋਕ ਤਿਰੰਗੇ ਨੂੰ ਆਨਲਾਈਨ ਵੀ ਖਰੀਦ ਸਕਣਗੇ।

ਇਹ ਵੀ ਪੜ੍ਹੋ- ਕੇਰਲ ’ਚ ਇਕ ਹੋਰ ਮੰਕੀਪਾਕਸ ਦੇ ਮਾਮਲੇ ਦੀ ਪੁਸ਼ਟੀ, UAE ਤੋਂ ਪਰਤਿਆ ਵਿਅਕਤੀ ਆਇਆ ਪਾਜ਼ੇਟਿਵ

PunjabKesari

ਕੀ ਹੈ ਇਸ ਮੁਹਿੰਮ ਦਾ ਉਦੇਸ਼

ਇਹ ਮੁਹਿੰਮ ਇਸ ਸਾਲ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਸ਼ੁਰੂ ਕੀਤਾ ਗਿਆ ਹੈ। ਇਹ ਮੁਹਿੰਮ ਨਾਗਰਿਕਾਂ ਦੇ ਦਿਲਾਂ ’ਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਦੇ ਨਾਲ ਹੀ ਰਾਸ਼ਟਰੀ ਝੰਡੇ ਪ੍ਰਤੀ ਜਾਗਰੂਕਤਾ ਵਧਾਉਣ ਦਾ ਕੰਮ ਵੀ ਕਰੇਗਾ। ਹਰ ਭਾਰਤ ਵਾਸੀ ਨੂੰ ਆਪਣੇ ਘਰ ’ਚ ਤਿਰੰਗਾ ਲਹਿਰਾਉਣ ਲਈ ਵੱਧ ਤੋਂ ਵੱਧ ਉਤਸ਼ਾਹਿਤ ਕਰਨਾ ਇਸ ਮੁਹਿੰਮ ਦਾ ਮੁੱਖ ਉਦੇਸ਼ ਹੈ।

ਇਹ ਵੀ ਪੜ੍ਹੋ- ਦੇਸ਼ ’ਚ ਮੰਕੀਪਾਕਸ ਦੀ ਦਹਿਸ਼ਤ! ਕੇਂਦਰੀ ਸਿਹਤ ਮੰਤਰੀ ਨੇ ਕਿਹਾ- ਡਰਨ ਦੀ ਨਹੀਂ, ਸਾਵਧਾਨ ਰਹਿਣ ਦੀ ਲੋੜ

PunjabKesari
 


author

Tanu

Content Editor

Related News