ਰਾਮਦੇਵ ਦੇ ਵਿਰੋਧ ’ਚ ਡਾਕਟਰ, ਹੱਥਾਂ ’ਚ ਪੋਸਟਰ ਫੜ ਤੇ ਕਾਲੀਆਂ ਪੱਟੀਆਂ ਲਾ ਕੇ ਮਨਾਇਆ ‘ਕਾਲਾ ਦਿਵਸ’
Tuesday, Jun 01, 2021 - 03:43 PM (IST)
ਨਵੀਂ ਦਿੱਲੀ— ਐਲੋਪੈਥੀ ਅਤੇ ਡਾਕਟਰਾਂ ਦੇ ਸਬੰਧ ’ਚ ਯੋਗ ਗੁਰੂ ਰਾਮਦੇਵ ਦੀ ਟਿੱਪਣੀ ਤੋਂ ਦੁਖੀ ਦਿੱਲੀ ਦੇ ਕਈ ਹਸਪਤਾਲਾਂ ਦੇ ਡਾਕਟਰਾਂ ਨੇ ਮੰਗਲਵਾਰ ਯਾਨੀ ਕਿ ਅੱਜ ਰਾਸ਼ਟਰ ਵਿਆਪੀ ਅੰਦੋਲਨ ਤਹਿਤ ਪ੍ਰਦਰਸ਼ਨ ਸ਼ੁਰੂ ਕੀਤਾ। ਡਾਕਟਰਾਂ ਦੀ ਮੰਗ ਹੈ ਕਿ ਜਾਂ ਤਾਂ ਰਾਮਦੇਵ ਬਿਨਾਂ ਸ਼ਰਤ ਮੁਆਫ਼ੀ ਮੰਗਣ ਜਾਂ ਉਨ੍ਹਾਂ ਖ਼ਿਲਾਫ਼ ਮਹਾਮਾਰੀ ਰੋਗ ਐਕਟ ਤਹਿਤ ਕਾਰਵਾਈ ਕੀਤੀ ਜਾਵੇ। ਫੈਡਰੇਸ਼ਨ ਆਫ਼ ਰੈਜੀਡੈਂਟ ਡਾਕਟਰਜ਼ ਐਸੋਸੀਏਸ਼ਨ ਨੇ ਪ੍ਰਦਰਸ਼ਨ ਦੀ ਅਪੀਲ 29 ਮਈ ਨੂੰ ਕੀਤੀ ਸੀ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਸੀ ਕਿ ਅੰਦੋਲਨ ਦੌਰਾਨ ਸਿਹਤ ਸੇਵਾਵਾਂ ਪ੍ਰਭਾਵਿਤ ਨਹੀਂ ਹੋਣ ਦਿੱਤੀਆਂ ਜਾਣਗੀਆਂ।
ਇਹ ਖ਼ਬਰ ਪੜ੍ਹੋ- IMA ਚੀਫ ਦੀ ਰਾਮਦੇਵ ਨੂੰ ਨਸੀਹਤ- 'ਆਪਣੇ ਬਿਆਨ ਵਾਪਸ ਲਵੋ, ਉਦੋਂ ਰੁਕੇਗੀ ਕਾਰਵਾਈ'
ਦਿੱਲੀ ਦੇ ਰੈਜੀਡੈਂਟ ਡਾਕਟਰਾਂ ਨੇ ਕਾਲੀਆਂ ਪੱਟੀਆਂ ਅਤੇ ਰਿਬਨ ਪਹਿਨ ਕੇ ਪ੍ਰਦਰਸ਼ਨ ਕੀਤਾ। ਹੋਰ ਸ਼ਹਿਰਾਂ ਦੇ ਡਾਕਟਰ ਵੀ ਅੰਦੋਲਨ ’ਚ ਸ਼ਾਮਲ ਹੋ ਰਹੇ ਹਨ। ਕੁਝ ਡਾਕਟਰਾਂ ਨੇ ਵਿਰੋਧ ਸੰਦੇਸ਼ ਲਿਖੇ ਪਲੇਅ ਕਾਰਡ ਫੜੇ ਹੋਏ ਸਨ, ਜਦਕਿ ਕਈਆਂ ਨੇ ਅਜਿਹੀ ਪੀ. ਪੀ. ਈ. ਕਿੱਟ ਪਹਿਨੀਆਂ ਸਨ, ਜਿਨ੍ਹਾਂ ਦੇ ਪਿੱਛੇ ‘ਕਾਲਾ ਦਿਵਸ’ ਪ੍ਰਦਰਸ਼ਨ ਲਿਖਿਆ ਸੀ।
ਇਹ ਖ਼ਬਰ ਪੜ੍ਹੋ- ਬਾਬਾ ਰਾਮਦੇਵ ਦੀ ਫਾਰਮਾ ਕੰਪਨੀਆਂ ਅਤੇ IMA ਨੂੰ ਖੁੱਲ੍ਹੀ ਚਿੱਠੀ, ਪੁੱਛੇ ਇਹ 25 ਸਵਾਲ
ਫੈਡਰੇਸ਼ਨ ਆਫ਼ ਰੈਜੀਡੈਂਟ ਡਾਕਟਰਜ਼ ਐਸੋਸੀਏਸ਼ਨ ਨੇ ਦੱਸਿਆ ਕਿ ਰਾਮਦੇਵ ਦੀਆਂ ਟਿੱਪਣੀਆਂ ਕਾਰਨ ਡਾਕਟਰਾਂ ਦਾ ਮਨੋਬਲ ਪ੍ਰਭਾਵਿਤ ਹੋਇਆ ਹੈ, ਜੋ ਕੋਵਿਡ-19 ਮਹਾਮਾਰੀ ਨਾਲ ਹਰ ਦਿਨ ਲੜ ਰਹੇ ਹਨ। ਸਾਡੀ ਮੰਗ ਹੈ ਕਿ ਉਹ ਜਨਤਕ ਰੂਪ ਨਾਲ ਬਿਨਾਂ ਸ਼ਰਤ ਮੁਆਫ਼ੀ ਮੰਗਣ, ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਏਮਜ਼, ਸਫਦਰਜੰਗ ਹਸਪਤਾਲ, ਲੇਡੀ ਹੋਰਡਿੰਗ ਮੈਡੀਕਲ ਕਾਲਜ-ਹਸਪਤਾਲ, ਹਿੰਦੂਰਾਵ ਹਸਪਤਾਲ, ਸੰਜੇ ਗਾਂਧੀ ਮੈਮੋਰੀਅਲ ਹਸਪਤਾਲ, ਬੀ. ਆਰ. ਅੰਬੇਡਕਰ ਹਸਪਤਾਲ ਦੇ ਰੈਜੀਡੈਂਟ ਡਾਕਟਰਜ਼ ਐਸੋਸੀਏਸ਼ਨ ਇਸ ਅੰਦੋਲਨ ਵਿਚ ਸ਼ਾਮਲ ਹੋਏ ਹਨ।
ਇਹ ਖ਼ਬਰ ਪੜ੍ਹੋ- ਐਲੋਪੈਥਿਕ ਦਵਾਈਆਂ ’ਤੇ ਆਪਣੀ ਟਿੱਪਣੀ ਵਾਪਸ ਲੈਂਦਾ ਹਾਂ, ਵਿਵਾਦ ’ਤੇ ਹੈ ਅਫਸੋਸ : ਰਾਮਦੇਵ
ਕੀ ਹੈ ਰਾਮਦੇਵ ਦੀ ਟਿੱਪਣੀ ਦਾ ਪੂਰਾ ਸੱਚ—
ਦੱਸ ਦੇਈਏ ਕਿ ਰਾਮਦੇਵ ਨੇ ਆਪਣੇ ਇਕ ਬਿਆਨ ਵਿਚ ਐਲੋਪੈਥੀ ਦਾ ਮਜ਼ਾਕ ਉਡਾਇਆ ਸੀ ਅਤੇ ਦਾਅਵਾ ਕੀਤਾ ਸੀ ਕਿ ਇਸ ਨਾਲ ਲੋਕਾਂ ਦੀ ਜਾਨ ਵੀ ਜਾ ਰਹੀ ਹੈ। ਹਾਲਾਂਕਿ ਵਿਵਾਦ ਵਧਿਆ ਤਾਂ ਉਨ੍ਹਾਂ ਨੇ ਆਪਣਾ ਬਿਆਨ ਵਾਪਸ ਲਿਆ। ਰਾਮਦੇਵ ਦੀ ਵਾਇਰਲ ਹੋਈ ਵੀਡੀਓ ਕਲਿੱਪ ਵਿਚ ਦਿੱਤੇ ਉਸ ਬਿਆਨ ’ਚ ਵਾਪਸ ਲੈਣ ਲਈ ਮਜਬੂਰਨ ਹੋਣਾ ਪਿਆ ਸੀ, ਜਿਸ ’ਚ ਉਹ ਕੋਰੋਨਾ ਵਾਇਰਸ ਦੇ ਇਲਾਜ ਲਈ ਇਸਤੇਮਾਲ ਕੀਤੀਆਂ ਜਾ ਰਹੀਆਂ ਦਵਾਈਆਂ ’ਤੇ ਸਵਾਲ ਚੁੱਕਦੇ ਹੋਏ ਸੁਣੇ ਗਏ। ਉਨ੍ਹਾਂ ਨੇ ਕਿਹਾ ਸੀ ਕਿ ਕੋਵਿਡ-19 ਐਲੋਪੈਥਿਕ ਦਵਾਈਆਂ ਲੈਣ ਨਾਲ ਲੱਖਾਂ ਲੋਕਾਂ ਦੀ ਮੌਤ ਹੋ ਗਈ। ਇਸ ਟਿੱਪਣੀ ਦਾ ਡਾਕਟਰਾਂ ਦੇ ਸੰਘ ਨੇ ਜ਼ੋਰਦਾਰ ਵਿਰੋਧ ਕੀਤਾ, ਜਿਸ ਤੋਂ ਬਾਅਦ ਕੇਂਦਰੀ ਮੰਤਰੀ ਹਰਸ਼ਵਰਧਨ ਨੇ ਇਸ ਬੇਹੱਦ ਬਦਕਿਸਮਤੀ ਬਿਆਨ ਵਾਪਸ ਲੈਣ ਲਈ ਕਿਹਾ।