ਧਾਰਾ 370 ਹਟਣ ਨਾਲ ਖੁਸ਼ ਹੋਏ ਪਾਕਿ ਲਾੜੇ, ਭਾਰਤ ਆ ਕੇ ਰਚਾਇਆ ਵਿਆਹ
Sunday, Aug 18, 2019 - 10:48 AM (IST)

ਨਵੀਂ ਦਿੱਲੀ (ਬਿਊਰੋ)— ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਦੇ ਬਾਅਦ ਸੀਮਾ 'ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੀ ਸਥਿਤੀ ਹੈ। ਪਾਕਿਸਤਾਨ ਵੱਲੋਂ ਭਾਰਤ ਨਾਲ ਕਾਰੋਬਾਰੀ ਰਿਸ਼ਤਿਆਂ ਨੂੰ ਖਤਮ ਕਰ ਦਿੱਤਾ ਗਿਆ ਹੈ ਪਰ ਇਸ ਤਣਾਅ ਵਿਚ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਦਿਲ ਮਿਲ ਰਹੇ ਹਨ। ਅਸਲ ਵਿਚ ਪਾਕਿਸਤਾਨ ਤੋਂ ਦੋ ਲਾੜਿਆਂ ਨੇ ਗੁਜਰਾਤ ਆ ਕੇ ਵਿਆਹ ਰਚਾਇਆ। ਉਨ੍ਹਾਂ ਦੇ ਭਾਰਤ ਆ ਕੇ ਵਿਆਹ ਕਰਨ ਦੇ ਕਾਰਨ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
ਪਾਕਿਸਤਾਨ ਤੋਂ ਗੁਜਰਾਤ ਦੇ ਰਾਜਕੋਟ ਵਿਚ ਵਿਆਹ ਰਚਾਉਣ ਵਾਲੇ ਦੋਵੇਂ ਲਾੜਿਆਂ ਨੇ ਦੱਸਿਆ ਕਿ ਪਾਕਿਸਤਾਨ ਵਿਚ ਉਨ੍ਹਾਂ 'ਤੇ ਸਰਕਾਰ ਦੀ ਇੰਨੀ ਤਾਨਾਸ਼ਾਹੀ ਹੈ ਕਿ ਉਹ ਆਪਣੇ ਵਿਆਹ ਵਿਚ ਜਸ਼ਨ ਤੱਕ ਨਹੀਂ ਮਨਾ ਸਕਦੇ। ਉਨ੍ਹਾਂ ਨੂੰ ਬਿਨਾਂ ਬੈਂਡ ਬਾਜੇ ਅਤੇ ਬਾਰਾਤੀਆਂ ਦੇ ਚੁੱਪਚਾਪ ਘਰ ਵਿਚ ਵਿਆਹ ਕਰਨਾ ਪੈਂਦਾ ਹੈ। ਇਹ ਗੱਲ ਉਨ੍ਹਾਂ ਨੂੰ ਮਨਜ਼ੂਰ ਨਹੀਂ ਸੀ।
ਪਾਕਿਸਤਾਨ ਤੋਂ ਆਏ ਲਾੜੇ ਅਨਿਲ ਮਹੇਸ਼ਵਰੀ ਨੇ ਦੱਸਿਆ ਕਿ ਉਹ ਕਰਾਚੀ ਸ਼ਹਿਰ ਵਿਚ ਰਹਿੰਦੇ ਹਨ। ਸੀਮਾ ਦੇ ਦੋਹੀਂ ਪਾਸੀਂ ਵੱਡੀ ਗਿਣਤੀ ਵਿਚ ਮਹੇਸ਼ਵਰੀ ਭਾਈਚਾਰੇ ਦੇ ਲੋਕ ਰਹਿੰਦੇ ਹਨ। ਇਸ ਲਈ ਦੋਹਾਂ ਦੇਸ਼ਾਂ ਦੇ ਇਨ੍ਹਾਂ ਭਾਈਚਾਰਿਆਂ ਵਿਚ ਰੋਟੀ-ਬੇਟੀ ਦਾ ਵਿਵਹਾਰ ਹੈ। ਉਨ੍ਹਾਂ ਨੇ ਦੱਸਿਆ ਕਿ ਆਜ਼ਾਦੀ ਸਮੇਂ ਕੁਝ ਮਹੇਸ਼ਵਰੀ ਭਾਈਚਾਰੇ ਦੇ ਲੋਕ ਪਾਕਿਸਤਾਨ ਦੇ ਹਿੱਸੇ ਵਾਲਾ ਇਲਾਕੇ ਵਿਚ ਰਹਿੰਦੇ ਸਨ, ਜੋ ਉਸ ਸਮੇਂ ਭਾਰਤ ਪਰਤ ਨਹੀਂ ਪਾਏ ਜਦਕਿ ਪਾਕਿਸਤਾਨ ਤੋਂ ਆਏ ਕੁਝ ਮਹੇਸ਼ਵਰੀ ਭਾਈਚਾਰੇ ਦੇ ਲੋਕਾਂ ਨੂੰ ਹੁਣ ਭਾਰਤ ਵਿਚ ਨਾਗਰਿਕਤਾ ਮਿਲ ਗਈ ਹੈ।
ਪਾਕਿਸਤਾਨ ਸਰਕਾਰ ਦੀ ਆਲੋਚਨਾ ਕਰਦਿਆਂ ਅਨਿਲ ਮਹੇਸ਼ਵਰੀ ਨੇ ਕਿਹਾ ਕਿ ਉੱਥੇ ਸਾਨੂੰ ਕੋਈ ਆਜ਼ਾਦੀ ਨਹੀਂ ਹੈ। ਤਾਨਾਸ਼ਾਹੀ ਕਾਰਨ ਅਸੀਂ ਆਪਣੇ ਹੀ ਭਾਈਚਾਰੇ ਵਿਚ ਧੂਮਧਾਨ ਨਾਲ ਵਿਆਹ ਤੱਕ ਨਹੀਂ ਕਰ ਪਾਉਂਦੇ। ਦੋਹਾਂ ਲਾੜਿਆਂ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੇ ਫੈਸਲੇ ਦਾ ਵੀ ਸਵਾਗਤ ਕੀਤਾ ਅਤੇ ਕਿਹਾ ਕਿ ਇਸ ਨੇ ਤਾਂ ਹਟਣਾ ਹੀ ਸੀ। ਗੌਰਤਲਬ ਹੈ ਕਿ ਮਹੇਸ਼ਵਰੀ ਭਾਈਚਾਰੇ ਵਿਚ ਹਰੇਕ ਸਾਲ ਸਮੂਹਿਕ ਤੌਰ ਵਿਚ ਵਿਆਹ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਂਦਾ ਹੈ, ਜਿੱਥੇ ਇਕੱਠੇ ਕਈ ਜੋੜਿਆਂ ਦਾ ਵਿਆਹ ਕਰਵਾਇਆ ਜਾਂਦਾ ਹੈ।