ਤਿਉਹਾਰਾਂ ਦੇ ਮੌਸਮ ਦੌਰਾਨ ਦਿੱਲੀ ''ਚ ਕੋਰੋਨਾ ਨੇ ਫ਼ੜੀ ਰਫ਼ਤਾਰ, 24 ਘੰਟਿਆਂ ''ਚ ਮਿਲੇ 4 ਹਜ਼ਾਰ ਨਵੇਂ ਮਾਮਲੇ
Saturday, Oct 24, 2020 - 11:03 AM (IST)
ਨਵੀਂ ਦਿੱਲੀ : ਤਿਉਹਾਰਾਂ ਦੇ ਇਸ ਮੌਸਮ 'ਚ ਦਿੱਲੀ 'ਚ ਕੋਰੋਨਾ ਨੇ ਫ਼ਿਰ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਰਾਸ਼ਟਰੀ ਰਾਜਧਾਨੀ 'ਚ ਸ਼ੁੱਕਰਵਾਰ ਨੂੰ ਕੋਰੋਨਾ ਦੇ 4,086 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਗਿਣਤੀ ਪਿਛਲੇ 34 ਦਿਨਾਂ 'ਚ ਸਾਹਮਣੇ ਆਈ ਹੈ। ਇਨ੍ਹਾਂ ਆਂਕੜਿਆਂ ਨੇ ਇਕ ਵਾਰ ਫ਼ਿਰ ਦਿੱਲੀ ਦੀ ਚਿੰਤਾ ਵਧਾ ਦਿੱਤੀ ਹੈ।
ਇਹ ਵੀ ਪੜ੍ਹੋ : ਵਿਆਹ ਵਾਲੇ ਘਰ 'ਚ ਪਏ ਕੀਰਨੇ, ਭੈਣ ਦੇ ਵਿਆਹ ਲਈ ਪੈਲੇਸ ਦੀ ਗੱਲ ਕਰਨ ਗਿਆ ਭਰਾ ਲਾਸ਼ ਬਣ ਪਰਤਿਆ
ਮ੍ਰਿਤਕਾਂ ਦੀ ਵਧੀ ਗਿਣਤੀ
ਦਿੱਲੀ ਸਰਕਾਰ ਵਲੋਂ ਜਾਰੀ ਬੁਲੇਟਿਨ ਅਨੁਸਾਰ ਕੋਵਿਡ-19 ਨਾਲ 26 ਹੋਰ ਮਰੀਜ਼ਾਂ ਦੀ ਮੌਤ ਗਈ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 6,189 ਹੋ ਗਈ ਹੈ। ਦਿੱਲੀ 'ਚ ਕੋਵਿਡ-19 ਦੇ 26,001 ਮਰੀਜ਼ ਇਲਾਜ ਅਧੀਨ ਹਨ। ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁਲ ਮਾਮਲਿਆਂ ਦੀ ਗਿਣਤੀ ਵੱਧ ਕੇ 3,48,404 ਹੋ ਗਈ ਹੈ।
ਇਹ ਵੀ ਪੜ੍ਹੋ : ਸਾਊਦੀ ਅਰਬ 'ਚ ਬੰਧੂਆ ਮਜ਼ਦੂਰੀ ਕਰ ਘਰ ਪਰਤਿਆ ਨੌਜਵਾਨ, ਦਰਦ ਭਰੀ ਦਾਸਤਾਨ ਸੁਣ ਅੱਖਾਂ 'ਚ ਆ ਜਾਣਗੇ ਹੰਝੂ
ਉਪਰਾਜਪਾਲ ਨੇ ਦਿੱਤੇ ਸਾਵਧਾਨੀ ਵਰਤਣ ਦੇ ਨਿਰਦੇਸ਼
ਦਿੱਲੀ ਦੇ ਉਪਰਾਜਪਾਲ ਅਨਿਲ ਬੈਜਲ ਨੇ ਅਧਿਕਾਰੀਆਂ ਨੂੰ ਸ਼ਹਿਰ 'ਚ ਤਿਉਹਾਰੀ ਮੌਸਮ ਦੌਰਾਨ ਕੋਵਿਡ-19 ਤੋਂ ਬਚਣ ਲਈ ਸਖ਼ਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਬੈਜਲ ਨੇ ਕਿਹਾ ਕਿ ਤਿਉਹਾਰੀ ਸੀਜ਼ਨ ਕਾਫ਼ੀ ਮਹੱਤਵਪੂਰਨ ਹੈ। ਮਹਾਮਾਰੀ ਤੋਂ ਬਚਣ ਦੇ ਲਈ ਮਿਲ ਕੇ ਵਧੀਆਂ ਢੰਗ ਨਾਲ ਕੰਮ ਕਰੋ। ਇਸ ਦੇ ਨਾਲ ਹੀ ਉਨ੍ਹਾਂ ਨੇ ਕੋਵਿਡ-19 ਨਾਲ ਨਿਪਟਣ ਲਈ ਚੁੱਕੇ ਜਾ ਰਿਹਾ ਕਦਮਾਂ ਦੀ ਨਿਰੰਤਰ ਨਿਗਰਾਨੀ ਕਰਨ ਦੀ ਵੀ ਹਦਾਇਤ ਦਿੱਤੀ ਹੈ।