ਖੜਗੇ ਨੇ ਕਾਂਗਰਸ ਵਰਕਿੰਗ ਕਮੇਟੀ ਦਾ ਕੀਤਾ ਐਲਾਨ, ਜੀ-23 ਦੇ ਇਨ੍ਹਾਂ ਨੇਤਾਵਾਂ ਨੂੰ ਮਿਲੀ ਥਾਂ

08/20/2023 3:23:42 PM

ਨਵੀਂ ਦਿੱਲੀ- ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ 2024 ਲਈ ਕਾਂਗਰਸ ਨੇ ਆਪਣੀ ਨਵੀਂ ਟੀਮ ਤਿਆਰ ਕਰ ਲਈ ਹੈ। ਕਾਂਗਰਸ ਨੇ ਐਤਵਾਰ ਯਾਨੀ ਕਿ ਅੱਜ ਆਪਣੀ ਨਵੀਂ ਵਰਕਿੰਗ ਕਮੇਟੀ (CWC) ਦਾ ਗਠਨ ਕੀਤਾ, ਜਿਸ 'ਚ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਸਾਬਕਾ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਰਾਹੁਲ ਗਾਂਧੀ ਸਮੇਤ 39 ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ।

PunjabKesari

ਇਸ ਕਾਰਜ ਕਮੇਟੀ ਵਿਚ ਆਨੰਦ ਸ਼ਰਮਾ ਅਤੇ ਸ਼ਸ਼ੀ ਥਰੂਰ ਸਮੇਤ ਜੀ-23 ਦੇ ਕਈ ਅਜਿਹੇ ਨੇਤਾਵਾਂ ਨੂੰ ਵੀ ਥਾਂ ਮਿਲੀ ਹੈ, ਜੋ ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਹਨ। ਕਾਂਗਰਸ ਦੇ ਚਾਰੋਂ ਮੋਹਰੀ ਸੰਗਠਨਾਂ- ਯੁਵਾ ਕਾਂਗਰਸ, ਐੱਨ. ਐੱਸ. ਯੂ. ਆਈ., ਮਹਿਲਾ ਕਾਂਗਰਸ ਅਤੇ ਸੇਵਾ ਦਲ ਦੇ ਮੁਖੀ CWC 'ਚ ਮੈਂਬਰ ਹੋਣਗੇ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪਿਛਲੇ ਸਾਲ ਅਕਤੂਬਰ ਵਿਚ ਚੋਣ ਮਗਰੋਂ ਅਹੁਦਾ ਸੰਭਾਲਿਆ ਸੀ। 

CWC 'ਚ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਮਨਮੋਹਨ ਸਿੰਘ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਏ. ਕੇ. ਐਂਟਨੀ, ਅੰਬਿਕਾ ਸੋਨੀ, ਅਧੀਰ ਰੰਜਨ ਚੌਧਰੀ, ਦਿਗਵਿਜੇ ਸਿੰਘ, ਚਰਨਜੀਤ ਸਿੰਘ ਚੰਨੀ, ਆਨੰਦ ਸ਼ਰਮਾ ਸਮੇਤ ਕੁੱਲ 39 ਨੇਤਾ ਸ਼ਾਮਲ ਹਨ। ਇਸ ਤੋਂ ਇਲਾਵਾ 32 ਸਥਾਈ ਮੈਂਬਰ, 9 ਵਿਸ਼ੇਸ਼ ਮੈਂਬਰ, ਯੂਥ ਕਾਂਗਰਸ, ਐੱਨ. ਐੱਸ. ਯੂ. ਆਈ. ਮਹਿਲਾ ਕਾਂਗਰਸ ਅਤੇ ਸੇਵਾ ਦਲ ਦੇ ਪ੍ਰਧਾਨਾਂ ਨੂੰ ਵੀ ਥਾਂ ਦਿੱਤੀ ਗਈ ਹੈ।


Tanu

Content Editor

Related News