ਮੱਲਿਕਾਰਜੁਨ ਖੜਗੇ ਦੇ ਪ੍ਰਧਾਨ ਬਣਨ ਮਗਰੋਂ ਰਾਹੁਲ ਗਾਂਧੀ ਬੋਲੇ- ਮੇਰੀ ਭੂਮਿਕਾ ਪ੍ਰਧਾਨ ਤੈਅ ਕਰਨਗੇ
Wednesday, Oct 19, 2022 - 03:49 PM (IST)
ਆਂਧਰਾ ਪ੍ਰਦੇਸ਼- ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਕਾਂਗਰਸ ’ਚ ਪ੍ਰਧਾਨ ‘ਸਰਵਉੱਚ ਅਧਿਕਾਰੀ’ ਹਨ ਅਤੇ ਉਹ ਪਾਰਟੀ ਦੇ ਅੱਗੇ ਦੀ ਰੂਪ-ਰੇਖਾ ਬਾਰੇ ਫ਼ੈਸਲਾ ਕਰਨਗੇ। ਆਂਧਰਾ ਪ੍ਰਦੇਸ਼ ’ਚ ‘ਭਾਰਤ ਜੋੜੋ’ ਯਾਤਰਾ ਦੌਰਾਨ ਮੀਡੀਆ ਕਰਮੀਆਂ ਨਾਲ ਸੰਖੇਪ ਗੱਲਬਾਤ ਦੌਰਾਨ ਇਕ ਸਵਾਲ ਦੇ ਜਵਾਬ ’ਚ ਰਾਹੁਲ ਗਾਂਧੀ ਨੇ ਕਿਹਾ ਕਿ ਨਵੇਂ ਪ੍ਰਧਾਨ ਤੈਅ ਕਰਨਗੇ ਕਿ ਮੇਰੀ ਭੂਮਿਕਾ ਕੀ ਹੈ ਅਤੇ ਮੈਨੂੰ ਕੀ ਜ਼ਿੰਮੇਵਾਰੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਥਰੂਰ ਨੂੰ ਪਛਾੜ ਮਲਿਕਾਰਜੁਨ ਖੜਗੇ ਬਣੇ ਕਾਂਗਰਸ ਦੇ ਨਵੇਂ ਪ੍ਰਧਾਨ, ਮਿਲੀਆਂ 7 ਹਜ਼ਾਰ ਤੋਂ ਵੱਧ ਵੋਟਾਂ
ਰਾਹੁਲ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਹ ਨਵੇਂ ਪ੍ਰਧਾਨ ਨੂੰ ਰਿਪੋਰਟ ਕਰਨਗੇ, ਤਾਂ ਉਨ੍ਹਾਂ ਨੇ ਕਿਹਾ ਕਿ ਜ਼ਾਹਰ ਹੈ ਕਿਉਂ ਨਹੀਂ। ਪ੍ਰਧਾਨ ਕਾਂਗਰਸ ’ਚ ਸਰਵਉੱਚ ਅਧਿਕਾਰੀ ਹਨ ਅਤੇ ਹਰ ਕੋਈ ਉਨ੍ਹਾਂ ਨੂੰ ਰਿਪੋਰਟ ਕਰਦਾ ਹੈ। ਪ੍ਰਧਾਨ ਅਹੁਦੇ ਦੀ ਚੋਣ ਦੇ ਨਤੀਜੇ ਐਲਾਨ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਰਾਹੁਲ ਨੇ ਇਕ ਵਾਰ ਫਿਰ ਕਿਹਾ, ‘‘ਇਹ ਮਲਿਕਾਰਜੁਨ ਖੜਗੇ ਨੂੰ ਤੈਅ ਕਰਨਾ ਹੈ ਪਰ ਬਾਅਦ ’ਚ ਆਪਣੇ ਸ਼ਬਦਾਂ ਨੂੰ ਸੁਧਾਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੋ ਚੁਣਿਆ ਜਾਵੇਗਾ ਉਹ ਸੱਜਣ ਫ਼ੈਸਲਾ ਕਰਨਗੇ।
ਇਹ ਵੀ ਪੜ੍ਹੋ- ਕੇਦਾਰਨਾਥ ਹੈਲੀਕਾਪਟਰ ਹਾਦਸਾ; ਮੌਤ ਤੋਂ ਪਹਿਲਾਂ ਪਾਇਲਟ ਦੇ ਆਖ਼ਰੀ ਸ਼ਬਦ- ‘ਮੇਰੇ ਧੀ ਦਾ ਖ਼ਿਆਲ ਰੱਖਣਾ’
ਦੱਸਣਯੋਗ ਹੈ ਕਿ 24 ਸਾਲਾਂ ’ਚ ਪਹਿਲੀ ਵਾਰ ਹੋਇਆ ਹੈ, ਜਦੋਂ ਗਾਂਧੀ ਪਰਿਵਾਰ ਦੇ ਬਾਹਰ ਦਾ ਕੋਈ ਨੇਤਾ ਪ੍ਰਧਾਨ ਅਹੁਦੇ ’ਤੇ ਪਹੁੰਚਿਆ। ਕਾਂਗਰਸ ਦੇ ਸੀਨੀਅਰ ਨੇਤਾ ਮੱਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਵਿਚਾਲੇ ਪ੍ਰਧਾਨ ਅਹੁਦੇ ਨੂੰ ਲੈ ਕੇ ਮੁਕਾਬਲਾ ਸੀ। ਮਲਿਕਾਰਜੁਨ ਖੜਗੇ ਨੇ 7,897 ਵੋਟਾਂ ਮਿਲੀਆਂ, ਜਦਕਿ ਥਰੂਰ ਨੂੰ ਸਿਰਫ਼ 1,072 ਵੋਟਾਂ ਮਿਲੀਆਂ। ਜਦਕਿ 461 ਵੋਟਾਂ ਰਿਜੈਕਟ ਹੋਈਆਂ ਹਨ।