ਤਿੱਤਲੀਆਂ ਦੀ ਨਵੀਂ ਨਸਲ ਦੀ ਖੋਜ

Saturday, Mar 31, 2018 - 02:30 AM (IST)

ਕੋਇੰਬਟੂਰ— ਤਾਮਿਲਨਾਡੂ ਦੇ ਕੋਇੰਬਟੂਰ ਸ਼ਹਿਰ ਵਿਚ ਇਕ ਬਿਜ਼ਨੈੱਸਮੈਨ ਨੇ ਜਦੋਂ ਇਕ ਤਿੱਤਲੀ ਦੀ ਫੋਟੋ ਕਲਿੱਕ ਕੀਤੀ ਤਾਂ ਉਸ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਉਸ ਦੀ ਇਹ ਤਸਵੀਰ ਦੇਸ਼ 'ਚ ਪਹਿਲੀ ਵਾਰ ਤਿੱਤਲੀਆਂ ਦੀ ਨਵੀਂ ਨਸਲ ਦੇ ਰੂਪ 'ਚ ਦਰਜ ਹੋ ਜਾਵੇਗੀ। ਕੋਇੰਬਟੂਰ ਵਾਸੀ ਬਾਲਾਜੀ ਪੀ. ਬੀ. ਕੁਝ ਦਿਨ ਪਹਿਲਾਂ ਅਰੁਣਾਚਲ ਪ੍ਰਦੇਸ਼ ਵਿਚ ਇਕ ਬਰਡ ਵਾਚਿੰਗ ਟ੍ਰਿਪ 'ਤੇ ਗਏ ਸਨ, ਜਿਥੇ ਉਨ੍ਹਾਂ ਨੇ ਇਕ ਤਿੱਤਲੀ ਦੀ ਤਸਵੀਰ ਕਲਿੱਕ ਕੀਤੀ।
ਤਿੱਤਲੀ ਦੀ ਇਸ ਨਸਲ ਦੀ ਪਛਾਣ ਇਰੀਨਸ ਪੇਲੀਆਸ ਦੇ ਰੂਪ 'ਚ ਹੋਈ ਹੈ, ਜਿਸ ਨੂੰ ਅਸਾਧਾਰਨ ਫ੍ਰਾਸਟੇਟ ਡਸਕੀਵਿੰਗ ਦੇ ਨਾਂ ਨਾਲ ਜਾਣਿਆ ਹੈ। 1891 'ਚ ਜਾਨ ਹੈਨਰੀ ਲੀਚ ਨੇ ਇਸ ਦੀ ਪਹਿਲੀ ਵਾਰ ਖੋਜ ਕੀਤੀ ਸੀ। ਬਾਲਾਜੀ ਨੇ ਦੱਸਿਆ ਕਿ ਮੈਂ 17 ਤੋਂ 25 ਫਰਵਰੀ ਤੱਕ ਬਰਡ ਵਾਚਿੰਗ ਗਰੁੱਪ ਨਾਲ ਅਰੁਣਾਚਲ ਪ੍ਰਦੇਸ਼ 'ਚ ਸੀ। ਇਸ ਦੌਰਾਨ ਮੈਂ ਹਿਮਾਚਲ ਦੇ ਕਿਬਿਥੁ ਕਸਬੇ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਬਰਡ ਵਾਚਿੰਗ ਤੋਂ ਬਾਅਦ ਸਵੇਰੇ ਲੱਗਭਗ 9.50 ਵਜੇ ਮੈਂ ਇਕ ਸਕੀਪਰ ਤਿੱਤਲੀ ਨੂੰ ਦੇਖਿਆ, ਜੋ ਇਕ ਚੱਟਾਨ ਤੋਂ ਦੂਜੀ ਚੱਟਾਨ 'ਤੇ ਜਾ ਕੇ ਆਰਾਮ ਕਰ ਰਹੀ ਸੀ। ਮੈਨੂੰ ਇਸ ਦੀ ਨਸਲ ਬਾਰੇ ਜਾਣਕਾਰੀ ਨਹੀਂ ਸੀ ਪਰ ਮੈਂ ਅਚਾਨਕ ਉਸ ਦੀ ਤਸਵੀਰ ਖਿੱਚ ਲਈ।
ਉਸ ਨੇ ਦੱਸਿਆ ਕਿ ਮੈਂ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਨਸਲ ਦੀ ਤਿੱਤਲੀ ਨੂੰ ਨਹੀਂ ਦੇਖਿਆ ਸੀ। ਇਸ ਲਈ ਉਸ ਨੇ ਤਿੱਤਲੀ ਦੀ ਫੋਟੋ ਨੂੰ ਮਾਹਿਰਾਂ ਕੋਲ ਭੇਜ ਦਿੱਤਾ। ਸ਼ੁਰੂਆਤੀ ਸੁਝਾਅ ਵਿਚ ਇਸ ਨੂੰ ਇਰੀਨਸ ਜੀਨਸ ਨਸਲ ਨਾਲ ਸਬੰਧਤ ਦੱਸਿਆ ਗਿਆ ਪਰ ਇਹ ਸਪੱਸ਼ਟ ਨਹੀਂ ਸੀ। ਇਸ ਤੋਂ ਬਾਅਦ ਮੈਂ ਇਸ ਨੂੰ ਬਟਰਫਲਾਈਜ਼ ਆਫ ਇੰਡੀਆ ਦੇ ਫੇਸਬੁੱਕ ਪੇਜ 'ਤੇ ਪੋਸਟ ਕੀਤਾ। ਉਦੋਂ ਪਤਾ ਲੱਗਾ ਕਿ ਮੈਂ ਭਾਰਤ 'ਚ ਤਿੱਤਲੀਆਂ ਦੀ ਇਕ ਨਵੀਂ ਨਸਲ ਦੀ ਖੋਜ ਕੀਤੀ ਹੈ।


Related News