ਗੰਗਾ ਨਦੀ ''ਚ ਪ੍ਰਦੂਸ਼ਣ ਦੀ ਨਿਗਰਾਨੀ ਕਰੇਗਾ ਨਵਾਂ ਤੰਤਰ
Thursday, Jul 09, 2020 - 11:17 PM (IST)
ਨਵੀਂ ਦਿੱਲੀ : ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਤਬਦੀਲੀ ਅਤੇ ਜਲ ਸ਼ਕਤੀ ਮੰਤਰਾਲਾ ਗੰਗਾ ਦੇ ਪ੍ਰਦੂਸ਼ਣ ਅਤੇ ਇਸ ਦੇ ਪਾਣੀ ਦੀ ਗੁਣਵੱਤਾ ਦੀ ਨਿਗਰਾਨੀ ਲਈ ਨਵਾਂ ਤੰਤਰ ਬਣਾਉਣ 'ਤੇ ਸਹਿਮਤ ਹੋਏ ਹਨ। ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਅਤੇ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਹਾਜ਼ਰੀ 'ਚ ਵੀਰਵਾਰ ਨੂੰ ਅੰਤਰ-ਮੰਤਰਾਲਾ ਬੈਠਕ 'ਚ ਇਹ ਸਹਿਮਤੀ ਬਣੀ।
ਸ਼ੇਖਾਵਤ ਨੇ ਕਿਹਾ ਕਿ ਗੰਗਾ ਅਤੇ ਸਹਾਇਕ ਨਦੀਆਂ 'ਚ ਗੰਦਾ ਪਾਣੀ ਛੱਡਣ ਵਾਲੇ ਉਦਯੋਗਾਂ ਦਾ ਬਕਾਇਦਾ ਨਿਰੀਖਣ ਕੀਤਾ ਜਾਣਾ ਚਾਹੀਦਾ ਹੈ। ਨਾਲ ਹੀ ਗੰਗਾ ਦੇ ਪਾਣੀ ਦੀ ਗੁਣਵੱਤਾ ਦੀ ਨਿਗਰਾਨੀ ਲਈ ਨਿਰਮਲ ਗੰਗਾ ਰਾਸ਼ਟਰੀ ਮਿਸ਼ਨ ਦੇ ਸਹਿਯੋਗ ਨਾਲ ਸਹੀ ਤੰਤਰ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ। ਜਾਵਡੇਕਰ ਨੇ ਕਿਹਾ ਕਿ ਪ੍ਰਾਜੈਕਟ ਟਾਈਗਰ ਅਤੇ ਪ੍ਰਾਜੈਕਟ ਐਲੀਫੈਂਟ ਦੀ ਤਰਜ 'ਤੇ ਗੰਗਾ ਦੀਆਂ ਡੌਲਫਿਨਾਂ ਦੀ ਸੁਰੱਖਿਆਂ ਲਈ ਵੀ ਇੱਕ ਪ੍ਰਾਜੈਕਟ ਸ਼ੁਰੂ ਕੀਤਾ ਜਾਵੇਗਾ।