ਪਤੀ ਨੇ ਡੰਡੇ ਨਾਲ ਕੁੱਟ-ਕੁੱਟ ਮੌਤ ਦੇ ਘਾਟ ਉਤਾਰੀ ਪਤਨੀ, 2 ਮਹੀਨੇ ਬਾਅਦ ਇੰਝ ਖੁੱਲ੍ਹਿਆ ਭੇਤ
Tuesday, Apr 25, 2023 - 04:03 PM (IST)
ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ 'ਚ ਨੇਪਾਲੀ ਮੂਲ ਦੇ ਇਕ ਨੌਜਵਾਨ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਬਗੀਚੇ 'ਚ ਸੁੱਟ ਦਿੱਤੀ। ਵਾਰਦਾਤ ਦੇ 2 ਮਹੀਨੇ ਬਾਅਦ ਪੁਲਸ ਨੇ ਘਟਨਾ ਦਾ ਖੁਲਾਸਾ ਕਰਦੇ ਹੋਏ ਸੜੀ-ਗਲੀ ਲਾਸ਼ ਬਰਾਮਦ ਕੀਤੀ ਹੈ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲਾ ਚੌਪਾਲ ਸਬਡਿਵੀਜ਼ਨ ਦੇ ਮਢੋਗ ਦਾ ਹੈ। ਡੀ.ਸੀ.ਪੀ. ਰਾਜ ਕੁਮਾਰ ਨੇ ਦੱਸਿਆ ਕਿ ਨੇਪਾਲੀ ਮੂਲ ਦੀ ਮਾਇਆ (27) ਆਪਣੇ ਪਤਨੀ ਗੋਪਾਲ ਅਤੇ 2 ਬੱਚਿਆਂ ਨਾਲ ਚੌਪਾਲ 'ਚ ਰਹਿ ਰਹੀ ਸੀ। ਜੋੜਾ ਇੱਥੇ ਇਕ ਬਗੀਚੇ 'ਚ ਚੰਮ ਕਰਦਾ ਸੀ। ਮਢੋਗ ਵਾਸੀ ਸੁਨੀਲ ਬਰਾਗਟਾ ਸੋਮਵਾਰ ਨੂੰ ਆਪਣੇ ਬਗੀਚੇ 'ਚ ਕੰਮ ਕਰ ਰਿਹਾ ਸੀ। ਇਸ ਦੌਰਾਨ ਬਗੀਚੇ 'ਚ ਉਸ ਨੂੰ ਬੂਟ ਅਤੇ ਕੱਪੜੇ ਬਿਖਰੇ ਹੋਏ ਮਿਲੇ।
ਡੀ.ਐੱਸ.ਪੀ. ਅਨੁਸਾਰ ਉਸ ਨੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਹਾਦਸੇ ਵਾਲੀ ਜਗ੍ਹਾ ਦੀ ਜਾਂਚ ਕੀਤੀ ਅਤੇ ਕੁਝ ਦੂਰੀ 'ਤੇ ਇਕ ਸੜੀ-ਗਲੀ ਲਾਸ਼ ਬਰਾਮਦ ਕੀਤੀ। ਫੋਰੈਂਸਿਕ ਟੀਮ ਮੌਕੇ 'ਤੇ ਬੁਲਾਈ ਗਈ। ਲਾਸ਼ ਦੀ ਪਛਾਣ ਲਾਪਤਾ ਚੱਲ ਰਹੀ ਮਾਇਆ ਵਜੋਂ ਹੋਈ। ਇਸ ਸਿਲਸਿਲੇ 'ਚ ਪੁਲਸ ਨੇ ਮ੍ਰਿਤਕ ਔਰਤ ਦੇ ਪਤੀ ਗੋਪਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਸੂਤਰਾਂ ਅਨੁਸਾਰ ਦੋਸ਼ੀ ਗੋਪਾਲ ਨੇ ਡੰਡੇ ਨਾਲ ਕੁੱਟ-ਕੁੱਟ ਕੇ ਪਤਨੀ ਨੂੰ ਮੌਤ ਦੇ ਘਾਟ ਉਤਾਰਿਆ ਸੀ। ਕਤਲ 'ਚ ਇਸਤੇਮਾਲ ਡੰਡੇ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਕਹਾਸੁਣੀ ਅਤੇ ਆਪਸੀ ਝਗੜੇ ਕਾਰਨ ਦੋਸ਼ੀ ਨੇ ਪਤਨੀ ਦਾ ਕਤਲ ਕੀਤਾ ਹੈ। ਜੋੜੇ ਦੀ 7 ਸਾਲ ਦੀ ਧੀ ਅਤੇ 5 ਮਹੀਨੇ ਦੀ ਮਾਸੂਮ ਬੱਚੀ ਹੈ।