ਨੇਪਾਲੀ ਪੱਤਰਕਾਰਾਂ ਨੇ ਨਵੇਂ ਆਰਡੀਨੈਂਸ ਵਿਰੁੱਧ ਕੀਤਾ ਪ੍ਰਦਰਸ਼ਨ

Saturday, Jun 08, 2019 - 10:01 PM (IST)

ਨੇਪਾਲੀ ਪੱਤਰਕਾਰਾਂ ਨੇ ਨਵੇਂ ਆਰਡੀਨੈਂਸ ਵਿਰੁੱਧ ਕੀਤਾ ਪ੍ਰਦਰਸ਼ਨ

ਕਾਠਮੰਡੂ– ਨੇਪਾਲ ਦੇ ਸੈਂਕੜੇ ਪੱਤਰਕਾਰਾਂ ਨੇ ਇਥੇ ਵੱਡੀ ਰੈਲੀ ਕੱਢੀ ਅਤੇ ਪ੍ਰਦਰਸ਼ਨ ਕਰ ਕੇ ਪ੍ਰਸਤਾਵਿਤ ਮੀਡੀਆ ਪ੍ਰੀਸ਼ਦ ਕਾਨੂੰਨ ਨੂੰ ਤਤਕਾਲ ਵਾਪਸ ਲੈਣ ਦੀ ਮੰਗ ਕੀਤੀ, ਜਿਸ ਦਾ ਉਦੇਸ਼ ਮੀਡੀਆ ਸੰਸਥਾਵਾਂ ’ਤੇ ਸਖ਼ਤ ਕਾਨੂੰਨ ਬਣਾ ਕੇ ਪ੍ਰੈੱਸ ਦੀ ਆਜ਼ਾਦੀ ’ਤੇ ਲਗਾਮ ਕੱਸਣਾ ਹੈ।

ਨੇਪਾਲ ਵਿਚ ਕਿਸੇ ਦੀ ਸਾਖ ਨੂੰ ਖਰਾਬ ਕਰਨ ਦੇ ਦੋਸ਼ੀ ਪਾਏ ਗਏ ਮੀਡੀਆ ਸੰਸਥਾਨ ’ਤੇ 10 ਲੱਖ ਰੁਪਏ ਤੱਕ ਦੇ ਭਾਰੀ ਜੁਰਮਾਨੇ ਦੇ ਪ੍ਰਬੰਧ ਵਾਲਾ ਨਵਾਂ ਮੀਡੀਆ ਕਾਨੂੰਨ ਪਾਸ ਕੀਤਾ ਗਿਆ ਹੈ। ਇਸ ਤੋਂ ਬਾਅਦ ਪੱਤਰਕਾਰਾਂ ਵਿਚ ਚਿੰਤਾ ਪੈਦਾ ਹੋ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨਿਯਮਾਂ ਦੇ ਕੰਮ ’ਤੇ ਪੱਤਰਕਾਰਾਂ ਨੂੰ ਸਜ਼ਾ ਦੇਣਾ ਚਾਹੁੰਦੀ ਹੈ। ਨਵਾਂ ਮੀਡੀਆ ਕਾਨੂੰਨ ਪਹਿਲਾਂ ਤੋਂ ਲਾਗੂ ਪ੍ਰੈੱਸ ਪ੍ਰੀਸ਼ਦ ਕਾਨੂੰਨ ਦੀ ਜਗ੍ਹਾ ਲਵੇਗਾ।

ਨੇਪਾਲੀ ਪੱਤਰਕਾਰ ਸੰਘ ਦੇ ਬੈਨਰ ਹੇਠ ਪ੍ਰਦਰਸ਼ਨ ਕਰਨ ਵਾਲੇ ਪੱਤਰਕਾਰਾਂ ਨੇ ਹੱਥਾਂ ਵਿਚ ਪੋਸਟਰ ਲੈ ਕੇ ਰੈਲੀ ਕੱਢੀ ਅਤੇ ਕਾਠਮੰਡੂ ਜ਼ਿਲਾ ਪ੍ਰਸ਼ਾਸਨ ਦਫਤਰ ਦੇ ਸਾਹਮਣੇ ਇਕੱਠੇ ਹੋਏ। ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਪੱਤਰਕਾਰਾਂ ਨੇ ਪ੍ਰਦਰਸ਼ਨ ਕੀਤਾ।


author

Inder Prajapati

Content Editor

Related News