ਨੇਪਾਲ ਨੇ ਦਿੱਤਾ ਭਾਰਤ ਨੂੰ ਮਨੁੱਖੀ ਅਧਿਕਾਰ ਸੰਮੇਲਨ ਦਾ ਸੱਦਾ

Wednesday, Jan 10, 2018 - 08:50 PM (IST)

ਨੇਪਾਲ ਨੇ ਦਿੱਤਾ ਭਾਰਤ ਨੂੰ ਮਨੁੱਖੀ ਅਧਿਕਾਰ ਸੰਮੇਲਨ ਦਾ ਸੱਦਾ

ਨਵੀਂ ਦਿੱਲੀ—ਨੇਪਾਲ ਦੇ ਰਾਸ਼ਟਰੀ ਮਨੁੱਖੀ ਅਧਿਕਾਰੀ ਕਮਿਸ਼ਨ ਦੇ ਇਕ ਡੈਲੀਗੇਸ਼ਨ ਨੇ ਬੁੱਧਵਾਰ ਨੂੰ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਪ੍ਰਧਾਨ ਜਸਟਿਸ ਐੱਚ.ਐੱਲ. ਦੱਤੂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਅਪ੍ਰੈਲ ਚ ਕਾਠਮਾਂਡੂ 'ਚ ਹੋਣ ਵਾਲੇ ਦੱਖਣੀ ਏਸ਼ੀਆ ਖੇਤਰੀ ਮਨੁੱਖੀ ਅਧਿਕਾਰ ਸੰਮੇਲਨ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਨੇਪਾਲ ਦੇ ਕਮਿਸ਼ਨ ਦੇ ਪ੍ਰਧਾਨ ਜਸਟਿਸ ਅਨੂਪ ਰਾਜ ਸ਼ਰਮਾ ਅਤੇ ਕਮਿਸ਼ਨਰ ਮੋਹਨਾ ਅੰਸਾਰੀ ਨੇ ਦੋ ਹੋਰ ਮੈਂਬਰਾਂ ਨਾਲ ਜਸਟਿਸ ਦੱਤੂ, ਮਹਾ ਸਕੱਤਰ ਅਮਬੁਜ ਸ਼ਰਮਾ ਅਤੇ ਕਈ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਵਿਸ਼ਿਆਂ 'ਤੇ ਗੱਲਬਾਤ ਕੀਤੀ। 
ਜਸਟਿਸ ਸ਼ਰਮਾ ਨੇ ਦੱਸਿਆ ਕਿ ਕਾਠਮਾਂਡੂ 'ਚ 9 ਤੋਂ 11 ਅਪ੍ਰੈਲ ਤਕ ਮਨੁੱਖੀ ਅਧਿਕਾਰਾਂ 'ਤੇ ਖੇਤਰੀ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ 'ਚ ਦੱਖਣੀ ਏਸ਼ੀਆ 'ਚ ਮਨੁੱਖੀ ਅਧਿਕਾਰਾਂ ਦੇ ਖੇਤਰ 'ਚ ਚੁਣੌਤੀਆਂ ਦੇ ਬਾਰੇ 'ਚ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਨੇ ਜਸਟਿਸ ਦੱਤੂ ਤੋਂ ਇਸ ਸੰਮੇਲਨ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਨੇਪਾਲ ਡੈਲੀਗੇਸ਼ਨ ਨੇ ਭਾਰਤ ਤੋਂ ਇਸ ਸੰਮੇਲਨ ਦੇ ਆਯੋਜਨ 'ਚ ਹਰ ਸੰਭਵ ਮਦਦ ਦੀ ਵੀ ਅਪੀਲ ਕੀਤੀ।


Related News