ਨੇਪਾਲ ਨੇ ਭਾਰਤ ਨੂੰ ਪਿਛਲੇ ਵਿੱਤੀ ਸਾਲ 'ਚ ਵੇਚੀ 60 ਕਰੋੜ ਰੁਪਏ ਦੀ ਬਿਜਲੀ

09/02/2020 2:28:47 PM

ਕਾਠਮਾਂਡੂ- ਨੇਪਾਲ ਨੇ ਪਿਛਲੇ ਵਿੱਤ ਸਾਲ ਭਾਰਤ ਨੂੰ 95.70 ਕਰੋੜ ਨੇਪਾਲੀ ਰੁਪਏ (ਕਰੀਬ 60 ਕਰੋੜ ਭਾਰਤੀ ਰੁਪਏ) ਦੀ ਬਿਜਲੀ ਦਾ ਨਿਰਯਾਤ (ਬਰਾਮਦ) ਕੀਤਾ। ਨੇਪਾਲ ਬਿਜਲੀ ਅਥਾਰਟੀ ਵਲੋਂ ਪ੍ਰਕਾਸ਼ਿਤ ਰਿਪੋਰਟ ਅਨੁਸਾਰ, ਦੋਹਾਂ ਦੇਸ਼ਾਂ ਦਰਮਿਆਨ ਸਮਝੌਤੇ ਦੇ ਅਧੀਨ 2019-20 'ਚ ਨੇਪਾਲ ਨੇ ਭਾਰਤ ਨੂੰ 10.70 ਕਰੋੜ ਯੂਨਿਟ ਬਿਜਲੀ ਦਾ ਨਿਰਯਾਤ ਕੀਤਾ। ਇਹ ਗੁਆਂਢੀ ਦੇਸ਼ ਨੂੰ ਹੁਣ ਤੱਕ ਦਾ ਸਭ ਤੋਂ ਵੱਧ ਬਿਜਲੀ ਨਿਰਯਾਤ ਹੈ।

ਬਿਜਲੀ ਅਥਾਰਟੀ ਦੇ ਬੁਲਾਰੇ ਪ੍ਰਬਲ ਅਧਿਕਾਰੀ ਨੇ ਦੱਸਿਆ,''ਬਿਜਲੀ ਨੂੰ ਕੁਸ਼ਵਾਹਾ-ਕਟੈਯਾ, ਪਰਵਾਨੀਪੁਰ-ਰਕਸੌਲ, ਧਾਲਕੇਬਾਰ-ਮੁਜ਼ੱਫਰਪੁਰ ਅਤੇ ਰਾਮਨਗਰ ਹੁੰਦੇ ਹੋਏ ਭਾਰਤ ਪਹੁੰਚਾਇਆ ਗਿਆ। ਨੇਪਾਲ ਨੇ ਭਾਰਤ ਨੂੰ 2015-16 'ਚ 31 ਲੱਖ ਯੂਨਿਟ, 2016-17 'ਚ 26.90 ਲੱਖ ਯੂਨਿਟ ਅਤੇ 2017-18 'ਚ 29.40 ਲੱਖ ਯੂਨਿਟ ਬਿਜਲੀ ਦਾ ਨਿਰਯਾਤ ਕੀਤਾ ਸੀ।


DIsha

Content Editor

Related News