ਬੈਂਗਲੁਰੂ ਜਾ ਰਿਹਾ ਨੇਪਾਲ ਏਅਰਲਾਈਨਜ਼ ਦਾ ਜਹਾਜ਼ ਕਾਠਮੰਡੂ ਪਰਤਿਆ, ਪੰਛੀ ਦੇ ਟਕਰਾਉਣ ਦਾ ਸ਼ੱਕ

05/27/2023 10:57:15 PM

ਕਾਠਮੰਡੂ : ਬੈਂਗਲੁਰੂ ਜਾ ਰਹੇ ਨੇਪਾਲ ਏਅਰਲਾਈਨਜ਼ ਦੇ ਇਕ ਜਹਾਜ਼ ਨੂੰ ਸ਼ਨੀਵਾਰ ਕਥਿਤ ਤੌਰ 'ਤੇ ਪੰਛੀ ਦੇ ਟਕਰਾਉਣ ਤੋਂ ਬਾਅਦ ਇੱਥੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ (ਟੀਆਈਏ) 'ਤੇ ਵਾਪਸ ਪਰਤਣਾ ਪਿਆ। ਟੀਆਈਏ ਦੇ ਬੁਲਾਰੇ ਟੇਕਨਾਥ ਸਿਤੌਲਾ ਦੇ ਅਨੁਸਾਰ, ਜਹਾਜ਼ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੁਰੱਖਿਅਤ ਉਤਰ ਗਿਆ ਤੇ ਟੈਕਨੀਸ਼ੀਅਨ ਜਹਾਜ਼ ਦੀ ਜਾਂਚ ਕਰ ਰਹੇ ਹਨ।

ਇਹ ਵੀ ਪੜ੍ਹੋ : ਨਵੇਂ ਸੰਸਦ ਭਵਨ ਦੇ ਉਦਘਾਟਨ ਤੋਂ ਪਹਿਲਾਂ ਬੋਲੇ PM Modi, ਗੁਲਾਮੀ ਤੋਂ ਆਜ਼ਾਦੀ ਦਾ ਪ੍ਰਤੀਕ ਹੈ 'ਸੇਂਗੋਲ'

ਨਿਊਜ਼ ਪੋਰਟਲ 'ਨੇਪਾਲ ਨਿਊਜ਼' ਨੇ ਦੱਸਿਆ ਕਿ ਜਹਾਜ਼ ਨੇ ਦੁਪਹਿਰ 1:45 'ਤੇ ਟੀਆਈਏ ਤੋਂ ਉਡਾਣ ਭਰੀ, ਜਿਸ ਨੂੰ 25 ਮਿੰਟਾਂ ਬਾਅਦ ਉਸੇ ਹਵਾਈ ਅੱਡੇ 'ਤੇ ਵਾਪਸ ਪਰਤਣਾ ਪਿਆ। 'ਹਿਮਾਲੀਅਨ ਟਾਈਮਜ਼' ਅਖਬਾਰ ਨੇ ਟੀਆਈਏ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਬੈਂਗਲੁਰੂ ਜਾ ਰਹੀ ਫਲਾਈਟ ਆਰਏ-225 ਦੇ ਯਾਤਰੀਆਂ ਨੇ ਉੱਚੀ ਆਵਾਜ਼ ਸੁਣਨ ਦੀ ਸੂਚਨਾ ਦਿੱਤੀ। 

ਇਹ ਵੀ ਪੜ੍ਹੋ : ਚਿੱਟਾ ਹੋਇਆ ਖੂਨ; ਮਾਮੂਲੀ ਝਗੜੇ ਤੋਂ ਬਾਅਦ ਭਰਾ ਵੱਲੋਂ ਭਰਾ ਦਾ ਤੇਜ਼ਧਾਰ ਹਥਿਆਰ ਨਾਲ ਕਤਲ

ਸਿਤੌਲਾ ਨੇ ਕਿਹਾ, "ਉਡਾਣ ਭਰਨ ਦੌਰਾਨ ਇਕ ਪੰਛੀ ਦੇ ਟਕਰਾਉਣ ਦਾ ਸ਼ੱਕ ਹੋਣ 'ਤੇ ਜਹਾਜ਼ ਨੂੰ ਕਾਠਮੰਡੂ ਵੱਲ ਮੋੜ ਦਿੱਤਾ ਗਿਆ।" ਟੀਆਈਏ ਇੰਜੀਨੀਅਰ ਹੁਣ ਜਹਾਜ਼ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਯਾਤਰੀਆਂ ਨੂੰ ਦੂਜੇ ਜਹਾਜ਼ ਵਿੱਚ ਤਬਦੀਲ ਕਰਨ ਦੇ ਪ੍ਰਬੰਧ ਕੀਤੇ ਗਏ ਹਨ। A320 ਵਿੱਚ ਵੱਧ ਤੋਂ ਵੱਧ 180 ਯਾਤਰੀਆਂ ਦੇ ਬੈਠਣ ਦੀ ਸਮਰੱਥਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News