ਗੁਆਂਢੀ ਕਾਂਸਟੇਬਲ ਨੇ ਅੱਧੀ ਰਾਤ ਨੂੰ ਦਰਵਾਜ਼ਾ ਖੜਕਾ ਕੇ ਔਰਤ ਤੋਂ ਮੰਗਿਆ ਨਿੰਬੂ, ਅਦਾਲਤ ਨੇ ਲਾਈ ਫਟਕਾਰ

Thursday, Mar 14, 2024 - 04:28 PM (IST)

ਗੁਆਂਢੀ ਕਾਂਸਟੇਬਲ ਨੇ ਅੱਧੀ ਰਾਤ ਨੂੰ ਦਰਵਾਜ਼ਾ ਖੜਕਾ ਕੇ ਔਰਤ ਤੋਂ ਮੰਗਿਆ ਨਿੰਬੂ, ਅਦਾਲਤ ਨੇ ਲਾਈ ਫਟਕਾਰ

ਮੁੰਬਈ- ਅੱਧੀ ਰਾਤ ਨੂੰ ਕਿਸੇ ਗੁਆਂਢੀ ਨੂੰ ਪਰੇਸ਼ਾਨ ਕਰਨਾ, ਉਹ ਵੀ ਨਿੰਬੂ ਲਈ ਤਾਂ ਇਹ ਹਾਸੋਹੀਣਾ ਹੈ। ਇਸ ਅਨੋਖੀ ਹਰਕਤ ਲਈ CISF ਦੇ ਜਵਾਨ ਨੂੰ ਬਾਂਬੇ ਹਾਈ ਕੋਰਟ ਤੋਂ ਸਖ਼ਤ ਫਟਕਾਰ ਲੱਗੀ ਹੈ। ਇਸ ਘਟੀਆ ਕਰਤੂਤ ਲਈ ਅੱਧੀ ਰਾਤ ਇਕੱਲੀ ਔਰਤ ਦੇ ਘਰ ਜਾਣਾ ਅਦਾਲਤ ਨੇ ਬੇਤੁਕਾ ਦੱਸਿਆ। ਹਾਈ ਕੋਰਟ ਨੇ ਕਿਹਾ ਕਿ ਨਿੰਬੂ ਲਈ ਕਿਸੇ ਔਰਤ ਦਾ ਅੱਧੀ ਰਾਤ ਨੂੰ ਦਰਵਾਜ਼ਾ ਖੜਕਾਉਣਾ ਅਤੇ ਉਹ ਵੀ CISF ਜਵਾਨਾ ਲਈ ਪੂਰੀ ਤਰ੍ਹਾਂ ਬੇਤੁਕਾ ਹੈ। ਦਰਅਸਲ ਜਸਟਿਸ ਨਿਤਿਨ ਜਾਮਦਾਰ ਅਤੇ ਐੱਮ. ਐੱਮ. ਸਥਾਯੇ ਦੀ ਬੈਂਚ  CISF ਜਵਾਨ ਵਲੋਂ ਲਾਈ ਗਈ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ, ਜਿਸ ਵਿਚ ਜੁਲਾਈ 2021 ਤੋਂ ਜੂਨ 2022 ਦਰਮਿਆਨ ਉਸ ਦੇ ਸੀਨੀਅਰ ਅਧਿਕਾਰੀਆਂ ਵਲੋਂ ਇਸ ਅਨੁਚਿਤ ਵਿਵਹਾਰ ਲਈ ਜੁਰਮਾਨਾ ਲਾਉਣ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ।

ਇਹ ਵੀ ਪੜ੍ਹੋ- ਰਿਹਾਇਸ਼ੀ ਇਮਾਰਤ 'ਚ ਲੱਗੀ ਭਿਆਨਕ ਅੱਗ, ਮਚੇ ਭਾਂਬੜ 'ਚ 2 ਬੱਚੀਆਂ ਸਮੇਤ 4 ਲੋਕਾਂ ਦੀ ਮੌਤ

 ਸਾਲ 2013 'ਚ CISF 'ਚ ਭਰਤੀ ਹੋਇਆ ਸੀ ਜਵਾਨ

ਕਾਂਸਟੇਬਲ ਨੇ ਸਾਲ 2013 'ਚ ਸਰਵਿਸ ਜੁਆਇਨ ਕੀਤੀ ਸੀ। 19 ਅਪ੍ਰੈਲ 2021 ਨੂੰ ਜਵਾਨ ਨੇ ਆਪਣੇ ਗੁਆਂਢੀ ਦੇ ਘਰ ਦਾ ਦਰਵਾਜ਼ਾ ਖੜਕਾਇਆ ਸੀ। ਜਿਸ ਵਿਚ ਇਕ ਔਰਤ ਆਪਣੀ 6 ਸਾਲ ਦੀ ਬੱਚੀ ਨਾਲ ਰਹਿ ਰਹੀ ਸੀ। ਔਰਤ ਦਾ ਪਤੀ ਬੰਗਾਲ 'ਚ ਚੋਣ ਡਿਊਟੀ 'ਤੇ ਗਿਆ ਹੋਇਆ ਸੀ ਅਤੇ ਉਸ ਨੂੰ ਵੀ ਇਸ ਗੱਲ ਦੀ ਜਾਣਕਾਰੀ ਸੀ। ਕਾਂਸਟੇਬਲ ਨੂੰ ਅੱਧੀ ਰਾਤ ਵੇਖ ਕੇ ਔਰਤ ਡਰ ਗਈ ਅਤੇ ਉਸ ਨੇ ਉਸ ਚਿਤਾਵਨੀ ਦਿੰਦੇ ਹੋਏ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ CISF ਜਵਾਨ ਆਪਣੇ ਘਰ ਚੱਲਾ ਗਿਆ ਸੀ।

ਇਹ ਵੀ ਪੜ੍ਹੋ-  'ਇਕ ਰਾਸ਼ਟਰ-ਇਕ ਚੋਣ' 'ਤੇ ਕੋਵਿੰਦ ਪੈਨਲ ਨੇ ਰਾਸ਼ਟਰਪਤੀ ਦ੍ਰੌਪਦੀ ਨੂੰ ਸੌਂਪੀ 18,626 ਪੰਨਿਆਂ ਦੀ ਰਿਪੋਰਟ

ਅਦਾਲਤ ਨੇ ਜੁਰਮਾਨਾ ਰੱਦ ਕਰਨ ਤੋਂ ਕੀਤਾ ਇਨਕਾਰ

ਕਾਂਸਟੇਬਲ ਦੀ ਇਸ ਹਰਕਤ ਦੀ ਸ਼ਿਕਾਇਤ ਔਰਤ ਨੇ ਸੀਨੀਅਰ ਅਧਿਕਾਰੀ ਨੂੰ ਕੀਤੀ ਸੀ, ਜਿਸ ਨੇ ਵਿਭਾਗੀ ਜਾਂਚ ਸ਼ੁਰੂ ਕੀਤੀ ਸੀ। ਜਿਸ ਤੋਂ ਬਾਅਦ ਦੋਸ਼ੀ ਖਿਲਾਫ਼ ਦੋਸ਼ ਇਹ ਸੀ ਕਿ ਉਸ ਦਾ ਇਹ ਵਿਵਹਾਰ ਪਰੇਸ਼ਾਨੀ ਦੇ ਸਮਾਨ ਸੀ ਅਤੇ ਇਹ ਘੋਰ ਅਨੁਸ਼ਾਸਨਹੀਣਤਾ ਅਤੇ ਦੁਰਵਿਹਾਰ ਦਾ ਸੰਕੇਤ ਹੈ। ਅਦਾਲਤ ਨੇ ਇਸ ਹਰਕਤ ਲਈ ਸੀਨੀਅਰ ਅਧਿਕਾਰੀਆਂ ਵੱਲੋਂ ਲਗਾਏ ਗਏ ਜੁਰਮਾਨੇ ਨੂੰ ਰੱਦ ਕਰਨ ਤੋਂ ਵੀ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ- ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਹਸਪਤਾਲ 'ਚ ਦਾਖ਼ਲ, ਹਾਲਤ ਸਥਿਰ

ਵਿਭਾਗ ਨੇ ਦੋਸ਼ੀ ਕਾਂਸਟੇਬਲ ਨੂੰ ਦਿੱਤੀ ਸੀ ਇਹ ਸਜ਼ਾ

ਵਿਭਾਗ ਨੇ ਦੋਸ਼ੀ ਜਵਾਨ ਨੂੰ ਸਜ਼ਾ ਦੇ ਰੂਪ ਵਿਚ ਤਿੰਨ ਸਾਲ ਲਈ ਤਨਖ਼ਾਹ ਘੱਟ ਕਰ ਦਿੱਤੀ ਗਈ। ਇਸ ਦੌਰਾਨ ਸਜ਼ਾ ਦੇ ਤੌਰ 'ਤੇ ਉਸ ਦਾ ਇੰਕ੍ਰੀਮੈਂਟ ਨਹੀਂ ਹੋਵੇਗਾ। ਵਿਭਾਗੀ ਕਾਰਵਾਈ ਵਿਚ ਵੇਖਿਆ ਗਿਆ ਕਿ ਘਟਨਾ ਦੇ ਸਮੇਂ ਦੋਸ਼ੀ ਨੇ ਸ਼ਰਾਬ ਵੀ ਪੀਤੀ ਹੋਈ ਸੀ।  CISF ਜਵਾਨ ਨੇ ਆਪਣੇ ਬਚਾਅ ਵਿਚ ਕਿਹਾ ਸੀ ਕਿ ਮੈਨੂੰ ਬੇਚੈਨੀ ਮਹਿਸੂਸ ਹੋ ਰਹੀ ਸੀ ਅਤੇ ਢਿੱਡ ਖਰਾਬ ਹੋਣ ਦੀ ਵਜ੍ਹਾ ਤੋਂ ਨਿੰਬੂ ਮੰਗਣ ਲਈ ਗੁਆਂਢੀ ਦਾ ਦਰਵਾਜ਼ਾ ਖੜਕਾਇਆ ਸੀ। ਉਸ ਦੇ ਵਕੀਲ ਨੇ ਕਿਹਾ ਸੀ ਕਿ ਗੁਆਂਢ 'ਚ ਰਹਿਣ ਵਾਲੇ ਇਕ ਹੀ ਭਾਈਚਾਰੇ ਦੇ ਵਿਅਕਤੀ ਦਾ ਦਰਵਾਜ਼ਾ ਖੜਕਾਉਣ ਨੂੰ ਦੁਰਵਿਹਾਰ ਨਹੀਂ ਮੰਨਿਆ ਜਾ ਸਕਦਾ। ਫੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਕਿਹਾ ਕਿ ਦੋਸ਼ੀ ਕਾਂਸਟੇਬਲ ਦਾ ਚਾਲ-ਚਲਣ ਯਕੀਨੀ ਤੌਰ 'ਤੇ CISFਕਾਂਸਟੇਬਲ ਲਈ ਮਾੜਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Tanu

Content Editor

Related News