ਅੱਧੀ ਰਾਤੀਂ ਪੰਜਾਬ ''ਚ ਲਾਈਸੈਂਸੀ ਰਿਵਾਲਵਰ ਨਾਲ ਚੱਲ ਗਈ ਗੋਲ਼ੀ

Thursday, Feb 20, 2025 - 11:30 PM (IST)

ਅੱਧੀ ਰਾਤੀਂ ਪੰਜਾਬ ''ਚ ਲਾਈਸੈਂਸੀ ਰਿਵਾਲਵਰ ਨਾਲ ਚੱਲ ਗਈ ਗੋਲ਼ੀ

ਮਲਸੀਆਂ (ਅਰਸ਼ਦੀਪ)- ਸਥਾਨਕ ਮੇਨ ਬਾਜ਼ਾਰ ਵਿਚ ਬੀਤੀ ਰਾਤ ਕਰੀਬ 9 ਵਜੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਵਿਜੇ ਸੂਦ ਪੁੱਤਰ ਰਾਮ ਮੂਰਤੀ ਸੂਦ, ਜੋ ਕਿ ਮਲਸੀਆਂ ਚੌਕ ਵਿਚ ਕਰਿਆਨੇ ਦੀ ਦੁਕਾਨ ਕਰਦਾ ਹੈ, ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਹ ਆਪਣੀ ਦੁਕਾਨ ਬੰਦ ਕਰ ਕੇ ਜਦ ਘਰ ਗਿਆ ਤਾਂ ਉਸ ਵੱਲੋਂ ਬੈਲਟ ਖੋਲ੍ਹਣ ’ਤੇ ਰਿਵਾਲਵਰ ਫਰਸ਼ ’ਤੇ ਡਿੱਗ ਗਿਆ, ਜਿਸ ਕਾਰਨ ਉਸ ਦੀ ਖੱਬੀ ਲੱਤ ਵਿਚ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ।

ਗੋਲੀ ਚੱਲਣ ਸਮੇਂ ਦੁਕਾਨਦਾਰ ਘਰ ਵਿਚ ਇਕੱਲਾ ਸੀ। ਉਸ ਵੱਲੋਂ ਕਿਸੇ ਜਾਣਕਾਰ ਨੂੰ ਫੋਨ ਕਰ ਕੇ ਬੁਲਾਇਆ ਗਿਆ, ਜਿਸ ਨੇ ਉਸ ਨੂੰ ਨਕੋਦਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਾਇਆ। ਇਲਾਕੇ ਦੇ ਕੁਝ ਮੋਹਤਬਾਰ ਵਿਅਕਤੀਆਂ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਪੁਲਸ ਨੂੰ ਇਸ ਮਸਲੇ ਦੀ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਹੈ ਕਿ ਜਿਸ ਸਮੇਂ ਗੋਲੀ ਚੱਲੀ, ਉਸ ਸਮੇਂ ਦੁਕਾਨਦਾਰ ਘਰ ਵਿਚ ਇਕੱਲਾ ਸੀ ਜਾਂ ਕੁਝ ਹੋਰ ਲੋਕ ਵੀ ਘਰ ਵਿਚ ਮੌਜੂਦ ਸਨ।

ਇਹ ਵੀ ਪੜ੍ਹੋ- ਰੁਕ-ਰੁਕ ਕੇ ਹੋਈ ਬਾਰਿਸ਼ ਨੇ ਮੁੜ ਕਢਵਾਈਆਂ ਰਜਾਈਆਂ, ਜਾਣੋ ਇਸ ਮੀਂਹ ਦਾ ਫ਼ਸਲਾਂ 'ਤੇ ਕੀ ਪਵੇਗਾ ਅਸਰ

ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਗੋਲੀ ਕਿਸੇ ਹੋਰ ਹਥਿਆਰ ਨਾਲ ਚੱਲੀ ਹੋਵੇ, ਜੇ ਗੋਲੀ ਦੁਕਾਨਦਾਰ ਦੇ ਹਥਿਆਰ ਨਾਲ ਹੀ ਚੱਲੀ ਹੈ ਤਾਂ ਪੁਲਸ ਨੂੰ ਆਰਮਜ਼ ਐਕਟ ਤਹਿਤ ਉਸ ਦਾ ਅਸਲਾ ਲਾਈਸੈਂਸ ਰੱਦ ਕਰਨ ਦੀ ਸਿਫਾਰਿਸ਼ ਡੀ.ਸੀ. ਨੂੰ ਕਰਨੀ ਚਾਹੀਦੀ ਹੈ ਕਿਉਂਕਿ ਜੇਕਰ ਅਜਿਹਾ ਵਿਅਕਤੀ ਆਪਣੇ ਅਸਲੇ ਨੂੰ ਅਣਗਹਿਲੀ ਨਾਲ ਕਿਸੇ ਜਨਤਕ ਸਥਾਨ ’ਤੇ ਸੁੱਟ ਦੇਵੇ ਤਾਂ ਕੋਈ ਵੱਡਾ ਦੁਖਾਂਤ ਵਾਪਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪੁਲਸ ਨੂੰ ਉਕਤ ਦੁਕਾਨਦਾਰ ਦਾ ਰਿਵਾਲਵਰ ਜ਼ਬਤ ਕਰ ਕੇ ਜਾਂਚ ਲਈ ਭੇਜਣਾ ਚਾਹੀਦਾ ਹੈ।

ਉਨ੍ਹਾਂ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਮਸਲੇ ਦੀ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਹੈ ਤਾਂ ਜੋ ਅਸਲੀ ਤੱਥ ਲੋਕਾਂ ਸਾਹਮਣੇ ਆ ਸਕਣ। ਇਸ ਸਬੰਧੀ ਜਦ ਮਲਸੀਆਂ ਚੌਕੀ ਇੰਚਾਰਜ ਸਬ-ਇੰਸਪੈਕਟਰ ਨਿਰਮਲ ਸਿੰਘ ਨੂੰ ਉਕਤ ਦੁਕਾਨਦਾਰ ਦਾ ਰਿਵਾਲਵਰ ਜ਼ਬਤ ਕਰਨ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ। ਪੁਲਸ ਵੱਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਸਾਰੇ ਤੱਥਾਂ ਤੋਂ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਹੋ ਗਈ ਵੱਡੀ ਘਟਨਾ ; ਭਾਰੀ ਬਾਰਿਸ਼ ਮਗਰੋਂ ਡਿੱਗ ਗਈ ਅਸਮਾਨੀ ਬਿਜਲੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News