ਮਾਨਸਿਕ ਪ੍ਰੇਸ਼ਾਨੀ ਕਾਰਨ ਔਰਤ ਨੇ ਨਿਗਲੀ ਜ਼ਹਿਰੀਲੀ ਦਵਾਈ, ਮੌਤ
Saturday, Feb 15, 2025 - 02:24 PM (IST)

ਸਮਾਣਾ (ਦਰਦ) : ਵੀਰਵਾਰ ਦੇਰ ਸ਼ਾਮ ਪਿੰਡ ਕਕਰਾਲਾ ਭਾਇਕਾ ਦੀ ਇਕ ਔਰਤ ਵੱਲੋਂ ਗਲਤੀ ਨਾਲ ਜ਼ਹਿਰੀਲੀ ਦਵਾਈ ਨਿਗਲ ਲੈਣ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਵੀ ਪੁਲਸ ਨੇ ਮ੍ਰਿਤਕ ਔਰਤ ਦੀ ਭੈਣ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਕੇ 194 ਤਹਿਤ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਮਵੀ ਪੁਲਸ ਚੌਕੀ ਇੰਚਾਰਜ ਬਲਕਾਰ ਸਿੰਘ ਨਿਰਮਾਣ ਨੇ ਦੱਸਿਆ ਕਿ ਮ੍ਰਿਤਕ ਰਾਜਵਿੰਦਰ ਕੌਰ (34) ਪਤਨੀ ਨਰਿੰਦਰ ਕੁਮਾਰ ਵਾਸੀ ਪਿੰਡ ਕਕਰਾਲਾ ਭਾਇਕਾ ਦੀ ਭੈਣ ਹਰਵਿੰਦਰ ਕੌਰ ਵਾਸੀ ਪਿੰਡ ਢਾਬੀ ਗੁੱਜਰਾਂ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਸ ਦੀ ਭੈਣ ਦਾ ਕਰੀਬ 12 ਸਾਲ ਪਹਿਲਾਂ ਕਕਰਾਲਾ ਭਾਈਕਾ ਦੇ ਨਰਿੰਦਰ ਕੁਮਾਰ ਨਾਲ ਵਿਆਹ ਹੋਇਆ ਸੀ, ਜਿਸ ਦੀਆਂ 2 ਲੜਕੀਆਂ ਹਨ।
ਉਸ ਨੇ ਅੱਗੇ ਦੱਸਿਆ ਕਿ ਉਸ ਦੀ ਭੈਣ ਦਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋਣ ਕਾਰਨ ਇਲਾਜ ਚੱਲ ਰਿਹਾ ਸੀ। ਜਿਸ ਨੇ ਵੀਰਵਾਰ ਸ਼ਾਮ ਨੂੰ ਦਵਾਈ ਦੀ ਜਗ੍ਹਾ ਗਲਤੀ ਨਾਲ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ। ਉਸ ਨੂੰ ਬੇਹੋਸ਼ੀ ਦੀ ਹਾਲਤ ’ਚ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।