ਮੋਦੀ ਸਰਕਾਰ ਨੇ ਹੁਣ 'ਨਹਿਰੂ ਮੈਮੋਰੀਅਲ' ਦਾ ਨਾਂ ਬਦਲ ਕੇ ਰੱਖਿਆ PM ਮੈਮੋਰੀਅਲ, ਭੜਕੀ ਕਾਂਗਰਸ

06/16/2023 1:23:28 PM

ਨਵੀਂ ਦਿੱਲੀ- ਦਿੱਲੀ ਸਥਿਤ ਨਹਿਰੂ ਮੈਮੋਰੀਅਲ ਦਾ ਨਾਮ ਬਦਲ ਦਿੱਤਾ ਗਿਆ ਹੈ। ਹੁਣ ਨਹਿਰੂ ਮੈਮੋਰੀਅਲ ਨੂੰ ਪੀ.ਐੱਮ. ਮੈਮੋਰੀਅਲ ਦੇ ਨਾਮ ਨਾਲ ਜਾਣਿਆ ਜਾਵੇਗਾ। ਨਾਮ ਬਦਲਣ 'ਤੇ ਕਾਂਗਰਸ ਨੇ ਮੋਦੀ ਸਰਕਾਰ 'ਤੇ ਨਿਸ਼ਾਨ ਵਿੰਨ੍ਹਿਆ ਹੈ। ਕਾਂਗਰਸ ਨੇ ਕਿਹਾ ਹੈ ਕਿ ਨਾਮ 'ਚ ਤਬਦੀਲੀ ਬਦਲਾਖੋਰੀ ਅਤੇ ਤੰਗਦਿਲੀ ਦਾ ਨਤੀਜਾ ਹੈ। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਕਿਹਾ ਕਿ ਤੰਗਦਿਲੀ ਅਤੇ ਬਦਲਾਖੋਰੀ ਦਾ ਦੂਜਾ ਨਾਮ ਮੋਦੀ ਹੈ। ਨਹਿਰੂ ਮੈਮੋਰੀਅਲ ਮਿਊਜ਼ੀਅਮ ਐਂਡ ਲਾਇਬ੍ਰੇਰੀ ਨੂੰ ਹੁਣ ਪ੍ਰਧਾਨ ਮੰਤਰੀ ਮਿਊਜ਼ੀਅਮ ਐਂਡ ਲਾਇਬ੍ਰੇਰੀ ਦੇ ਨਾਮ ਨਾਲ ਜਾਣਿਆ ਜਾਵੇਗਾ।

ਇਹ ਵੀ ਪੜ੍ਹੋ- 20 ਤੋਂ 25 ਜੂਨ ਤਕ US ਅਤੇ ਮਿਸਰ ਦੌਰੇ 'ਤੇ PM ਮੋਦੀ, ਵਿਦੇਸ਼ ਮੰਤਰਾਲਾ ਨੇ ਜਾਰੀ ਕੀਤਾ ਯਾਤਰਾ ਦਾ ਸ਼ੈਡਿਊਲ

ਰਾਜਨਾਥ ਸਿੰਘ ਦੀ ਅਗਵਾਈ 'ਚ ਫੈਸਲੇ 'ਤੇ ਲੱਗੀ ਮੁਹਰ

ਮੀਡੀਆ ਰਿਪੋਰਟਾਂ ਮੁਤਾਬਕ, ਵੀਰਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ 'ਚ ਇਕ ਵਿਸ਼ੇਸ਼ ਬੈਠਕ ਹੋਈ ਸੀ ਜਿਸ ਵਿਚ ਨਹਿਰੂ ਮੈਮੋਰੀਅਲ ਦਾ ਨਾਮ ਬਦਲਣ ਦੇ ਫੈਸਲੇ 'ਤੇ ਮੁਹਰ ਲੱਗ ਗਈ। ਰਾਜਨਾਥ ਸਿੰਘ ਨਹਿਰੂ ਮੈਮੋਰੀਅਲ ਮਿਊਜ਼ੀਅਮ ਐਂਡ ਲਾਈਬ੍ਰੇਰੀ ਦੇ ਉਪ-ਪ੍ਰਧਾਨ ਹਨ। ਉਥੇ ਹੀ ਪ੍ਰਧਾਨ ਮੰਤਰੀ ਇਸਦੇ ਪ੍ਰਧਾਨ ਹਨ। ਇਨ੍ਹਾਂ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਨਿਰਮਲਾ ਸੀਤਾਰਮਨ, ਧਰਮਿੰਦਰ ਪ੍ਰਧਾਨ, ਜੀ ਕਿਸ਼ਨ ਰੈੱਡੀ, ਅਨੁਰਾਗ ਠਾਕੁਰ ਸਣੇ 29 ਮੈਂਬਰ ਇਸ ਸੋਸਾਇਟੀ 'ਚ ਸ਼ਾਮਲ ਹਨ।

ਇਹ ਵੀ ਪੜ੍ਹੋ- ਖ਼ਤਰੇ ਦੀ ਦਹਿਲੀਜ਼ 'ਤੇ ਗੁਜਰਾਤ! 100 ਸਾਲ ’ਚ ਦੇਖ ਚੁੱਕੈ 120 ਤੋਂ ਵੱਧ ਚੱਕਰਵਾਤ


Rakesh

Content Editor

Related News