ਨੱਥੂ ਰਾਮ ਗੋਡਸੇ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਨਹਿਰੂ ਖਾਨਦਾਨ ਨੇ ਰਚੀ : ਸਾਧਵੀ ਪ੍ਰਾਚੀ
Sunday, Dec 15, 2019 - 01:31 AM (IST)

ਪੀਲੀਭੀਤ – ਆਪਣੇ ਵਿਵਾਦਿਤ ਬਿਆਨਾਂ ਕਾਰਣ ਚਰਚਾ ਵਿਚ ਰਹਿਣ ਵਾਲੀ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਨੇਤਾ ਸਾਧਵੀ ਪ੍ਰਾਚੀ ਨੇ ਕਿਹਾ ਕਿ ਅੱਤਵਾਦ, ਨਕਸਲਵਾਦ ਸਮੇਤ ਦੇਸ਼ ਦੀਆਂ ਜੋ ਵੀ ਸਮੱਸਿਆਵਾਂ ਹਨ, ਉਹ ਨਹਿਰੂ ਪਰਿਵਾਰ ਦੀ ਹੀ ਦੇਣ ਹਨ। ਉਨ੍ਹਾਂ ਕਿਹਾ ਕਿ 70 ਸਾਲਾਂ ਤੱਕ ਕਾਂਗਰਸ ਨੇ ਦੇਸ਼ ’ਤੇ ਰਾਜ ਕੀਤਾ, ਜਿਸ ਕਾਰਣ ਇਹ ਸਮੱਸਿਆਵਾਂ ਪੈਦਾ ਹੋਈਆਂ ਹਨ। ਇਸ ਲਈ ਨਹਿਰੂ ਖਾਨਦਾਨ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਨੱਥੂ ਰਾਮ ਗੋਡਸੇ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਨਹਿਰੂ ਪਰਿਵਾਰ ਨੇ ਰਚੀ ਸੀ। ਸਾਧਵੀ ਨੇ ਨਾਗਰਿਕਤਾ (ਸੋਧ) ਬਿੱਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਦੇਸ਼ ਹਿੱਤ ਵਿਚ ਚੁੱਕਿਆ ਗਿਆ ਕਦਮ ਹੈ, ਇਸ ਨਾਲ ਕਿਸੇ ਦਾ ਨੁਕਸਾਨ ਨਹੀਂ ਹੋਵੇਗਾ।